ਸ਼ੂਗਰ ਦਾ ਦੇਸੀ ਇਲਾਜ਼ - sugar ka gharelu ilaj kya hai

ਅਗਰ ਆਪ ਸਭ ਦਾ ਵੀ ਇਹ ਸਵਾਲ ਹੈ -sugar ka gharelu ilaj kya hai.
ਅਗਰ ਹੈ ਤਾ ਹੇਠ ਦਿੱਤੇ ਗਏ ਟਿਪਸ ਨੂੰ ਪੜ ਕੇ ਆਪ ਵੀ ਆਪਣਾ ਸ਼ੁਗਰ ਦਾ ਦੇਸੀ ਇਲਾਜ਼ ਘਰੇਲੂ ਤਰੀਕੇ ਨਾਲ ਕਰ ਸਕਦੇ ਹੈ। ਸ਼ੂਗਰ ਦਾ ਦੇਸੀ ਇਲਾਜ਼ - sugar ka gharelu ilaj kya hai

                                                   ਸ਼ੂਗਰ ਦਾ ਦੇਸੀ ਇਲਾਜ਼

-   ਜਾਮਣ ਦੀਆ ਸੁੱਕੀਆਂ ਗਿਟਕਾਂ ਦਾ ਚੂਰਨ ਰੋਜ਼ 2 ਚਮਚ ਪਾਣੀ ਨਾਲ ਲਓ ,ਸ਼ੂਗਰ ਠੀਕ ਹੋ ਜਾਵੇਗਾ।

-   ਸ਼ੂਗਰ ਰੋਗ ਨੂੰ ਠੀਕ ਕਰਨ ਦੇ ਲਈ ,ਜਾਮਣ ਦੇ ਹਰੇ ਅਤੇ ਨਰਮ ਪੱਤਿਆਂ ਨੂੰ ਪੀਸ ਕੇ 4 ਚਮਚ ਪਾਣੀ ਵਿੱਚ ਰਗੜ ਕੇ
    ਤੇ ਪੁਣ ਕੇ 10 ਦਿਨ ਤੱਕ ਲਓ।

-   ਪੱਕੀ ਹੋਈ 60 ਗ੍ਰਾਮ ਜਾਮਣ ਨੂੰ ਇੱਕ ਗਿਲਾਸ ਉਬਲੇ ਹੋਏ ਪਾਣੀ ਵਿੱਚ ਰੱਖ ਕੇ ਢੱਕ ਦਿਓ ,ਫਿਰ ਇਸਨੂੰ 3 ਹਿੱਸਿਆਂ ਚ
    ਵੰਡ ਕੇ ਇੱਕ ਦਿਨ ਵਿੱਚ 3 ਵਾਰ ਪੀਣ ਨਾਲ ਪਿਸ਼ਾਬ ਵਿੱਚ ਸ਼ੱਕਰ ਘਟ ਜਾਵੇ।

-   4 ਚਮਚ ਮੇਥੀ ਦਾਣਾ ਕੁੱਟ ਕੇ ਸ਼ਾਮ ਨੂੰ ਪਾਣੀ ਵਿੱਚ ਭਿਓ ਕੇ ਰੱਖ ਦਿਓ ਤੇ ਸਵੇਰੇ ਚੰਗੀ ਤਰਾਂ ਘੋਟ ਕੇ ਪੀਓ।

-   ਤਾਜ਼ਾ ਬੇਲ -ਪੱਤਰ ਦੇ 5 ਪੱਤੇ ਅਤੇ ਕਾਲੀਆਂ ਮਿਰਚਾ ਨੂੰ ਘੋਟ ਕੇ ਪੀਣ ਨਾਲ ਸ਼ੂਗਰ ਰੋਗ ਠੀਕ ਹੋ ਜਾਂਦਾ ਹੈ।

-   ਸ਼ੱਕਰ ਰੋਗੀਆਂ ਲਈ ਮੇਥੀ ਬੇਹੱਦ ਲਾਹੇਵੰਦ ਹੈ ,ਤੁਸੀਂ ਮੇਥੀ ਦਾ ਸਾਗ ਵੀ ਬਣਾ ਕੇ ਖਾ ਸਕਦੇ ਹੋ।

-   ਟਮਾਟਰ ਦਾ ਸਲਾਦ ,ਟਮਾਟਰ ਦੀ ਸਬਜ਼ੀ ,ਤੇ ਟਮਾਟਰ ਦਾ ਰਸ ਪੀਣ ਨਾਲ ਰੋਗ ਦੂਰ ਹੁੰਦਾ ਹੈ।

-   ਤਾਜੇ ਆਉਲੇ ਦੇ ਰਸ ਵਿੱਚ ਮੱਖਣ ਰਲਾਕੇ ਪੀਣ ਨਾਲ ਸ਼ੂਗਰ ਰੋਗ ਦੂਰ ਹੁੰਦਾ ਹੈ।

-   ਜੋਅ ਅਤੇ ਛੋਲਿਆਂ ਦੇ ਆਟੇ ਦੀ ਰੋਟੀ ਖਾਣ ਨਾਲ ਸ਼ੂਗਰ ਰੋਗ ਠੀਕ ਹੁੰਦਾ ਹੈ। ਕਾਲੇ ਛੋਲੇ ਰਾਤ ਨੂੰ ਅੱਧਾ ਘੰਟਾ ਦੁੱਧ
    ਵਿੱਚ ਭਿਓ ਕੇ ਰੱਖੋ ਅਤੇ ਸਵੇਰੇ ਖਾਉ।

-   ਦਿਨ ਵਿੱਚ 3 ਵਾਰ ਕਰੇਲੇ ਦਾ ਰਸ ਦੇ 2 ਚਮਚ ਵਿੱਚ ਅੱਧਾ ਗਿਲਾਸ ਪਾਣੀ ਰਲਾਕੇ ਪੀਣ ਨਾਲ ਲਾਭ ਹੁੰਦਾ ਹੈ ,ਛਾਂ ਵਿੱਚ
    ਸੁਕਾਏ ਕਰੇਲਿਆਂ ਦਾ ਚੂਰਨ ਲਗਭਗ ਇੱਕ ਚਮਚ ਦਿਨ ਵਿੱਚ ਇੱਕ ਵਾਰ ਲਉ , ਤੇ ਕਰੇਲੇ ਦੀ ਸਬਜ਼ੀ ਵਰਤੋਂ,ਤਾ
    ਸ਼ੂਗਰ ਠੀਕ ਹੋ ਜਾਵੇਗਾ।

-   ਸ਼ੂਗਰ ਰੋਗੀ ਨੂੰ ਮਿੱਠਾ ਖਾਣ ਦਾ ਮਨ ਕਰੇ ਤਾ ਉਹ ਸ਼ਹਿਦ ਵਰਤ ਸਕਦਾ ਹੈ।

-   ਸੁੱਕੇ ਕਰੇਲੇ ਤੇ ਪੀਸੀ ਹੋਈ ਮੇਥੀ ਦਾ ਚੂਰਨ ਬਣਾਓ ,ਸਵੇਰੇ ਨਿਰਨੇ ਕਾਲਜੇ ਦੋ ਚਮਚ ਪਾਣੀ ਨਾਲ ਖਾਉ ,ਸ਼ੂਗਰ ਰੋਗ
    ਠੀਕ ਹੋ ਜਾਵੇਗਾ।

-   ਅੰਬ ਦੀਆ ਨਰਮ ਪਤੀਆਂ ਲਓ ,ਪਾਣੀ ਵਿੱਚ ਨਿਚੋੜ ਕੇ ਪਾਣੀ ਪੀਣ ਨਾਲ ਸੂਗਰ ਰੋਗ ਠੀਕ ਹੋ ਜਾਂਦਾ ਹੈ।

-   ਸ਼ੱਕਰ ਦੀ ਬਿਮਾਰੀ ਵਿੱਚ ਨਿੱਮ ਦੀਆ ਕਰੂੰਬਲਾਂ ਖਾਣ ਨਾਲ ਖੰਡ ਦੀ ਮਿਕਦਾਰ ਘੱਟ ਹੋ ਜਾਂਦੀ ਹੈ।

NOTE - ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲਵੋ। 


                                                        ਬਵਾਸੀਰ ਦਾ ਇਲਾਜ਼ 

-   ਸੁੱਕੇ ਹੋਏ ਔਲ਼ੇ ਦੇ ਚੂਰਨ ਨੂੰ 4-5 ਚਮਚ ਸਵੇਰੇ -ਸ਼ਾਮ ਗਾਂ ਦੇ ਦੁੱਧ ਨਾਲ ਲਵੋ।

-   ਇੱਕ ਪੱਕਾ ਹੋਇਆ ਕੇਲਾ ,ਸਦਰ ਮਿਲੇ ਦੁੱਧ ਨਾਲ 10 ਦਿਨ ਵਰਤੋਂ।

-   ਖੂਨੀ ਬਵਾਸੀਰ ਠੀਕ ਕਰਨ ਦੇ ਲਈ ਗੇਂਦੇ ਦੇ ਹਰੇ ਪੱਤੇ ,ਅਤੇ 5 ਕਾਲੀ ਮਿਰਚ ਦੇ ਦਾਣੇ ,ਮਿਸ਼ਰੀ 2 ਚਮਚ ਪਾਣੀ ਵਿੱਚ
    ਰਗੜੋ,ਅਤੇ ਛਾਂਣ ਕੇ ਹਰ ਰੋਜ਼ ਇੱਕ ਵਾਰ ਪਿਓ ,ਗਰਮ ਚੀਜਾਂ ਨਾ ਖਾਉ ,ਤੇ ਕਬਜ਼ ਨਾ ਹੋਣ ਦਿਓ ,ਤਾ ਖੂਨੀ ਬਵਾਸੀਰ
    ਠੀਕ ਹੋ ਜਾਵੇਗੀ।

-   ਢਿੱਡ ਦਰਦ ,ਅਫ਼ਾਰਾ ਤੇ ਬਵਾਸੀਰ ਲਈ ਮੂਲੀ ਦੇ ਪੱਤਿਆਂ ਦਾ ਰਸ ਲਾਹੇਵੰਦ ਹੈ।

-   ਇੱਕ ਨਿੱਬੂ ਦੇ ਛਿਲਕੇ ਨੂੰ ਠੰਡੇ ਪਾਣੀ ਵਿੱਚ ਰਾਤ ਨੂੰ ਭਿਓ ਦਿਓ ,ਤੇ ਸਵੇਰੇ ਇਸਨੂੰ ਪੀ ਲਓ ,ਤਾ ਬਵਾਸੀਰ ਦਾ ਖੂਨ ਬੰਦ
    ਹੋ ਜਾਵੇਗਾ।

-   ਲਗਾਤਰ ਇੱਕ ਮਹੀਨੇ ਤੱਕ ਸਵੇਰੇ 5 ਅੰਜੀਰ ਖਾਓ ,ਇਸ ਨਾਲ ਹਰ ਤਰਾਂ ਦੀ ਬਵਾਸੀਰ ਠੀਕ ਹੋ ਜਾਂਦੀ ਹੈ।

-   ਖੂਨੀ ਬਵਾਸੀਰ ਵਿੱਚ ਫਟਕੜੀ ਪਾਣੀ ਰਲਾਕੇ ਘੋਲਕੇ ਤੇ ਇਸ ਤੋਂ ਬਿਨਾ ਬਵਾਸੀਰ ਦੇ ਰੋਗੀ ਨੂੰ ਦਹੀ ਵਿੱਚ ਫਟਕੜੀ ਦਾ
    ਚੂਰਨ ਰਲਾਕੇ ਸਵੇਰੇ ਸ਼ਾਮ ਵਰਤਣਾ ,ਖੂਨੀ ਬਵਾਸੀਰ ਲਈ ਲਾਹੇਵੰਦ ਹੈ।

-   ਮੱਸੇ ਦੀ ਜ਼ਿਆਦਾ ਤਕਲੀਫ ਹੋਣ ਤੇ 2 ਚਮਚ ਮੱਖਣ , ਦੁੱਧ ,ਦਹੀਂ  ਦੀ ਮਿਲਾਈ ਨਾਲ ਇੱਕ ਚਮਚ ਫਟਕੜੀ ਦਾ ਚੂਰਨ
    ਰਲਾਕੇ ਮੱਸਿਆ ਤੇ ਲੇਪ ਕਰੋ।

-   ਬਾਦੀ ਬਵਾਸੀਰ ਦੇ ਮੱਸਿਆ ਲਈ ਅਜਵਾਇਣ ਦਾ ਚੂਰਨ ਅੱਗਾਰਾ ਤੇ ਪਾਕੇ ਇਸ ਦਾ ਧੂਆਂ ਮੱਸਿਆ ਨੂੰ ਦੇਣ ਨਾਲ
    ਲਾਭ ਹੁੰਦਾ ਹੈ।

-   ਹਲਦੀ ਅਤੇ ਸੇਹੁੱਡ ਨੂੰ ਪੀਸ ਕੇ ਦੁੱਧ ਵਿੱਚ ਘੋਲ ਲਿਓ ,ਇਸਨੂੰ ਮੱਸਿਆ ਤੇ ਰੋਜ ਸਵੇਰੇ ਟੱਟੀ ਜਾਣ ਪਿੱਛੋਂ ਮਲੋ।

NOTE - ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲਵੋ। 

                                                          ਕਲਿੱਕ  ↓
                                                 ਅੱਖਾਂ ਦੀਆ ਬਿਮਾਰੀਆਂ