ਵਾਲਾ ਦੀਆਂ ਸਮੱਸਿਆਵਾਂ - hair kaise lambe kare

ਅਗਰ ਆਪਦੇ ਵਾਲਾ ਦੀਆਂ ਸਮੱਸਿਆਵਾਂ ਨਹੀਂ ਜਾ ਰਹੀਆਂ ,ਭਾਵ ਅਗਰ ਆਪਦੇ ਵਾਲ ਚਿੱਟੇ ਨੇ ,ਜਾ ਵਾਲ ਝੜਦੇ ਨੇ ਜਾ ਕੋਈ ਵੀ ਵਾਲਾ ਸੰਬੰਧੀ ਰੋਗ ਹੈ।  ਤਾ ਆਪ ਇਨ੍ਹਾਂ ਦਾ ਇਲਾਜ਼ ਘਰੇਲੂ ਤਰੀਕੇ ਦੇ ਨਾਲ ਕਰ ਸਕਦੇ ਹੌ। 

ਵਾਲਾ ਦੀਆਂ ਸਮੱਸਿਆਵਾਂ - hair kaise lambe kare- ਅਗਰ ਆਪ ਆਪਣੇ ਛੋਟੇ ਵਾਲਾ ਤੋਂ ਪ੍ਰੇਸ਼ਾਨ ਹੋ ਅਤੇ ਵਾਲਾ ਨੂੰ ਲੰਬੇ ਕਰਨ ਬਾਰੇ ਸੋਚਦੇ ਹੋ ,ਤਾ ਆਪ ਹੇਠ ਦਿੱਤੇ ਗਏ ਟਿਪਸ ਜਰੂਰ ਪੜੋ।
                                                       
                                                       ਵਾਲਾ ਦੀਆਂ ਸਮੱਸਿਆਵਾਂ


-   ਕਾਲੀ ਮਹਿੰਦੀ ਪਾਣੀ ਵਿੱਚ ਘੋਲ ਕੇ ਰਾਤੀ ਲਾਓਂ ,ਤੇ ਸਵੇਰੇ ਸਿਰ ਧੋ ਲਵੋ ,ਇਸ ਨਾਲ ਸਾਰੇ ਵੱਲ ਜੜ ਤੱਕ ਕਾਲੇ ਹੋਣਗੇ।

-   ਇੱਕ ਚਮਚ ਔਲ਼ੇ ਦਾ ਚੂਰਨ ਕੋਸੇ ਪਾਣੀ ਨਾਲ ਸੌਣ ਵੇਲੇ ਲਵੋ ,ਤਾ ਵੱਲ ਚਿੱਟੇ ਹੌਣੇ ਬੰਦ ਹੋ ਜਾਣਗੇ ,ਤੇ ਇਹ ਚਿਹਰੇ ਦੀ
    ਚਮਕ ਲਈ ਵੀ ਲਾਭਦਾਇਕ ਹੈ।

-   ਵਾਲਾ ਨੂੰ ਝੜਨੋਂ ਜਾ ਟੁੱਟਣੋਂ ਬਚਾਉਣ ਲਈ ਨਿੰਬੂ ਦੇ ਰਸ ਵਿੱਚ 2 ਗੁਣਾ ਨਾਰੀਅਲ ਦਾ ਤੇਲ ਰਲਾਕੇ ਉਗਲੀਆਂ ਨਾਲ
    ਸਿਰ ਤੇ ਮਸਾਜ਼ ਕਰੋ।

-   ਸੁੱਕੇ ਔਲ਼ੇ ਦੇ ਚੂਰਨ ਦਾ ਪਾਣੀ ਨਾਲ ਪੇਸਟ ਬਣਾ ਲਓ ,ਤੇ ਸਿਰ ਤੇ ਲੇਪ ਕਰੋ ,15 ਮਿੰਟਾ ਪਿੱਛੋਂ ਵਾਲ ਸਾਫ਼ ਪਾਣੀ ਨਾਲ
    ਧੋ ਲਵੋ ,ਇਸ ਨਾਲ ਵਾਲ ਡਿਗਣੋਂ ਅਤੇ ਚਿੱਟੇ ਹੋਣੇ ਬੰਦ ਹੋ ਜਾਣਗੇ।

-   ਨਾਰੀਅਲ ਦਾ ਤੇਲ ਅਤੇ ਕਪੂਰ ਦੋਵੋ ਰਲਾਕੇ ਸੀਸੀ ਵਿੱਚ ਰੱਖ ਲਾਓ ,ਸਿਰ ਧੋਣ ਪਿੱਛੋਂ ਵਾਲ ਜਦ ਸੁੱਕ ਜਾਣ ,ਅਤੇ ਰਾਤੀ
    ਸੌਣ ਤੋਂ ਪਹਿਲਾ ਸਿਰ ਤੇ ਮਾਲਿਸ਼ ਕਰੋ।

-   ਰੀਠੇ ਦਾ ਸ਼ੈਪੂ ਸਿਕਰੀ ਦੂਰ ਕਰਨ ਲਈ ਫਾਇਦੇਮੰਦ ਹੈ, ਵਾਲ ਟੁੱਟਦੇ ਹੋਣ ਤਾ ਸਾਬਣ ਨਾ ਵਰਤੋਂ ,ਰੀਠਿਆਂ ਨਾਲ ਧੋਵੋ ,
    ਜੇ ਵਾਲ ਫ਼ਿਰ ਵੀ ਟੁੱਟਣ ਤਾ ਹਰ ਚੋਥੇ ਦਿਨ ਵਾਲ ਧੋਵੋ।

-   ਨਾਰੀਅਲ ਦੇ ਤੇਲ ਵਿੱਚ ਕਪੂਰ ਦਾ ਚੂਰਨ ਮਿਲਾਕੇ ਰਾਤ ਨੂੰ ਵਾਲਾ ਤੇ ਲਗਾਓ ,ਤੇ ਸਵੇਰੇ ਵਾਲ ਕਿਸੇ ਚੰਗੇ ਸ਼ੈਪੂ ਨਾਲ
    ਧੋ ਲਵੋ।

-   ਜੂੰਆਂ ਮਾਰਨ ਦੇ ਲਈ ਪਿਆਜ ਦਾ ਰਸ ਵਾਲਾ ਤੇ 3 -4 ਘੰਟੇ ਲੱਗਿਆ ਰਹਿਣ ਦਿਓ ,ਤੇ ਫਿਰ ਸਾਬਣ ਨਾਲ ਧੋਵੋ ,2-4
    ਦਿਨ ਐਵੇ ਕਰਨ ਨਾਲ ਜੂੰਆਂ ਮਰ ਜਾਣਗੀਆਂ।

-   ਵਾਲ ਧੋਣ ਤੋਂ ਪਹਿਲਾਂ ਇੱਕ ਨਿੰਬੂ ਕੱਟ ਕੇ ਮਲਣ ਨਾਲ ਤੇ ਸਿਰ ਹਲਕੇ ਗਰਮ ਪਾਣੀ ਨਾਲ ਧੋਣ ਨਾਲ ਸਿਕਰੀ ਖ਼ਤਮ
    ਹੋ ਜਾਵੇਗੀ।

-   ਜੂੰਆਂ ਤੇ ਲੀਕਾਂ ਮਾਰਨ ਲਈ ਲਸਣ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾਕੇ ਇਸਨੂੰ ਸਿਰ ਤੇ ਵਾਲਾ ਵਿੱਚ ਰਾਤ ਨੂੰ ਮਸਾਜ
    ਕਰੋ। ਤੇ ਕੱਪੜਾ ਬੰਨ ਦਿਓ ,ਤਾ ਸਵੇਰੇ ਜੂੰਆਂ ਤੇ ਲੀਕਾਂ ਨਹੀਂ ਮਿਲਣਗੀਆਂ। ਦਹੀ ਜਾ ਸਾਬਣ ਨਾਲ ਫਿਰ ਵਾਲ ਧੋ ਕੇ
    ਨਹਾ ਲਉ।

-   ਮੇਥੀ ਨੂੰ ਪਾਣੀ ਵਿੱਚ ਘੋਟ ਕੇ ਵਾਲਾ ਵਿੱਚ ਲਾਉਣ ਨਾਲ ਵਾਲ ਨਹੀਂ ਝੜਦੇ ,ਤੇ ਸਿਕਰੀ ਦੂਰ ਹੁੰਦੀ ਹੈ।

-   ਨਿੰਮ ਅਤੇ ਬੇਰ ਦੇ ਪੱਤੇ ਦਾ ਬਣਿਆ ਲੇਪ ਸਿਰ ਤੇ ਲਾਓ ,ਬਾਰਾਂ -ਤੇਰਾ ਘੰਟਿਆਂ ਪਿੱਛੋਂ ਸਿਰ ਧੋ ਲਵੋ ,ਇਸ ਨਾਲ ਗੰਜਾਪਨ
    ਦੂਰ ਹੋਕੇ ਨਵੇਂ ਵਾਲ ਆਉਣਗੇ।

-   ਬਾਥੂ ਦਾ ਰਸ ਵਾਲਾ ਵਿੱਚ ਮਲਣ ਨਾਲ ਜੂੰਆਂ ਅਤੇ ਲੀਕਾਂ ਖ਼ਤਮ ਹੋ ਜਾਣਗੀਆਂ।

-   ਫੁੱਲਗੋਭੀ ਅਤੇ ਪੱਤਗੋਭੀ ਦੀ ਸਬਜ਼ੀ ਖਾਂਦੇ ਰਹਿਣ ਨਾਲ ਵਾਲ ਟੁੱਟਣੋਂ ਹਟ ਜਾਂਦੇ ਹਨ।

-   ਸੋਗੀ ਅਤੇ ਔਲ਼ੇ ਨੂੰ ਖਰਲ ਕੇ ਪੀਸ ਲਉ ,ਇਸ ਵਿੱਚ ਪਾਣੀ ਰਲਾਕੇ ਲੇਪ ਬਣਾਓ ,ਤੇ ਗੰਜ ਵਾਲੀ ਥਾਂ ਤੇ ਲੇਪ ਕਰੋ ,ਤੇ
    ਕੁਝ ਸਮਾਂ ਕਰਨ ਨਾਲ ਵਾਲ ਉਗ ਜਾਣਗੇ।

-   ਵਾਲਾ ਦੀ ਟੁੱਟ ਭੱਜ ਅਤੇ ਗੰਜਾਪਨ ਦੂਰ ਕਰਨ ਲਈ ਕੌੜੇ ਪਰਮਲ ਦੇ ਪੱਤੇ ਪੀਸ ਕੇ ਲੇਪ ਬਣਾਓ ,ਅਤੇ ਵਾਲਾ ਦੀਆ
    ਜੜਾ ਵਿੱਚ ਮਾਲਿਸ਼ ਕਰੋ

-   ਟਮਾਟਰ ਦੇ ਰਸ ਨਾਲ ਵਾਲ ਧੋਂਦੇ ਰਹਿਣ ਨਾਲ ਵਾਲ ਚਮਕਦਾਰ ਅਤੇ ਮਜਬੂਤ ਰਹਿੰਦੇ ਹਨ।


                                                     
hair kaise lambe kare

ਕਲਿੱਕ ↓