Punjab Gk Question Answer In Punjabi Language 2022,General Knowledge Q&A.
helo students here we update GK Questions in Punjabi,General Knowledge Question in Punjabi Language,Punjab GK Question Answer in Punjabi Language.these question are important for every Punjab exam.you can read other parts related to this from below.
ਅਗਰ ਤੁਸੀਂ ਪੰਜਾਬ ਦੇ ਵੱਖ -ਵੱਖ ਪੇਪਰਾਂ ਦੀ ਤਿਆਰੀ ਕਰ ਰਹੇ ਹੋ,ਤਾ ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਜੀਕੇ ਦੇ 50 ਪ੍ਰਸ਼ਨ ਉੱਤਰ ਜੋ ਕਿ ਹਰ ਵਾਰ ਅਲਗ -ਅਲਗ ਪੇਪਰ ਵਿੱਚ ਆਓਂਦੇ ਹਨ। ਜੇ ਤੁਸੀਂ ਵੀ ਪੇਪਰ ਨੂੰ ਪਾਸ ਕਰਕੇ ਨੌਕਰੀ ਲੈਣਾ ਚਾਉਂਦੇ ਹੋ,ਤਾ ਨੀਚੇ ਲਿਖੇ GK QUESTIONS ANSWERS IN PUNJABI ਜਰੂਰ ਪੜ੍ਹੋ।
Punjab Gk Question Answer In Punjabi Language 2022,gk questions in punjabi
1 - ਪੰਜਾਬ ਜੀ.ਕੇ. ਪ੍ਰਸ਼ਨ / ਉੱਤਰ
ਪ੍ਰਸ਼ਨ : ਪੰਜਾਬ ਨਾਮ ਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ : ਪੰਜ ਦਰਿਆਵਾਂ ਦੀ ਧਰਤੀ
ਪ੍ਰਸ਼ਨ : ਪੰਜਾਬ ਦਾ ਕਿਹੜਾ ਸ਼ਹਿਰ ਖੇਡ ਸਮਾਨ ਦੇ ਨਿਰਮਾਣ ਲਈ ਮਸ਼ਹੂਰ ਹੈ ?
ਉੱਤਰ : ਜਲੰਧਰ
ਪ੍ਰਸ਼ਨ : ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ?
ਉੱਤਰ : ਗੋਪੀ ਚੰਦ ਭਾਰਗਵ ਡਾ
ਪ੍ਰਸ਼ਨ : ਗਣਤੰਤਰ ਦਿਵਸ ਪਰੇਡ 2019 ਨਵੀਂ ਦਿੱਲੀ ਵਿਖੇ ਪੰਜਾਬ ਦੀ ਝਾਂਕੀ ਦਾ ਵਿਸ਼ਾ ਕੀ ਸੀ ?
ਉੱਤਰ : ਜਲਿਆਂਵਾਲਾ ਬਾਗ ਕਤਲੇਆਮ
ਪ੍ਰਸ਼ਨ : ਕਿਹੜਾ ਸ਼ਹਿਰ ਪੰਜਾਬ ਦੀ ਰਾਜਧਾਨੀ ਹੈ ?
ਉੱਤਰ : ਚੰਡੀਗੜ੍ਹ
ਪ੍ਰਸ਼ਨ : ਕਿਹੜੇ ਦੇਸ਼ ਵਿੱਚ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੇ ਹਨ ?
ਉੱਤਰ : ਪਾਕਿਸਤਾਨ
ਪ੍ਰਸ਼ਨ : ਕਿਹੜੇ ਸਿੱਖ ਜਰਨੈਲ ਨੇ ਦਿੱਲੀ ਤੇ ਜਿੱਤ ਪ੍ਰਾਪਤ ਕੀਤੀ ਅਤੇ ਲਾਲ ਕਿਲ੍ਹੇ ਤੇ ਨਿਸ਼ਾਨ ਸਾਹਿਬ ਲਹਿਰਾਇਆ ?
ਉੱਤਰ : ਭਾਈ ਬਘੇਲ ਸਿੰਘ
ਪ੍ਰਸ਼ਨ : ਭਾਰਤ ਨੂੰ ਆਜ਼ਾਦੀ ਮਿਲਣ ਤੋਂ ਪਹਿਲਾਂ ਕਿਹੜਾ ਸ਼ਹਿਰ ਪੰਜਾਬ ਦੀ ਰਾਜਧਾਨੀ ਸੀ ?
ਉੱਤਰ : ਲਾਹੌਰ
ਪ੍ਰਸ਼ਨ : ਕਿਹੜਾ ਪੰਜਾਬੀ ਲੋਕ ਨਾਚ ਔਰਤਾਂ ਲਈ ਨ੍ਰਿਤ ਦਾ ਰੂਪ ਨਹੀਂ ਹੈ ?
ਉੱਤਰ : ਜੁਗਨੀ
ਪ੍ਰਸ਼ਨ : ਨਵੀਂ ਦਿੱਲੀ ਅਤੇ ਲਾਹੌਰ (ਪਾਕਿਸਤਾਨ) ਦੇ ਵਿਚਕਾਰ ਰੇਲਵੇ ਸੰਪਰਕ ਹੈ,ਇਸ ਰਸਤੇ ਤੇ ਭਾਰਤੀ ਪਾਸੇ ਦਾ ਆਖਰੀ ਰੇਲਵੇ ਸਟੇਸ਼ਨ ਕਿਹੜਾ ਹੈ ?
ਉੱਤਰ : ਅਟਾਰੀ
ਪ੍ਰਸ਼ਨ : ਏਸ਼ਿਆਈ ਇੰਫ੍ਰਾਸਟ੍ਰਕਚਰ ਇੰਵੇਸਟਮੇਂਟ ਬੈਂਕ (AIIB) ਦਾ ਮੁੱਖ ਦਫ਼ਤਰ ਕਿੱਥੇ ਸਥਿੱਤ ਹੈ ?
ਉੱਤਰ : ਬੀਜ਼ਿੰਗ
ਪ੍ਰਸ਼ਨ : ਕੇਰਲ ਦੇ ਜਲ-ਮਗਨ ਖੇਤਰਾਂ ਵਿੱਚ ਕਿਹੜੀ ਨਮਕ-ਪ੍ਰਤੀਰੋਧੀ ਚਾਵਲ ਪ੍ਰਜਾਤੀ ਉਗਾਈ ਜਾਂਦੀ ਹੈ ?
ਉੱਤਰ : ਪੋੱਕਾਲੀ
ਪ੍ਰਸ਼ਨ : ਗਲੋਬਲ ਪੀਸ (ਸ਼ਾਂਤੀ) ਇੰਡੈਕਸ 2018 ਦੀ ਰਿਪੋਰਟ ਅਨੁਸਾਰ ਭਾਰਤ ਦਾ ਦੁਨੀਆਂ ਵਿੱਚ ਕਿੰਨਵਾਂ ਨੰਬਰ ਹੈ ?
ਉੱਤਰ : 136ਵਾਂ
ਪ੍ਰਸ਼ਨ : 'ਏ ਬ੍ਰੀਫ਼ ਹਿਸਟਰੀ ਆਫ਼ ਟਾਈਮ ' ਨਾਂ ਦੀ ਕਿਤਾਬ ਕਿਸਨੇ ਲਿਖੀ ਹੈ ?
ਉੱਤਰ : ਸਟੀਫ਼ਨ ਹਾਕਿੰਗ
ਪ੍ਰਸ਼ਨ : 'ਅੰਤਰਰਾਸ਼ਟਰੀ ਬਾਂਸ ਅਤੇ ਬੈਂਤ ਨੈਟਵਰਕ ' (INBAR) ਦੀ ਸਥਾਪਨਾ ਕਿਹੜੇ ਸਾਲ ਕੀਤੀ ਗਈ ਸੀ ,ਜੋ ਇੱਕ ਅੰਤਰ-ਸਰਕਾਰੀ ਸੰਗਠਨ ਹੈ ?
ਉੱਤਰ : 1997
ਪ੍ਰਸ਼ਨ : ਭਾਰਤ ਦੀ ਪਹਿਲੀ ਜੈਵ-ਇੰਧਨ (ਏਥਨੋਲ) ਫੈਕਟਰੀ ਕਿੱਥੇ ਸਥਾਪਿਤ ਕੀਤੀ ਜਾ ਰਹੀ ਹੈ ?
ਉੱਤਰ : ਬਾੜਗੜ (ਉੜੀਸਾ)
ਪ੍ਰਸ਼ਨ : ਪ੍ਰਧਾਨਮੰਤਰੀ ਨੇ ਬਾਣਸਾਗਰ ਨਹਿਰ ਪਰਿਯੋਜਨਾ ਰਾਸ਼ਟਰ ਨੂੰ ਸਮਰਪਿਤ ਕੀਤੀ ਹੈ ਇਹ ਕਿਸ ਥਾਂ ਤੇ ਹੈ ?
ਉੱਤਰ : ਮਿਰਜ਼ਾਪੁਰ।
ਪ੍ਰਸ਼ਨ : Economy History of India ਨਾਂ ਦੀ ਕਿਤਾਬ ਕਿਸਦੀ ਲਿਖੀ ਹੋਈ ਹੈ ?
ਉੱਤਰ : ਆਰ.ਸੀ.ਦਾਸ
ਪ੍ਰਸ਼ਨ : ਲੋਕ ਸਭਾ ਸਰਕਾਰ ਦੇ ਵਿਰੁੱਧ ਅਵਿਸ਼ਵਾਸ ਦਾ ਮਤਾ ਪਾਸ ਹੋ ਜਾਣ ਤੇ ਕਿਸਨੂੰ ਤਿਆਗਪੱਤਰ ਨਹੀਂ ਦੇਣਾ ਪੈਂਦਾ ਹੈ ?
ਉੱਤਰ : ਲੋਕ ਸਭਾ ਦਾ ਸਪੀਕਰ
ਪ੍ਰਸ਼ਨ : ਭਾਰਤ ਦਾ ਪਹਿਲਾ ਜੈਵ-ਇੰਧਨ (ਏਥਨੋਲ) ਪਲਾਂਟ ਕਿੱਥੇ ਸਥਾਪਿਤ ਕੀਤਾ ਜਾਵੇਗਾ ?
ਉੱਤਰ : ਬਾੜਗੜ੍ਹ (ਓੜੀਸਾ )
ਪ੍ਰਸ਼ਨ : ਰਸੀਦੀ ਟਿਕਟ ਕਿਸਦੀ ਰਚਨਾ ਹੈ ?
ਉੱਤਰ : ਅੰਮ੍ਰਿਤਾ ਪ੍ਰੀਤਮ
ਪ੍ਰਸ਼ਨ : ਟੈਕਸ ਦਾ ਭੁਗਤਾਨ ਕਰਨਾ ਇੱਕ ਕੁਦਰਤੀ ਭਾਵ ਹੈ (ਪ੍ਰਕ੍ਰਿਤੀ) ਹੈ,ਟੈਕਸ ਦਾ ਭੁਗਤਾਨ ਨਾ ਕਰਨਾ ਇੱਕ ਵਿਕ੍ਰਤੀ ਹੈ, ਟੈਕਸ ਦਾ ਭੁਗਤਾਨ ਕਰਨ ਦੇ ਨਾਲ-ਨਾਲ ਕੁਝ ਹੋਰ ਵੀ ਕਰਨਾ ਇੱਕ ਸੰਸਕ੍ਰਿਤੀ ਹੈ ਇਹ ਕਥਨ ਕਿਸਦਾ ਹੈ ?
ਉੱਤਰ : ਨਰੇਂਦਰ ਮੋਦੀ
ਪ੍ਰਸ਼ਨ : ਰਾਵੀ ਅਤੇ ਬਿਆਸ ਵਿੱਚਕਾਰ ਕਿਹੜਾ ਖੇਤਰ ਆਉਂਦਾ ਹੈ ?
ਉੱਤਰ : ਮਾਝਾ
gk questions in punjabi |
ਪ੍ਰਸ਼ਨ : ਵਿਸ਼ਵ ਹਾਥੀ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ ?
ਉੱਤਰ : 12 ਅਗਸਤ
ਪ੍ਰਸ਼ਨ : ਪੰਜਾਬ ਵਿੱਚ ਪ੍ਰਾਚੀਨ ਕਾਲ ਵਿੱਚ ਵਹਿਣ ਵਾਲੀ ਕਿਹੜੀ ਨਦੀ ਹੁਣ ਅਲੋਪ ਹੋ ਚੁਕੀ ਹੈ ?
ਉੱਤਰ : ਸਰਸਵਤੀ
ਪ੍ਰਸ਼ਨ : ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਅਤੇ ਲੋਕਨਿਤੀ ਵੱਲੋਂ ਕੀਤੇ ਗਏ ਇੱਕ ਅਧਿਐਨ ਵਿੱਚ ਕਿਹੜੇ ਸਮੂਹ ਦੇ ਲੋਕਾਂ ਨੂੰ ਸਭ ਤੋਂ ਘੱਟ ਵਿਸ਼ਵਾਸਯੋਗ ਮੰਨਿਆਂ ਗਿਆ ਹੈ ?
ਉੱਤਰ : ਰਾਜਨੀਤਕ ਦਲ
ਪ੍ਰਸ਼ਨ : ਸਤਲੁਜ ਅਤੇ ਬਿਆਸ ਨਦੀਆਂ ਆਪਸ ਵਿੱਚ ਕਿੱਥੇ ਮਿਲਦੀਆਂ ਹਨ ?
ਉੱਤਰ : ਹਰੀਕੇ ਪੱਤਣ
ਪ੍ਰਸ਼ਨ : ਵੈਬ ਪੋਰਟਲ ਦੇ ਜਰੀਏ ਪਾਤਰਤਾ ਸਰਟੀਫ਼ਿਕੇਟ ਦੇਣ ਵਾਲਾ ਦੇਸ਼ ਦਾ ਪਹਿਲਾ ਰਾਜ ਕਿਹੜਾ ਹੈ ?
ਉੱਤਰ : ਬਿਹਾਰ
ਪ੍ਰਸ਼ਨ : ਪੰਜਾਬ ਦਾ ਮਾਨਚੈਸਟਰ ਕਿਸਨੂੰ ਆਖਦੇ ਹਨ ?
ਉੱਤਰ : ਲੁਧਿਆਣਾ
ਪ੍ਰਸ਼ਨ : ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੀ ਜਾਂਚ ਲਈ ਕਾਂਗਰਸ ਨੇ ਤਹਿਕੀਕਾਤ ਕਮੇਟੀ ਦਾ ਗਠਨ ਕੀਤਾ ਸੀ ,ਇਸਦਾ ਪ੍ਰਧਾਨ ਕੋਣ ਸੀ ?
ਉੱਤਰ : ਮਦਨ ਮੋਹਨ ਮਾਲਵੀਆ
ਪ੍ਰਸ਼ਨ : ਇਸ ਸਮੇਂ ਪੰਜਾਬ ਵਿੱਚ ਕਿੰਨੇਂ ਦਰਿਆ ਵਹਿੰਦੇ ਹਨ ?
ਉੱਤਰ : ਤਿੰਨ
ਪ੍ਰਸ਼ਨ : ਹਰਾ ਸੋਨਾ ਕਿਸਨੂੰ ਆਖਦੇ ਹਨ ?
ਉੱਤਰ : ਚਾਹ ਨੂੰ।
ਪ੍ਰਸ਼ਨ : ਸਿੱਖ ਲੋਕ ਮਿਸਲ' ਕਿਸਨੂੰ ਆਖਦੇ ਸਨ ?
ਉੱਤਰ : ਰਾਜਨੀਤਿਕ ਇਕਾਈ ਨੂੰ
ਪ੍ਰਸ਼ਨ : ਬਰਾਕ ਨਦੀ ਜਲ ਵਿਵਾਦ ਕਿਹੜੇ ਦੋ ਰਾਜਾਂ ਵਿਚਕਾਰ ਹੈ ?
ਉੱਤਰ : ਅਸਾਮ ਅਤੇ ਮਣੀਪੁਰ
ਪ੍ਰਸ਼ਨ : ਮਨ ਕੀ ਬਾਤ : ਏ ਸੋਸ਼ਲ ਰਿਵੋਲਿਉਸ਼ਨ ਆਨ ਰੇਡੀਓ ਨਾਮ ਦੀ ਕਿਤਾਬ ਦਾ ਲੇਖਕ ਕੋਣ ਹੈ ?
ਉੱਤਰ : ਸ਼੍ਰੀ ਰਾਜੇਸ਼ ਜੈਨ
ਪ੍ਰਸ਼ਨ : ਹੀਰ' ਦਾ ਪਹਿਲਾ ਰਚਨਾਕਾਰ ਕੋਣ ਸੀ ?
ਉੱਤਰ : ਦਮੋਦਰ
ਪ੍ਰਸ਼ਨ : ਡੰਡਾ ਫ਼ੌਜ ਕਿਹੜੇ ਅੰਦੋਲਨ ਦੌਰਾਨ ਚਰਚਾ ਵਿੱਚ ਰਹੀ ਸੀ ?
ਉੱਤਰ : ਰੌਲਟ ਐਕਟ ਸੱਤਿਆਗ੍ਰਹਿ
ਪ੍ਰਸ਼ਨ : ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕਿਹੜੇ ਗ੍ਰੰਥ ਵਿੱਚ ਦਰਜ ਹੈ ?
ਉੱਤਰ : ਦਸਮ ਗ੍ਰੰਥ
ਪ੍ਰਸ਼ਨ : ਕੁਝ ਸਮਾਂ ਪਹਿਲਾਂ ਕਿਹੜੀਆਂ ਦੋ ਨਦੀਆਂ ਨੂੰ ਆਪਸ ਵਿੱਚ ਜੋੜਿਆ ਗਿਆ ਸੀ ?
ਉੱਤਰ : ਗੋਦਾਵਰੀ ਅਤੇ ਕ੍ਰਿਸ਼ਨਾ
ਪ੍ਰਸ਼ਨ : ਕਿਹੜੇ ਰਾਜ ਵਿੱਚ ਵਿਸ਼ੇਸ਼ ਤਰ੍ਹਾਂ ਦੀ ਤਿੱਤਲੀ ਨੂੰ ਰਾਜ ਤਿੱਤਲੀ ਬਣਾਇਆ ਗਿਆ ਹੈ ?
ਉੱਤਰ : ਮਹਾਰਾਸ਼ਟਰ
ਪ੍ਰਸ਼ਨ : ਫਿਲਮ The Man Who Knew Infinity ਕਿਸਦੀ ਜੀਵਨੀ 'ਤੇ ਅਧਾਰਿਤ ਹੈ ?
ਉੱਤਰ : ਐਸ.ਰਾਮਾਨੁਜਨ
ਪ੍ਰਸ਼ਨ : ਸਰਕਾਰ ਦੀ ਯੋਜਨਾ ਮਿਸ਼ਨ ਇੰਦਰਧਨੁਸ਼ ਕਿਸ ਵਿਸ਼ੇ ਨਾਲ ਸਬੰਧਤ ਹੈ ?
ਉੱਤਰ : ਗਰਭਵਤੀ ਅਤੇ ਨਵਜਾਤ ਬੱਚਿਆਂ ਦਾ ਟੀਕਾਕਰਣ
ਪ੍ਰਸ਼ਨ : ਭਾਰਤ ਦੇ ਮੱਧਕਾਲ ਇਤਿਹਾਸ ਵਿੱਚ ਵਣਜਾਰੇ ਕੋਣ ਸਨ ?
ਉੱਤਰ : ਵਪਾਰੀ ਲੋਕ
ਪ੍ਰਸ਼ਨ : ਸਵਦੇਸ਼ੀ ਅਤੇ ਬਾਈਕਾਟ ਦਾ ਤਰੀਕਾ ਪਹਿਲੀ ਵਾਰ ਕਦੋਂ ਅਪਣਾਇਆ ਗਿਆ ਸੀ ?
ਉੱਤਰ : ਬੰਗਾਲ ਵੰਡ ਦੇ ਵਿਰੋਧ ਸਮੇਂ
ਪ੍ਰਸ਼ਨ : ਮੋੰਟੈਗਿਉ-ਚੈਮਸਫ਼ੋਰਡ ਪ੍ਰਪੋਜ਼ਲ' ਕਿਸ ਵਿਸ਼ੇ ਨਾਲ ਸਬੰਧਤ ਸੀ ?
ਉੱਤਰ : ਸੰਵਿਧਾਨਕ ਸੁਧਾਰ ਨਾਲ
ਪ੍ਰਸ਼ਨ : ਭਾਰਤ ਦਾ ਰਾਸ਼ਟਰੀ ਜਲ ਜੀਵ ਕਿਹੜਾ ਹੈ ?
ਉੱਤਰ : ਗੰਗਾ ਦੀ ਡਾਲਫਿਨ
ਪ੍ਰਸ਼ਨ : ਕਦੇ ਕਦੇ ਖਬਰਾਂ ਵਿੱਚ ਸੁਣਿਆ ਜਾਣ ਵਾਲਾ ਗੋਲਨ ਪਹਾੜੀਆਂ ਦਾ ਖੇਤਰ ਕਿੱਥੇ ਸਥਿੱਤ ਹੈ ?
ਉੱਤਰ : ਮੱਧ ਪੁਰਬ ਵਿੱਚ
ਪ੍ਰਸ਼ਨ : ਭਾਰਤ ਸਰਕਾਰ ਨੇ ਨੀਤੀ ਆਯੋਗ ਕਿਸਦੇ ਬਦਲੇ ਸਥਾਪਿਤ ਕੀਤਾ ਹੈ ?
ਉੱਤਰ : ਪਲਾਨਿੰਗ ਕਮੀਸ਼ਨ
ਪ੍ਰਸ਼ਨ : ਸੰਵਿਧਾਨ ਦਾ ਰਖਵਾਲਾ ਕਿਸਨੂੰ ਕਿਹਾ ਜਾਂਦਾ ਹੈ ?
ਉੱਤਰ : ਸੁਪਰੀਮ ਕੋਰਟ
ਪ੍ਰਸ਼ਨ : ਬੀਤੇ ਦਿਨੀਂ ਕਿਸ ਭਾਸ਼ਾ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ?
ਉੱਤਰ : ਉੜੀਆ
ਪ੍ਰਸ਼ਨ : ਕਿਹੜੇ ਦੇਸ਼ ਨੂੰ ਭੂ-ਮੱਧ ਸਾਗਰ ਨਹੀਂ ਲਗੱਦਾ ਹੈ ?
ਉੱਤਰ : ਜਾਰਡਨ
ਪ੍ਰਸ਼ਨ : H1N1ਵਾਇਰਸ ਬਾਰੇ ਕਦੇ ਕਦੇ ਖਬਰਾਂ ਵਿੱਚ ਆਉਂਦਾ ਹੈ ਇਹ ਕਿਸ ਬਿਮਾਰੀ ਨਾਲ ਸਬੰਧਤ ਹੈ ?
ਉੱਤਰ : ਸਵਾਈਨ ਫਲੂ
ਪ੍ਰਸ਼ਨ : ਰੈਡਕਲਿਫ਼ ਦਾ ਸਬੰਧ ਹੈ ?
ਉੱਤਰ : ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਨਾਲ
ਪ੍ਰਸ਼ਨ : ਕੈਨੇਡਾ ਦਾ ਰਾਸ਼ਟਰੀ ਖੇਡ ਕਿਹੜਾ ਹੈ ?
ਉੱਤਰ : ਬਰਫ਼ ਉੱਤੇ ਹਾੱਕੀ
ਪ੍ਰਸ਼ਨ : ਕਿਹੜੇ ਦੇਸ਼ ਨੇ ਪਾਣੀ ਉੱਤੇ ਤੈਰਦਾ ਹੋਇਆ ਪਰਮਾਣੁ ਸੰਯੰਤਰ ਤਿਆਰ ਕੀਤਾ ਹੈ ?
ਉੱਤਰ : ਰੂਸ
ਪ੍ਰਸ਼ਨ : ਕੇਂਦਰ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕਿਹੜੀ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ?
ਉੱਤਰ : ਸਮੱਗਰ ਸਿੱਖਿਆ
ਪ੍ਰਸ਼ਨ : ਸਭ ਤੋਂ ਵਧੀਆ ਕਿਸਮ ਦਾ ਲੋਹਾ ਕਿਹੜਾ ਹੁੰਦਾ ਹੈ ?
ਉੱਤਰ : ਮੈਗਨੇਟਾਇਟ
ਪ੍ਰਸ਼ਨ : ਬਹਿਮਨੀ ਅਤੇ ਵਿਜੈਨਗਰ ਦੇ ਰਾਜਾਂ ਵਿੱਚਕਾਰ ਕਿਸ ਪ੍ਰਦੇਸ਼ ਨੂੰ ਲੈ ਕੇ ਸੰਘਰਸ਼ ਹੋਇਆ ਸੀ ?
ਉੱਤਰ : ਰਾਏਚੁਰ ਦੇ ਦੁਆਬ ਕਾਰਨ
CLICK - GK TOP 100 QUESTIONS
ਅਗਰ ਤੁਹਾਨੂੰ ਇਹ Gk Questions In Punjabi ਜਾਣਕਾਰੀ ਵਧੀਆ ਲੱਗੀ,ਤਾ ਨੀਚੇ ਕੰਮੈਂਟ ਕਰਕੇ ਜਰੂਰ ਦੱਸੋ,ਅਤੇ ਅੱਗੇ ਸੇਹਰ ਵੀ ਜਰੂਰ ਕਰੋ।
ਇਹ ਵੀ ਜਰੂਰ ਪੜ੍ਹੋ - Health Related GK Questions Answers
2 टिप्पणियाँ
Very good
जवाब देंहटाएंVery good
जवाब देंहटाएं