Weight Loss Tips In Punjabi Language |
ਮੋਟਾਪਾ ਘਟਾਉਣ ਦੇ ਤਰੀਕੇ - Weight Loss Tips In Punjabi Language
ਅਗਰ ਆਪ ਨੂੰ ਆਪਣਾ ਵਜਨ ਘੱਟ ਕਰਨਾ ਹੈ ,ਤਾ ਇਸਦੇ ਲਈ ਆਪਨੂੰ ਆਪਣੇ ਉੱਠਣ -ਬੈਠਣ ਅਤੇ ਖਾਣ -ਪੀਣ ਦੇ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ ,ਕਿ ਸਾਨੂੰ ਕਦੋ ਕਿੰਨਾ ਖਾਣਾ ਚਾਹੀਦਾ ਹੈ। ਅਗਰ ਆਪਨੂੰ ਆਪਣੀ ਡਾਇਟ ਦੇ ਬਾਰੇ ਹੀ ਨਹੀ ਪਤਾ,ਤਾ ਆਪ ਆਪਣਾ ਵਜਨ ਕਦੇ ਵੀ ਘਟਾ ਨਹੀਂ ਸਕਦੇ ਹੈ।
ਅੱਜ ਮੈ ਮੋਟਾਪਾ ਘਟਾਉਣ ਦੇ ਤਰੀਕੇ - Weight Loss Tips In Punjabi Language ਦੇ ਬਾਰੇ ਮੈ ਸਲਾਹ ਦਿੰਦਾ ਹਾਂ, ਜਿਸਦੇ ਨਾਲ ਆਪ ਆਪਣਾ ਵਜਨ ਘੱਟ ਕਰ ਸਕਦੇ ਹੋ।
ਸਵੇਰੇ ਦਾ ਉੱਠਣਾ ਤੇ ਭੋਜਨ
- ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠਣ ਦੀ ਆਦਤ ਪਾਓ। ਜਲਦੀ ਤੋਂ ਜਲਦੀ 4.30 ਜਾ 5 ਵਜੇ ਉੱਠ ਜਾਉ।
- 2-3 ਗਿਲਾਸ ਗ਼ਰਮ ਪਾਣੀ ਦੇ ਪੀਓ ,ਜਿਸ ਨਾਲ ਤੂਹਾਂਡਾ ਪੇਟ ਸਾਫ਼ ਹੋਵੇਗਾ।
- ਫਿਰ ਕੋਈ ਇੱਕ ਘੰਟਾ ਕਸਰਤ ਕਰੋ ,ਜਿਵੇ ਯੋਗਾ ,ਦੌੜਨਾ ,ਸਾਈਕਲ ਚਲਾਉਣਾ ,ਜਾ ਫਿਰ ਕੋਈ ਗੇਮ ਖੇਲ ਲਓ।
- ਫਿਰ 7 ਕੂ ਵਜੇ ਇੱਕ ਗਿਲਾਸ ਤਾਜੇ ਅਤੇ ਕੁਝ ਕੋਸੇ ਪਾਣੀ ਵਿੱਚ ਇੱਕ ਨਿੱਬੂ ਨਿਚੋੜ ਕੇ ਨਾਲ ਇੱਕ ਚਮਚ ਸ਼ਹਿਦ ਪਾਕੇ ਉਸਨੂੰ ਚੰਗੀ ਤਰਾਂ ਮਿਲਾ ਅਤੇ ਫਿਰ ਇਸ ਪਾਣੀ ਨਾਲ 200 ਗ੍ਰਾਮ ਪਪੀਤਾ ਖਾਲੋ।
ਦੁਪਹਿਰ ਸਮੇਂ ਭੋਜਨ
- ਇਹ ਖਾਣਾ 12 ਤੋਂ 1 ਵਜੇ ਦੇ ਵਿਚਕਾਰ ਖਾ ਲੈਣਾ ਚਾਹੀਦਾ ਹੈ।
- ਹੁਣ 2 ਰੋਟੀਆਂ ਇੱਕ ਕਟੋਰੀ ਸਬਜ਼ੀ ,ਇੱਕ ਕਟੋਰੀ ਦਹੀਂ ,ਕੁਝ ਕੂ ਸਲਾਦ ਖਾਉ।
- ਖਾਣੇ ਦੇ ਨਾਲ ਪਾਣੀ ਕਦੇ ਵੀ ਨਾ ਪੀਓ ,ਪਾਣੀ ਹਮੇਸ਼ਾ ਖਾਣੇ ਤੋਂ ਅੱਧਾ ਘੰਟਾ ਪਹਿਲਾ ਤੇ ਅੱਧਾ ਘੰਟਾ ਬਾਅਦ ਪੀਣਾ ਚਾਹੀਦਾ ਹੈ।
- ਦੁਪਹਿਰ ਦੇ ਖਾਣੇ ਦੇ ਨਾਲ ਤੁਸੀਂ ਪਪੀਤਾ ਖਾ ਸਕਦੇ ਹੋ।
ਸ਼ਾਮ ਵੇਲੇ
- ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਮੋਟਾਪਾ ਹੈ। ਉਹ ਸ਼ਾਮ ਨੂੰ 4 ਕੁ ਵਜੇ ਇੱਕ ਗਿਲਾਸ ਤਾਜੇ ਪਾਣੀ ਵਿੱਚ ਇੱਕ ਨਿੱਬੂ ਨਿਚੋੜ ਕੇ ਇੱਕ ਚਮਚ ਸ਼ਹਿਦ ਮਿਲਾਕੇ ਪੀਣ।
- ਫਿਰ 30 ਕੂ ਮਿੰਟ ਬਾਅਦ ਇੱਕ ਘੰਟੇ ਤੱਕ ਕਸਰਤ ਕਰ ਲੈਣੀ ਚਾਹੀਦੀ ਹੈ।
- ਉਸ ਤੋਂ ਬਾਅਦ ਥੋੜਾ ਸਮਾਂ ਅਰਾਮ ਕਰੋ।
ਰਾਤ ਦਾ ਖਾਣਾ
- 7 ਤੋਂ 8 ਵਜੇ ਤੱਕ ਰਾਤ ਦਾ ਖਾਣਾ ਖਾ ਲੈਣਾ ਚਾਹੀਦਾ ਹੈ।
- ਇਸ ਖਾਣੇ ਵਿੱਚ ਭੋਜਨ ਤਾ ਦੁਪਹਿਰ ਵਾਂਗ ਹੀ ਹੋਵੇਗਾ ,ਪਰ ਰੋਟੀਆਂ ਦੀ ਥਾਂ ਤੇ 2 ਕਟੋਰੀ ਖਿਚੜੀ ਦੀ ਹੋਵੇ।
- ਪਾਣੀ ਉਸੇ ਤਰਾਂ ਹੀ ਅੱਧਾ ਘੰਟਾ ਪਹਿਲਾ ਤੇ ਅੱਧਾ ਘੰਟਾ ਬਾਅਦ ਪੀਣਾ ਚਾਹੀਦਾ ਹੈ।
- ਉਸ ਤੋਂ ਬਾਅਦ ਮਿੱਠਾ ਖਾ ਸਕਦੇ ਹੋ ਜਿਵੇ , ਖੀਰ ,ਸੇਵੀਆਂ ਜਾਂ ਮਿੱਠਾ ਦਲੀਆ।
- ਫਿਰ ਰਾਤ ਨੂੰ ਇੱਕ ਗਿਲਾਸ ਗਰਮ ਦੁੱਧ ਦਾ ਵੀ ਪੀ ਸਕਦੇ ਹੋ।
- ਉਸਤੋਂ ਬਾਅਦ 500-1000 ਕਦਮ ਚਲੋ ਤੇ ਫਿਰ 9 ਕੂ ਵਜੇ ਸੋਜੋ।
ਜ਼ਿਆਦਾ ਭੁੱਖ ਲੱਗਣ ਤੇ
- ਅਗਰ ਦਿਨ ਵਿੱਚ ਜ਼ਿਆਦਾ ਭੁੱਖ ਲਗੇ ਤਾ ਉਸ ਵੇਲੇ ਕੁਝ ਫਲ਼ ਖਾ ਲੋ।
- ਕੇਲੇ ਦੀ ਵਰਤੋਂ ਨਾ ਕਰੋ।
- ਫਰੂਟ ਜਿਵੇ :- ਸੇਬ ,ਸੰਤਰਾ ,ਅਨਾਨਾਸ ,ਪਪੀਤਾ ,ਅਨਾਰ ,ਤੇ ਤਰਬੂਜ ਆਦਿ ਦੀ ਵਰਤੋਂ ਕਰੋ। ਦਿਨ ਵੇਲੇ ਮੋਸਮੀ ਜੂਸ ਪੀ ਸਕਦੇ ਹੋ।
ਅਗਰ ਦੋਸਤੋ ਆਪ ਇਸੇ ਤਰਾਂ ਹੀ ਰੋਜ਼ ਆਪਣੇ ਡਾਇਟ ਦੇ ਬਾਰੇ ਮੈ ਧਿਆਨ ਦਿਓਗੇ ਤਾ ਆਪਦਾ ਵਜਨ ਕਦੇ ਵੀ ਵਧੇਗਾ ਨਹੀਂ ਤੇ ਨਾ ਹੀ ਆਪ ਮੋਟੇ ਹੋਵੋਗੇ।
0 टिप्पणियाँ