ਪੇਸ਼ਾਬ ਦੇ ਰੋਗ ਦਾ ਇਲਾਜ਼- peshab ke rog ka ilaj


                                               ਪੇਸ਼ਾਬ ਦੇ ਰੋਗ ਦਾ ਇਲਾਜ਼ 

-   ਪੇਸ਼ਾਬ ਦੇ ਵਾਰ -ਵਾਰ ਆਉਣ ਤੇ ਸਵੇਰੇ -ਸ਼ਾਮ ਗੁੜ ਤਿਲ ਦੇ ਲੱਡੂ ਖਾਉ। ਸਰਦੀਆਂ ਵਿੱਚ ਇਹ ਬਹੁਤ ਹੀ ਫਾਇਦੇਮੰਦ
    ਦਵਾਈ ਹੈ।

-   ਜੇਕਰ ਤੁਹਾਨੂੰ ਪੇਸ਼ਾਬ ਵਾਰ -ਵਾਰ ਆਉਂਦਾ ਹੈ ਤਾ ਭੁੱਜੇ ਛੋਲੇ ਖਾ ਕੇ ਉਪਰੋਂ ਥੋੜਾ ਜਾ ਗੁੜ ਖਾ ਲਓ ,ਇਸ ਨਾਲ 10-15
    ਦਿਨਾਂ ਵਿੱਚ ਹੀ ਪੇਸ਼ਾਬ ਦੀ ਸਮੱਸਿਆ ਦੂਰ ਹੋ ਜਾਵੇਗੀ।

-   ਪੇਸ਼ਾਬ ਦੀ ਸੜਨ ਨੂੰ ਦੂਰ ਕਰਨ ਦੇ ਲਈ ,ਹਦਵਾਣਾ ਕੱਟ ਕੇ ਤ੍ਰੇਲ ਵਿੱਚ ਰੱਖ ਦਿਓ ,ਤੇ ਸਵੇਰੇ ਉਸ ਰਸ ਕਢਾ ਕੇ ਸ਼ੱਕਰ
    ਰਲਾ ਕੇ ਪੀਓ।

-   ਪੇਸ਼ਾਬ ਵਾਰ -ਵਾਰ ਜਾ ਵਧੇਰੇ ਆਵੇ ,ਤਾ ਦੁਪਹਿਰ ਨੂੰ ਰੋਟੀ ਖਾਣ ਦੇ ਪਿੱਛੋਂ ,ਇੱਕ ਪੱਕਾ ਕੇਲਾ ਖਾਓ।

-   ਇਕ ਕਿਲੋ ਪਾਣੀ ਵਿੱਚ 5 ਪਿਆਜ ਦੇ ਟੁਕੜੇ ਉਬਾਲੋ ,ਤੇ ਪੁਣ ਕੇ ਮਾਖਿਓਂ ਮਲਾ ਕੇ ਰੋਜ਼ ਤਿੰਨ ਵਾਰ ਪੀਣ ਤੇ ਪਿਸ਼ਾਬ
    ਖੁੱਲ ਕੇ ਆਉਂਦਾ ਹੈ।

-   ਜੋ ਬੱਚੇ ਸੋਦੇ(ਸੌਣ ਵੇਲੇ ) ਹੋਏ ਰਾਤ ਨੂੰ ਵਿੱਚ ਪਿਸ਼ਾਬ ਕਰ ਦਿੰਦੇ ਹਨ ,ਊਨਾ ਦੇ ਮਸਾਨੇ ਕਮਜ਼ੋਰ ਹੋ ਜਾਂਦੇ ਹਨ। ਇਸਦੇ
    ਲਈ ਇੱਕ ਛੁਹਾਰਾ ਧੋ ਕੇ ਕੱਪੜੇ ਨਾਲ ਸਾਫ਼ ਕਰਕੇ 250 ਮਿ.ਲੀ ਦੁੱਧ ਵਿੱਚ ਪਾ ਕੇ ਉਬਾਲੋ। ਜਦੋ ਦੁੱਧ ਉਬਲ ਜਾਵੇ ਤੇ
    ਛੁਹਾਰਾ ਫੁਲ ਜਾਵੇ ਤਾ ਦੁੱਧ ਨੂੰ ਠੰਡਾ ਕਰਕੇ ਬੱਚੇ ਨੂੰ ਪਿਲਾ ਦਿਓ।

-   ਪਿਸ਼ਾਬ ਨਾ ਆਉਣ ਤੇ ਪਿਆਜ ਨੂੰ ਚੱਟਣੀ ਵਾਂਗ ਰਗੜ ਲਓ ,ਉਨ੍ਹਾਂ ਹੀ ਕਣਕ ਦਾ ਆਟਾ ਪਾਕੇ ਕੜਾਹ ਜਾ ਬਣਾ
    ਲਓ। ਹਲਕਾ ਗਰਮ ਕਰਕੇ ਢਿੱਡ ਤੇ ਲੇਪ ਕਰਕੇ ਲੇਟ ਜਾਓ ,ਤਾ ਪਿਸ਼ਾਬ ਆਉਣ ਲਗੇਗਾ।

-   ਜੀਰਾ ਅਤੇ ਮਿਸ਼ਰੀ ਦੋਵਾਂ ਨੂੰ ਪੀਹ ਕੇ ਖਾਣ ਨਾਲ ਰੁਕਿਆ ਪਿਸ਼ਾਬ ਖੁੱਲ ਕੇ ਆਉਂਦਾ ਹੈ।

-   ਮੱਕੀ ਦੇ ਸਿੱਟੇ ਦੇ ਵਾਲਾ ਨੂੰ ਪਾਣੀ ਵਿੱਚ ਉਬਾਲੋ ,ਤੇ ਪਾਣੀ ਇੱਕ ਛਟਾਕ ਰਹਿਣ ਤੇ ਪੁਣ ਕੇ ,ਠੰਡਾ ਕਰਕੇ ਪੀਓ ,ਤਾ ਪਿਸ਼ਾਬ
    ਖੁੱਲ ਕੇ ਆਉਂਦਾ ਹੈ।

-   ਜੇਕਰ ਬੱਚਾ ਬਿਸਤਰੇ ਵਿੱਚ ਪਿਸ਼ਾਬ ਕਰਦਾ ਹੈ ,ਤਾ ਰਾਤ ਨੂੰ 3 ਗ੍ਰਾਮ ਸੰਖਪਸਪੀ ਦੁੱਧ ਨਾਲ ਵਰਤੋਂ ,ਲਾਭਦਾਇਕ ਹੈ।

-   ਜੇਕਰ ਗੁਰਦਿਆਂ ਦੀ ਖ਼ਰਾਬੀ ਕਾਰਨ ਪਿਸ਼ਾਬ ਆਉਣਾ ਬੰਦ ਹੋ ਜਾਵੇ ,ਤਾ ਮੂਲੀ ਤੇ ਉਸ ਦੇ ਪੱਤਿਆਂ ਦੇ ਰਸ ਵਿੱਚ ਪਾਣੀ
    ਮਿਲਾ ਕੇ ਪੀਣ ਨਾਲ ਪਿਸ਼ਾਬ ਫਿਰ ਤੋਂ ਬਣਨ ਲੱਗਦਾ ਹੈ। ਇਸ ਨਾਲ ਪਿਸ਼ਾਬ ਦੀ ਸੜਨ ਤੇ ਦਰਦ ਵੀ ਠੀਕ ਹੋ ਜਾਂਦੇ ਹਨ।

NOTE - ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲਵੋ। 

                                                  ਕਲਿੱਕ
                       ਵਾਲਾ ਦੀਆਂ ਬਿਮਾਰੀਆਂ