ਮੂੰਹ ਵਿੱਚ ਛਾਲੇ - muh ke chhale ka desi ilaj
ਅਗਰ ਤੁਹਾਡੇ ਵੀ ਮੂੰਹ ਵਿੱਚ ਛਾਲੇ ਹਨ ,ਅਤੇ ਇਹ ਛਾਲੇ ਵਾਰ -ਵਾਰ ਆਪਨੂੰ ਪ੍ਰੇਸ਼ਾਨ ਕਰਦੇ ਹਨ ,ਤਾ ਅੱਜ ਅਸੀਂ ਇਨ੍ਹਾਂ ਦੇ ਘਰੇਲੂ ਇਲਾਜ ਦੀ ਗੱਲ ਕਰਾਂਗੇ।
ਜੇ ਤੁਸੀਂ ਮੂੰਹ ਵਿੱਚ ਛਾਲੇ - muh ke chhale ka desi ilaj ਕਰਨਾ ਹੈ। ਤਾ ਹੇਠਾਂ ਦਿਤੇ ਗਏ ਟਿਪਸ ਨੂੰ ਆਪ ਸਭ ਪੜ ਕੇ ਆਪਣੇ ਮੂੰਹ ਵਿੱਚ ਛਾਲੇ ਦਾ ਦੇਸੀ ਇਲਾਜ਼ ਕਰ ਸਕਦੇ ਹੌ।
ਮੂੰਹ ਵਿੱਚ ਛਾਲੇ ਦੇ ਰੋਗ
- ਅੱਧਾ ਗਿਲਾਸ ਪਾਣੀ ਵਿੱਚ ਅੱਧਾ ਚਮਚ ਫਟਕੜੀ ਪਾਓ ,ਹਰ ਰੋਜ ਇਸ ਦੀ ਕੁਰਲੀਆਂ ਕਰਨ ਨਾਲ ਮੂੰਹ ਦੇ ਛਾਲੇ ਠੀਕ
ਹੋ ਜਾਂਦੇ ਹਨ।
- ਨਾਰੀਅਲ ਦੀ ਗਿਰੀ ਨੂੰ ਚੱਬਣ ਨਾਲ ਮੂੰਹ ਵਿੱਚ ਛਾਲੇ ਨਹੀਂ ਹੁੰਦੇ ਹਨ।
- ਹਰੜ ਦਾ ਲੇਪ ਬਣਾਕੇ ਇਸਨੂੰ ਛਾਲੇ ਤੇ ਲਗਾਉਣ ਨਾਲ ਅਰਾਮ ਮਿਲਦਾ ਹੈ।
- ਮਿਸਰੀ ਅਤੇ ਇਲਾਚੀ ਨੂੰ ਸਾਥ ਚੱਬਣ ਨਾਲ ਵੀ ਛਾਲੇ ਠੀਕ ਹੋ ਜਾਂਦੇ ਹਨ।
- ਰਾਤੀ ਸੌਣ ਵੇਲੇ ਘਿਓ ਜਾ ਮੱਖਣ ਲਗਾਓ ,ਇਸ ਨਾਲ ਸੜਨ ਘਟ ਜਾਵੇਗੀ ਤੇ ਮੂੰਹ ਦੇ ਛਾਲੇ ਠੀਕ ਹੋ ਜਾਣਗੇ।
- ਇੱਕ ਚਮਚ ਹਲਦੀ ਇੱਕ ਗਿਲਾਸ ਪਾਣੀ ਵਿੱਚ ਉਬਾਲੋ ,ਫਿਰ ਠੰਡਾ ਕਰਕੇ ਇਸ ਦੀਆ ਕੁਰਲੀਆਂ ਕਰੋ ,ਤਾ ਮੂੰਹ ਦੇ ਛਾਲੇ
ਠੀਕ ਹੋ ਜਾਣਗੇ।
- ਤਾਜ਼ੇ ਬੇਲ -ਪੱਤਰ ਦਿਨ ਵਿੱਚ 3-4 ਚਬਾਓ ,ਤਾ ਛਾਲੇ ਠੀਕ ਜਲਦ ਹੋ ਜਾਣਗੇ।
- 12-14 ਪੱਤੇ ਔਲੇ ਦੇ ਇੱਕ ਲੀਟਰ ਪਾਣੀ ਵਿੱਚ ਉਬਾਲੋ ,ਤੇ ਫਿਰ ਠੰਡਾ ਕਰਕੇ ਫਰਿੱਜ ਵਿੱਚ ਰੱਖ ਦਿਓ ,ਤੇ ਫਿਰ ਇਸ
ਪਾਣੀ ਦੀਆ ਕੁਰਲੀਆਂ ਕਰਨ ਨਾਲ ਅਰਾਮ ਮਿਲਦਾ ਹੈ।
- ਮੁਲੱਠੀ ਚੂਸਣ ਨਾਲ ਵੀ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।
- ਅਮਰੂਦ ਦੇ ਪੱਤੇ ਚੱਬਣ ਨਾਲ ਵੀ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।
- ਮੂੰਹ ਦੇ ਛਾਲੇ ਵਾਰ -2 ਹੋਣ ਤੇ ਟਮਾਟਰ ਦਾ ਰਸ ਪਾਣੀ ਵਿੱਚ ਰਲਾਕੇ ਕੁਰਲੀਆਂ ਕਰੋ ,ਤੇ ਕੱਚਾ ਟਮਾਟਰ ਵਧੇਰੇ ਖਾਉ।
- ਸਾਬਤ ਧਨੀਆ ਪਾਣੀ ਵਿੱਚ ਉਬਾਲ ਕੁਰਲੀਆਂ ਕਰੋ ,ਜਾ ਫਿਰ ਧਨੀਆ ਪਾਉਡਰ ਨੂੰ ਛਾਲੇ ਤੇ ਲਗਾਓ ,ਇਸ ਨਾਲ ਮੂੰਹ
ਜੀਭ ਦੇ ਛਾਲੇ ਠੀਕ ਹੋ ਜਾਂਦੇ ਹਨ।
- ਗਾਜਰ ਦੇ ਰਸ ਵਿੱਚ ਥੋੜੀ ਜਹੀ ਫਟਕੜੀ ਰਲਾਕੇ ਕੁਰਲੀਆਂ ਕਰਨ ਨਾਲ ਮੂੰਹ ਅਤੇ ਜੀਭ ਦੇ ਛਾਲੇ ਠੀਕ ਹੋ ਜਾਂਦੇ ਹਨ।
- ਚਮੇਲੀ ਦੇ ਪੱਤੇ ਚਬਾਉਣ ਨਾਲ ਮੂੰਹ ਦੇ ਛਾਲੇ ਤੋਂ ਅਰਾਮ ਮਿਲਦਾ ਹੈ।
- ਰੋਟੀ ਪਿੱਛੋਂ ਰੋਜ਼ ਇੱਕ ਚਮਚ ਆਂਵਲਾ ਦਾ ਚੂਰਨ ਖਾਣ ਨਾਲ ਪੇਟ ਸਾਫ਼ ਰਹਿੰਦਾ ਹੈ ,ਤੇ ਮੂੰਹ ਦੇ ਛਾਲੇ ਠੀਕ ਹੁੰਦੇ ਹਨ।
- 2-3 ਲਸਣ ਦੀਆ ਗੰਢਿਆਂ ਲਓ ,ਅਤੇ ਇਸਦਾ ਪੇਸਟ ਤਿਆਰ ਕਰੋ ,ਤੇ ਇਸ ਪੇਸਟ ਨੂੰ ਛਾਲੇ ਵਾਲੀ ਥਾਂ ਤੇ ਲਗਾਓ ,
ਤੇ ਫਿਰ ਥੋੜੇ ਟਾਈਮ ਦੇ ਬਾਅਦ ਠੰਡੇ ਪਾਣੀ ਨਾਲ ਕੁਰਲੀਆਂ ਕਰੋ। ਇਸ ਨਾਲ ਛਾਲੇ ਤੋਂ ਅਰਾਮ ਮਿਲਦਾ ਹੈ।
- ਛਾਲੇ ਤੇ ਠੰਡੀ ਚੀਜ਼ ਲਾਉਣ ਨਾਲ ਵੀ ਅਰਾਮ ਮਿਲਦਾ ਹੈ। ਤੁਸੀਂ ਬਰਫ਼ ਨੂੰ ਦਿਨ ਵਿੱਚ 5-6 ਵਾਰ ਰਗੜੋ ਤਾ ਅਰਾਮ
ਮਿਲੇਗਾ।
- ਐਲੋਵੀਰਾ ਨੂੰ ਲਗਾਉਣ ਨਾਲ ਜਖ਼ਮ ਜਲਦੀ ਭਰ ਜਾਣਗੇ ,ਤੇ ਫਿਰ ਥੋੜੇ ਦਿਨਾਂ ਵਿੱਚ ਹੀ ਛਾਲੇ ਠੀਕ ਹੋ ਜਾਣਗੇ।
NOTE - ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲਵੋ।
ਕਲਿੱਕ ↓
0 टिप्पणियाँ