![]() |
benefits of eating brinjal |
ਬੈਂਗਣ ਖਾਣ ਦੇ ਫਾਇਦੇ - benefits of eating brinjal
ਹੈਲੋ ਦੋਸਤੋ ਕਿਵੇਂ ਹੋ,ਅੱਜ ਅਸੀਂ ਤੁਹਾਨੂੰ (benefits of eating brinjal) ਬੈਂਗਣ ਖਾਣ ਦੇ ਫਾਇਦੇ ਦੱਸਾਂਗੇ। ਅਸੀਂ ਬੈਂਗਣ ਦੀ ਵਰਤੋਂ ਸਬਜ਼ੀ ਦੇ ਤੌਰ 'ਤੇ ਕਰਦੇ ਹਾਂ ਪਰ ਇਸ ਦੇ ਕਈ ਫਾਇਦੇ ਵੀ ਹਨ,ਜਦੋਂ ਵੀ ਸਾਡੇ ਜਾਂ ਤੁਹਾਡੇ ਘਰਾਂ ਵਿੱਚ ਬੈਂਗਣ ਦੀ ਸਬਜ਼ੀ ਬਣਦੀ ਹੈ ਤਾਂ ਛੋਟੇ-ਛੋਟੇ ਬੱਚਿਆਂ ਦੇ ਚਿਹਰੇ ਦੇਖਣ ਯੋਗ ਹੁੰਦੇ ਹਨ। ਕਿਉਂਕਿ ਬੈਂਗਣ ਦੀ ਸਬਜ਼ੀ ਫਾਇਦੇਮੰਦ ਹੁੰਦੀ ਹੈ ਪਰ ਇਸ ਨੂੰ ਕੋਈ ਪਸੰਦ ਨਹੀਂ ਕਰਦਾ,ਆਓ ਜਾਣਦੇ ਹਾਂ ਇਸ ਲੇਖ ਵਿਚ ਬੈਂਗਣ ਦੇ ਫਾਇਦੇ।
benefits of eating brinjal
1. ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਤੁਸੀਂ ਬੈਂਗਣ ਦੀ ਵਰਤੋਂ ਕਰ ਸਕਦੇ ਹੋ।
2. ਬੈਂਗਣ 'ਚ ਵਿਟਾਮਿਨ-ਏ, ਵਿਟਾਮਿਨ-ਸੀ ਦੇ ਨਾਲ-ਨਾਲ ਬੀ-ਕੈਰੋਟੀਨ ਹੁੰਦਾ ਹੈ ਜੋ ਤੁਹਾਡੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਏ ਰੱਖਣ ਲਈ ਕਾਰਗਰ ਹੈ।
3. ਬੈਂਗਣ 'ਚ ਆਇਰਨ, ਜ਼ਿੰਕ, ਫੋਲੇਟ ਅਤੇ ਵਿਟਾਮਿਨ ਏ, ਬੀ ਅਤੇ ਸੀ ਹੁੰਦੇ ਹਨ, ਜੋ ਦਿਮਾਗ ਦੀ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਣ 'ਚ ਵੀ ਮਦਦਗਾਰ ਹੁੰਦੇ ਹਨ।
4. ਬੈਂਗਣ ਪਾਚਨ ਤੰਤਰ ਨੂੰ ਸੁਧਾਰਨ 'ਚ ਬਹੁਤ ਫਾਇਦੇਮੰਦ ਹੁੰਦਾ ਹੈ।
5. ਬੈਂਗਣ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਭਾਰ ਘਟਾਉਣ 'ਚ ਮਦਦਗਾਰ ਹੋ ਸਕਦਾ ਹੈ।
6. ਕੈਂਸਰ ਦੀ ਸਮੱਸਿਆ 'ਚ ਵੀ ਬੈਂਗਣ ਖਾਣਾ ਫਾਇਦੇਮੰਦ ਹੋ ਸਕਦਾ ਹੈ।
7. ਬੈਂਗਣ ਦੀ ਵਰਤੋਂ ਸਰੀਰ ਦੀ ਇਮਿਊਨਿਟੀ ਵਧਾਉਣ ਲਈ ਵੀ ਕੀਤੀ ਜਾ ਸਕਦੀ ਹੈ।
8. ਬੈਂਗਣ ਕੋਲੈਸਟ੍ਰਾਲ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ।
9. ਬੈਂਗਣ 'ਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ,ਜੋ ਹੱਡੀਆਂ ਦੀ ਮਜ਼ਬੂਤੀ ਲਈ ਫਾਇਦੇਮੰਦ ਹੁੰਦੀ ਹੈ।
10. ਮੁਹਾਸੇ ਵਰਗੀ ਸਮੱਸਿਆ ਨੂੰ ਦੂਰ ਕਰਨ ਲਈ ਬੈਂਗਣ ਦੇ ਫੇਸ ਪੈਕ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਬੈਂਗਣ ਦੇ ਨੁਕਸਾਨ - disadvantages of eating brinjal
1. ਇਸ ਦੇ ਸੇਵਨ ਨਾਲ ਕੁਝ ਲੋਕਾਂ 'ਚ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਲੋਕਾਂ ਨੂੰ ਇਸ ਦੀ ਵਰਤੋਂ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ।
2. ਇਸ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਨ ਨਾਲ ਪੇਟ 'ਚ ਜਲਨ ਦੀ ਸਮੱਸਿਆ ਹੋ ਸਕਦੀ ਹੈ।
3. ਬਲੱਡ ਸ਼ੂਗਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
4. ਬੈਂਗਣ ਦੇ ਨੁਕਸਾਨ ਤੋਂ ਬਚਣ ਲਈ ਇਸ ਨੂੰ ਹਮੇਸ਼ਾ ਸੀਮਤ ਮਾਤਰਾ ਵਿਚ ਹੀ ਖਾਣਾ ਚਾਹੀਦਾ ਹੈ, ਫਿਰ ਵੀ ਤੁਹਾਨੂੰ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
0 टिप्पणियाँ