ਦੰਦ ਦਰਦ ਦਾ ਇਲਾਜ਼ - teeth ki bimari ka ilaj
ਅਗਰ ਆਪਦੇ ਵੀ ਦੰਦਾਂ ਦੇ ਵਿੱਚ ਦਰਦ ਹੋ ਰਿਹਾ ਹੈ ,ਤਾ ਆਪਨੂੰ ਹੀ ਪਤਾ ਹੋਵੇਗਾ ,ਕਿ ਦੰਦ ਦਾ ਦਰਦ ਸਹਿਣਾ ਕਿੰਨਾ ਮੁਸਕਿਲ ਹੈ। ਅਗਰ ਆਪਦੇ ਦੰਦਾਂ ਵਿੱਚ ਦਰਦ ਜਾ ਮੂੰਹ ਦੀ ਕੋਈ ਵੀ ਬਿਮਾਰੀ ਹੈ। ਤਾ ਆਪ ਸਭ ਹੇਠਾਂ ਦਿੱਤੇ ਗਏ ਤਰੀਕੇ ਨੂੰ ਪੜ ਕੇ ਆਪਣੇ ਰੋਗ ਨੂੰ ਠੀਕ ਕਰ ਸਕਦੇ ਹੌ।
ਦੰਦ ਦਰਦ ਦਾ ਇਲਾਜ਼ - teeth ki bimari ka ilaj
ਦੰਦ ਅਤੇ ਮੂੰਹ ਦੀਆ ਬਿਮਾਰੀਆਂ
- ਅਨਾਰ ਦੇ ਛਿੱਲੜ ਦਾ ਪਾਣੀ ਉਬਾਲ ਕੇ ਰੱਖ ਲਓ ,ਰੋਜ਼ ਸਵੇਰੇ -ਸ਼ਾਮ ਕੋਸਾ ਜਾ ਕਰਕੇ ਗਰਾਰੇ ਕਰੋ ,ਤਾ ਮੂੰਹ ਦੀ ਬੁਹ
ਭਾਵ ਬਦਬੂ ਠੀਕ ਹੋ ਜਾਂਦੀ ਹੈ।
- ਔਲ਼ੇ ਚਬਾ ਕੇ ਖਾਉ ,ਇਸ ਨਾਲ ਦੰਦ ਸਾਫ਼ ਤੇ ਮਜਬੂਤ ਰਹਿਣਗੇ ,ਔਲ਼ੇ ਦੰਦਾਂ ਦੇ ਕੀੜੇ ਨੂੰ ਮਾਰਦਾ ਹੈ।
- ਨਿੰਮ ਦੀ ਦਾਤਣ ਦੰਦ ਸਾਫ਼ ਕਰਨ ਲਈ ਸਭ ਤੋਂ ਚੰਗੀ ਹੈ। ਨਿੰਮ ਦੀ ਦਾਤਣ ਪੱਕੀ ਟਾਹਣੀ ਦੀ ਹੋਵੇ। ਇਸ ਦੀ ਕੂਚੀ
ਚੰਗੀ ਬਣਦੀ ਹੈ। ਇਸ ਦੇ ਲਈ ਦਾਤਣ ਦੰਦਾਂ ਦੇ ਹੇਠਾਂ ਦੱਬ ਕੇ ਅਤੇ ਘੁੰਮਾ -2 ਕੇ ਨਰਮ ਤੇ ਬਰੀਕ ਕੂਚੀ ਬਣਾਉਣੀ ਜਰੂਰੀ
ਹੈ। ਨਹੀਂ ਤਾ ਮਸੂੜੇ ਜਖਮੀ ਹੋ ਜਾਣਗੇ ,ਕੂਚੀ ਨਾਲ ਦੰਦ ਉਪਰੋਂ ਥੱਲੇ ਵੱਲ ਨੂੰ ਸਾਫ਼ ਕਰੋ। ਨਾ ਕਿ ਸਜਿਓ ਖੱਬੇ। ਉਪਰੋਂ ਥੱਲੇ
ਵੱਲ ਨੂੰ ਦਾਤਣ ਕਰਨ ਨਾਲ ਅਟਕੇ ਖੁਰਾਕ ਕੇ ਕਣ ਨਿਕਲ ਜਾਂਦੇ ਹਨ। ਪਰ ਸੱਜੇ -ਖੱਬੇ ਦਾਤਣ ਕਰਨ ਨਾਲ ਉਹ ਕਣ
ਮਜਬੂਤੀ ਨਾਲ ਡਟ ਜਾਂਦੇ ਹਨ। ਤੇ ਨਿੰਮ ਦੀ ਦਾਤਣ ਕੀੜੇ ਵੀ ਮਾਰਦੀ ਹੈ।
- ਔਲ਼ਾ ਸਾੜ ਲਓ ,ਉਸ ਵਿੱਚ ਥੋੜਾ ਜਾ ਲੂਣ ਰਲਾਕੇ ਸਰੋ ਦੇ ਤੇਲ ਨਾਲ ਮੰਜਣ ਕਰਨ ਨਾਲ ਪਾਇਰੀਆ ਬਿਮਾਰੀ ਦੂਰ ਹੋ
ਜਾਂਦੀ ਹੈ।
- ਇਲਾਚੀ ,ਲੌਂਗ ,ਅਤੇ ਖਸਖਸ ਦੇ ਤੇਲ ਨੂੰ ਮਿਲਾਕੇ ਦੰਦਾਂ ਤੇ ਮਲਣ ਨਾਲ ਵੀ ਪਾਇਰੀਆ ਦੀ ਬਿਮਾਰੀ ਠੀਕ ਹੁੰਦੀ ਹੈ।
- ਦੰਦਾਂ ਵਿੱਚ ਕੀੜਾ ਲੱਗਣ ਤੇ ਤੁਲਸੀ ਦੇ ਰਸ ਵਿੱਚ ਥੋੜਾ ਜਿਹਾ ਕਪੂਰ ਮਿਲਾਕੇ ਰੂੰ ਵਿੱਚ ਭਿਓ ਕੇ ਦੰਦ ਤੇ ਰੱਖ ਦਿਓ ,ਕੀੜੇ
ਮਰ ਜਾਣਗੇ।
- ਦੰਦ -ਮਸੂੜੇ ਵਿੱਚ ਦਰਦ ਹੋਣ ਤੇ ਕੱਚੇ ਪਿਆਜ ਦਾ ਟੁਕੜਾ ,ਉਸ ਥਾਂ ਤੇ ਰੱਖਣ ਨਾਲ ਦਰਦ ਘੱਟ ਜਾਂਦਾ ਹੈ।
- ਅਮਰੂਦ ਦੇ ਪੱਤੇ ਚੱਬਣ ਨਾਲ ਜਾ ਅਮਰੂਦ ਦੇ ਪੱਤੇ ਪਾਣੀ ਵਿੱਚ ਉਬਾਲ ਕੇ ਕੁਰਲੀਆਂ ਕਰੋ ,ਇਸ ਨਾਲ ਦੰਦ -ਦਰਦ ਤੋਂ
ਬਿਨਾ ਮਸੂੜਿਆਂ ਦਾ ਦਰਦ ਅਤੇ ਸੋਜ਼ ਵੀ ਦੂਰ ਹੋ ਜਾਂਦੀ ਹੈ।
- ਗਾਜਰ ਅਤੇ ਚਮੇਲੀ ਦੇ ਪੱਤੇ ਪਾਣੀ ਵਿੱਚ ਉਬਾਲ ਲਓ ,ਤੇ ਇਸ ਨਾਲ ਕੁਰਲੀਆਂ ਕਰੋ ,ਛਾਲੇ ਤੋਂ ਅਰਾਮ ਮਿਲਦਾ ਹੈ।
- ਸਰੋ ਦੇ ਤੇਲ ਵਿੱਚ ਲੂਣ ਮਿਲਾਕੇ ਮਸੂੜਿਆਂ ਤੇ ਮਲਣ ਨਾਲ ਦੰਦ ਮਜਬੂਤ ਰਹਿੰਦੇ ਹਨ।
- ਇੱਕ ਨਿੰਬੂ ਦੇ ਟੁਕੜੇ ਕਰ ਲਉ ,ਤੇ ਇਹਨਾਂ ਤੇ ਲੂਣ ਪਾਓ ,ਹੁਣ ਅੱਗ ਤੇ ਰੱਖ ਕੇ ਗਰਮ ਕਰ ਲਓ। ਜਿਸ ਦੰਦ ਜਾ ਜਾੜ
ਵਿੱਚ ਦਰਦ ਹੋਵੇ ,ਉਸ ਹੇਠਾਂ ਇੱਕ -2 ਕਰਕੇ ਸਾਰੇ ਟੁਕੜੇ ਥੋੜੀ -2 ਦੇਰ ਤੱਕ ਦਬਾਓ ,ਦਰਦ ਠੀਕ ਹੋ ਜਾਵੇਗਾ।
- ਦੰਦਾਂ ਨੂੰ ਕੀੜਾ ਲੱਗਾ ਹੋਵੇ ਤਾ ,ਪਿਆਜ ਗਰਮ ਕਰਕੇ ਉਸ ਦੇ ਛਿਲਕੇ ਲਾਕੇ ਟੁਕੜੇ ਦੰਦਾਂ ਤੇ ਰੱਖ ਲਉ ,ਤੇ ਹੋਲੀ -2
ਦਬਾਓ ,ਪਿਆਜ ਦਾ ਤਿੱਖਾ ਰਸ ਕੀੜੇ ਜਰ ਨਹੀਂ ਸਕਣਗੇ ,ਤੇ ਮਰ ਜਾਣਗੇ।
- ਸੁੰਢ ,ਕਾਲੀ ਮਿਰਚ ,ਲੂਣ ,ਮੱਘਠ ਪਿਪਲੀ ,ਸਿੰਮਲ ਰੁੱਖ ਦਾ ਸ਼ੱਕ ਪੀਹ ਕੇ ਚੂਰਨ ਬਣਾਓ ,ਇਸ ਦਾ ਮੰਜਨ ਦੰਦਾਂ ਦਾ
ਹਿਲਣਾ ਰੋਕਦਾ ਹੈ। ਤੇ ਦੰਦ ਮਜਬੂਤ ਹੁੰਦੇ ਹਨ।
- 10 ਗ੍ਰਾਮ ਸਰੋ ਦੇ ਤੇਲ ਵਿੱਚ ਅੱਧਾ ਚਮਚ ਲੂਣ ਮਿਲਾਓ ,ਇਸ ਮਿਸ਼ਰਣ ਨੂੰ ਮੂੰਹ ਵਿੱਚ ਘੁਮਾਉਂਦੇ ਰਹੋ। ਅੱਧੇ ਘੰਟੇ ਪਿੱਛੋਂ
ਥੁੱਕ ਕੇ ਮੂੰਹ ਸਾਫ਼ ਕਰ ਲਓ ,ਇਸ ਨੂੰ ਉਦੋਂ ਤਕ ਕਰੋ ਜਦ ਤਕ ਮੂੰਹ ਵਿੱਚੋ ਸਾਰਾ ਤੇਲ ਬਾਹਰ ਨਾ ਨਿਕਲ ਜਾਵੇ। ਅੱਧਾ
ਘੰਟਾ ਪਾਣੀ ਨਾ ਪੀਓ ,ਤੇ ਨਾ ਕੁਰਲੀ ਕਰੋ। ਇਸ ਨਾਲ ਪਾਇਰੀਆ ਬਿਮਾਰੀ ਤੋਂ ਲਾਭ ਹੁੰਦਾ ਹੈ।
- ਇੱਕ ਲੋਕੀ ਭਾਵ ਕੱਦੂ ਦਾ ਗੁੱਦਾ ਲਉ ,ਤੇ ਲਸਣ ਦੀ ਗੰਢੀ ਨੂੰ ਛਿੱਲ ਲਉ ,ਤੇ ਦੋਹਾ ਨੂੰ ਰਗੜ ਕੇ ਇੱਕ ਲੀਟਰ ਪਾਣੀ ਵਿੱਚ
ਉਬਾਲੋ ,ਜਦੋ ਪਾਣੀ ਅੱਧਾ ਰਹਿ ਜਾਵੇ ਤੇ ਉਸਨੂੰ ਕੋਸਾ ਕਰਕੇ ਉਸ ਦੀਆ ਕੁਰਲੀਆਂ ਕਰੋ। ਤਾ ਦੰਦਾਂ ਦਾ ਦਰਦ ਛੇਤੀ ਠੀਕ
ਹੋ ਜਾਵੇਗਾ।
NOTE - ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲਵੋ।
0 टिप्पणियाँ