ਫਿੱਟਨੈੱਸ ਟਿਪਸ 2022 -fitness tips 2022
ਅਗਰ ਤੁਸੀਂ ਵੀ ਆਪਣਾ ਵਜਨ ਕਮ ਕਰਨਾ ਚਾਹੁਦੇ ਹੌ ,ਜਾ ਫਿਰ ਆਪਣੇ ਸਰੀਰ ਦੀ ਫਿੱਟਨੈੱਸ ਕਰਨੀ ਹੈ ,ਤਾ ਹੇਠਾਂ ਦਿੱਤੇ ਗਏ ਟਿਪਸ ਜਰੂਰ ਪੜੋ। ਅਤੇ ਆਪਣੇ ਸਰੀਰ ਨੂੰ ਫਿੱਟਨੈੱਸ ਦੇ ਵਿੱਚ ਬਦਲੋ।
ਫ਼ਿਟ ਰਹਿਣ ਦੇ ਨਿਯਮ
- ਸਵੇਰੇ ਉੱਠਣ ਦੇ ਟਾਈਮ ਸਭ ਤੋਂ ਪਹਿਲਾ 2-3 ਗਿਲਾਸ ਗਰਮ ਭਾਵ ਕੋਸੇ ਜੇ ਪਾਣੀ ਦੇ ਜਰੂਰ ਪੀਓ।
- ਸਵੇਰੇ ਪਾਣੀ ਪੀਣ ਨਾਲ ਇੱਕ ਤਾ ਸਰੀਰ ਸਾਫ਼ ਹੁੰਦਾ ਹੈ ,ਤੇ ਦੂਜਾ ਸਾਰੇ ਗੰਦੇ ਪਦਾਰਥ ਪਿਸ਼ਾਬ ਦੇ ਰਾਹੀਂ ਬਾਹਰ ਆ ਜਾਂਦੇ ਹਨ।
- ਦਿਨ ਵਿੱਚ ਸਾਨੂੰ ਜ਼ਿਆਦਾ ਤੋਂ ਜ਼ਿਆਦਾ 10-15 ਗਿਲਾਸ ਪਾਣੀ ਦੇ ਸਿਪ -2 ਕਰਕੇ ਹੋਲੀ -2 ਬੈਠ ਕੇ ਪੀਣੇ ਚਾਹੀਦੇ ਹਨ।
- ਖਾਣਾ ਖਾਦੇ ਸਮੇ ਕਦੇ ਵੀ ਪਾਣੀ ਨਾਲ ਨਾ ਪੀਓ ,ਪਾਣੀ ਨੂੰ ਹਮੇਸ਼ਾ ਅੱਧਾ ਘੰਟਾ ਪਹਿਲਾ ਜਾ ਅੱਧਾ ਘੰਟਾ ਬਾਅਦ ਵਿੱਚ ਹੀ ਪੀਓ।
- ਸਵੇਰੇ ਖਾਲੀ ਪੇਟ ਕਦੇ ਵੀ ਚਾਹ ਨਹੀਂ ਪੀਣੀ ਚਾਹੀਦੀ।
- ਅਗਰ ਤੁਸੀਂ ਫ਼ਿਟ ਰਹਿਣਾ ਹੈ ਤਾ ਚਾਹ ਜੇ ਹੋ ਸਕੇ ਤਾ ਛੱਡ ਹੀ ਦਿਓ ,ਕਿਉਂਕਿ ਚਾਹ ਪੀਣ ਨਾਲ ਮੋਟਾਪਾ ਵੀ ਤੇ ਸਿਹਤ ਤੇ ਵੀ ਬੁਰਾ ਅਸਰ ਪੈਂਦਾ ਹੈ।
- ਖੰਡ ਦੀ ਵਰਤੋਂ ਬਿਲਕੁਲ ਵੀ ਨਾ ਕਰੋ। ਕਿਉਂਕਿ ਇਹ ਇੱਕ ਨਿਰਾ ਜ਼ਹਿਰ ਹੈ। ਇਸਦੀ ਥਾਂ ਤੁਸੀਂ ਗੁੜ ਦਾ ਉਪਜੋਗ ਕਰ ਸਕਦੇ ਹੋ।
- ਸਵੇਰੇ ਤੁਸੀਂ ਖਾਣੇ ਦੇ ਨਾਲ ਦਹੀਂ ਦੀ ਵਰਤੋਂ ਜਰੂਰ ਕਰੋ। ਦਹੀ ਸਰੀਰ ਨੂੰ ਫਿਟ ਕਰਨ ਵਿੱਚ ਕਾਫੀ ਮਹੱਤਵ ਦਿੰਦੀ ਹੈ।
- ਖਾਣਾ ਖਾਣ ਤੋਂ ਬਾਅਦ ਤੁਸੀਂ ਗੁੜ ਦੀ ਵਰਤੋਂ ਜਰੂਰ ਕਰੋ। ਭਾਵ ਥੋੜਾ ਗੁੜ ਜਰੂਰ ਖਾਉ।
- ਟੀਵੀ ਜਾ ਮੋਬਾਇਲ ਦੇਖਦੇ ਸਮੇ ਕਦੇ ਵੀ ਖਾਣਾ ਨਾ ਖਾਉ। ਖਾਣਾ ਹਮੇਸ਼ਾ ਹੋਲੀ -2 ਚਬਾ ਕੇ ਖਾਉ।
- ਰਾਤ ਨੂੰ ਸੌਣ ਵੇਲੇ ਆਪਣੇ ਪਾਸ ਮੋਬਾਇਲ ਕਦੇ ਵੀ ਨਾ ਰੱਖੋ ,ਕਿਉਂਕਿ ਮੋਬਾਇਲ ਰੱਖਣ ਨਾਲ ਸਿਹਤ ਤੇ ਕਾਫ਼ੀ ਬੁਰਾ ਅਸਰ ਪੈਂਦਾ ਹੈ।
- ਸਵੇਰੇ -ਸ਼ਾਮ ਖਾਣਾ ਖਾਣ ਤੋਂ ਬਾਅਦ ਹਮੇਸ਼ਾ ਹੀ 500-800 ਕਦਮ ਜਰੂਰ ਚੱਲੋ।
- ਰਾਤ ਦੇ ਸਮੇ ਦਹੀਂ ,ਚਾਬਲ ਜਾ ਰਾਜਮਾ ਨਾ ਖਾਉ।
- ਫਰਿੱਜ ਵਾਲੇ ਠੰਡੇ ਪਾਣੀ ਦੀ ਵਰਤੋਂ ਬਿਲਕੁਲ ਬੰਦ ਕਰ ਦਿਓ ,ਇਸਦੀ ਥਾਂ ਤੁਸੀਂ ਘਰ ਵਿੱਚ ਪਏ ਤੋੜੇ ਭਾਵ ਘੜੇ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ।
- ਰਾਤ ਦੇ ਸਮੇ ਦਾਤਣ ਜਾ ਬੁਰਸ ਕਰਕੇ ਦੰਦ ਸਾਫ ਕਰਕੇ ਹੀ ਸੋਵੋ। ਨਾਲ ਇੱਕ ਪਾਣੀ ਦਾ ਗਿਲਾਸ ਜਰੂਰ ਪੀਓ।
- ਸ਼ਾਮ ਨੂੰ 5 ਵਜੇ ਤੋਂ ਬਾਅਦ ਭਾਰੀ ਭੋਜਨ ਦਾ ਸੇਵਨ ਕਦੇ ਵੀ ਨਾ ਕਰੋ।
- ਨੀਂਦ ਦਾ ਸਹੀ ਟਾਈਮ ਸ਼ਾਮ 9 ਵਜੇ ਤੋਂ ਸਵੇਰੇ 4 ਵਜੇ ਤੱਕ ਹੈ।
- ਦਵਾਈ ਨੂੰ ਕਦੇ ਵੀ ਠੰਡੇ ਪਾਣੀ ਨਾਲ ਨਾ ਲਿਊ।
- ਦਿਨ ਵਿੱਚ 5-5 ਮਿੰਟ ਕਰਕੇ ਪੈਰਾਂ ਭਾਰ ਜਰੂਰ ਬੈਠੋ। ਇਸ ਨਾਲ ਨਸ਼ਾ ਦੀ ਬਲਾਕੇਜ ਠੀਕ ਰਹਿੰਦੀ ਹੈ ਅਤੇ ਸਰੀਰ ਫਿੱਟ ਰਹਿੰਦਾ ਹੈ।
- ਪੈਰਾਂ ਭਾਰ ਬੈਠਣ ਨਾਲ ਕਬਜ ,ਮਾਈਗ੍ਰੇਨ ,ਐਸੀਡਿਟੀ ,ਪੇਟ ਗੈਸ ,ਸਿਰ ਦਰਦ ,ਕਮਰ ਦਰਦ ,ਤੇ ਮੋਟਾਪਾ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ।
0 टिप्पणियाँ