ਫੇਸ ਪੈਕ - face pack gharelu nuskhe
ਅੱਜ ਕੱਲ ਹਰ ਔਰਤ ਆਪਣੇ ਆਪ ਨੂੰ ਸੁੰਦਰ ਬਣਾਉਣ ਦੇ ਲਈ ਕਈ ਭਾਂਤ ਦੇ ਪ੍ਰੋਡਕਟ ਆਪਣੇ ਫੇਸ ਤੇ ਲਗਾਉਣ ਲਈ ਵਰਤਦੀ ਹੈ। ਪਰ ਕਈ ਵਾਰ ਇਹ ਪ੍ਰੋਡਕਟ ਨੁਕਸਾਨਦਾਇਕ ਵੀ ਹੁੰਦੇ ਹਨ। ਇਸ ਲਈ ਅੱਜ ਅਸੀਂ ਆਪਦੇ ਲਈ ਅਤੇ ਆਪਦੇ ਚੇਹਰੇ ਨੂੰ ਸੁੰਦਰ ਦਿਖਾਉਣ ਦੇ ਲਈ ਫੇਸ ਪੇਕ ਲੈਕੇ ਆਏ ਹਾਂ।
ਅੱਜ ਕੱਲ ਹਰ ਔਰਤ ਆਪਣੇ ਆਪ ਨੂੰ ਸੁੰਦਰ ਬਣਾਉਣ ਦੇ ਲਈ ਕਈ ਭਾਂਤ ਦੇ ਪ੍ਰੋਡਕਟ ਆਪਣੇ ਫੇਸ ਤੇ ਲਗਾਉਣ ਲਈ ਵਰਤਦੀ ਹੈ। ਪਰ ਕਈ ਵਾਰ ਇਹ ਪ੍ਰੋਡਕਟ ਨੁਕਸਾਨਦਾਇਕ ਵੀ ਹੁੰਦੇ ਹਨ। ਇਸ ਲਈ ਅੱਜ ਅਸੀਂ ਆਪਦੇ ਲਈ ਅਤੇ ਆਪਦੇ ਚੇਹਰੇ ਨੂੰ ਸੁੰਦਰ ਦਿਖਾਉਣ ਦੇ ਲਈ ਫੇਸ ਪੇਕ ਲੈਕੇ ਆਏ ਹਾਂ।
ਇਹ ਫੇਸ ਪੈਕ ਘਰੇਲੂ ਵਿਧੀ ਦੇ ਜਰੀਏ ਦਸਾਂਗੇ , ਫੇਸ ਪੈਕ - face pack gharelu nuskhe
ਕਮਾਰ (ਐਲੋਵੇਰਾ )
- ਕਮਾਰ ਭਾਵ ਐਲੋਵੇਰਾ ਦੀ ਵਰਤੋਂ ਜ਼ਿਆਦਾ ਤਰ ਚਿਹਰੇ ਨੂੰ ਸੁੰਦਰ ਤੇ ਇਸਤੇ ਨਿਖਾਰ ਲਿਆਣ ਲਈ ਕੀਤੀ ਜਾਂਦੀ ਹੈ।
- ਕਮਾਰ ਦੀ ਜੈੱਲ ਨੂੰ ਚਿਹਰੇ ਤੇ ਲਗਾਉਣ ਨਾਲ ਇਸਤੇ ਗੋਰਾਪਨ ਤੇ ਨਿਖਾਰ ਆਉਂਦਾ ਹੈ।
- ਜ਼ਿਆਦਾ ਖੂਨ ਦੇ ਬਹਾਓ ਕਰਕੇ ਚਿਹਰੇ ਤੇ ਕਾਲਾਪਨ ਆਉਂਦਾ ਹੈ , ਤੇ ਇਸ ਤੇ ਕਮਾਰ ਲਗਾਉਣ ਨਾਲ ਰੰਗ ਵਿੱਚ ਨਿਖਾਰ
ਤੇ ਚਿਹਰਾ ਸਾਫ਼ ਹੋ ਜਾਂਦਾ ਹੈ।
- ਤੁਸੀਂ ਇਸਦਾ ਫੇਸਪੈਕ ਬਣਾਉਣ ਦੇ ਲਈ ਪਹਿਲਾ ਇੱਕ ਕਮਾਰ ਲੈਕੇ ਉਸਨੂੰ ਵਿੱਚੋ ਕੱਟ ਕੇ ਉਸਦੀ ਸਾਰੀ ਜੈੱਲ ਬਾਹਰ ਕੱਢ
ਲਉ।
- ਫਿਰ ਜੈੱਲ ਨੂੰ ਚਿਹਰੇ ਤੇ ਲਗਾਉ ,ਤੇ ਜੋ ਹਿੰਸਾ ਜ਼ਿਆਦਾ ਕਾਲਾ ਹੈ ਉਸ ਤੇ ਜ਼ਿਆਦਾ ਲਗਾਉ।
- ਇਸ ਜੈੱਲ ਨੂੰ 30 ਮਿੰਟ ਰੱਖਣ ਤੋਂ ਬਾਅਦ ਫਿਰ ਪਾਣੀ ਦੇ ਨਾਲ ਚਿਹਰੇ ਨੂੰ ਧੋ ਕੇ ਸਾਫ਼ ਕਰ ਲਉ।
ਪਪੀਤੇ ਦੀ ਵਰਤੋਂ
- ਪੱਕਾ ਹੋਇਆ ਪਪੀਤਾ ਵੀ ਚਿਹਰੇ ਦੇ ਰੰਗ ਨੂੰ ਇੱਕ ਸਮਾਨ ਕਰਨ ਵਿੱਚ ਤੇ ਚਿਹਰੇ ਤੇ ਨਿਖਾਰ ਲਿਆਉਣ ਵਿੱਚ ਕਾਫ਼ੀ
ਫਾਇਦੇਮੰਦ ਹੈ।
- ਪਪੀਤੇ ਵਿੱਚ ਕੁਦਰਤੀ ਬਲੀਚ ਕਰਨ ਦਾ ਗੁਣ ਹੈ ,ਜੋਕਿ ਰੰਗ ਨੂੰ ਨਿਖਾਰਨ ਵਿੱਚ ਮਦਦ ਕਰਦਾ ਹੈ।
- ਇਸ ਵਿੱਚ ਕਈ ਕਿਸਮ ਦੇ ਪੋਸ਼ਟਿਕ ਤੱਤਵ ਵੀ ਹਨ ,ਜੋ ਚਿਹਰੇ ਦੀ ਚਮੜੀ ਨੂੰ ਫਾਇਦਾ ਕਰਦੇ ਹਨ।
- ਜੇਕਰ ਤੁਸੀਂ ਹਫਤੇ ਵਿੱਚ 5 ਦਿਨ ਵੀ ਇਸਦਾ ਸੇਵਨ ਕਰੋ ਤਾ ,ਚਮੜੀ ਦੀਆਂ ਕਈ ਬਿਮਾਰੀਆਂ ਠੀਕ ਹੋ ਜਾਣ ਗਈਆਂ।
- ਤੁਸੀਂ ਪਕਾ ਹੋਇਆ ਪਪੀਤਾ ਵੀ ਲੈਕੇ ਉਸਨੂੰ ਚਿਹਰੇ ਤੇ ਲਗਾਕੇ ਪੂਰਾ ਅਸਰ ਲੈ ਸਕਦੇ ਹੋ।
- ਤੁਸੀਂ ਪੱਕਾ ਪਪੀਤਾ ਲੈਕੇ ਉਸਨੂੰ ਕੱਟ ਕੇ ਟੁਕੜੇ ਕਰ ਲਉ ,ਤੇ ਫਿਰ ਪੂਰੇ ਚਿਹਰੇ ਤੇ ਮਲੋ।
- 20-25 ਮਿੰਟ ਰੱਖਣ ਤੋਂ ਬਾਅਦ ਜਦੋ ਇਸਦਾ ਗੁਦਾ ਸੁੱਕ ਜਾਵੇ ਤਾ ਠੰਡੇ ਪਾਣੀ ਨਾਲ ਧੋ ਕੇ ਸਾਫ ਕਰ ਲਉ।
- ਤੁਆਨੂੰ ਚਿਹਰੇ ਦੇ ਰੰਗ ਵਿੱਚ ਨਿਖਾਰ ਤੇ ਗੋਰਾਪਨ ਨਜ਼ਰ ਆਵੇਗਾ।
ਆਲੂ ਤੇ ਨਿੱਬੂ
- ਆਲੂ ਚਿਹਰੇ ਦੀ ਖੂਬਸੂਰਤੀ ਲਈ ਕਾਫ਼ੀ ਫਾਇਦੇਮੰਦ ਹੈ।
- ਆਲੂ ਨੂੰ ਛਿੱਲ ਕੇ ਤੇ ਉਸਦੇ ਛੋਟੇ -2 ਟੁਕੜੇ ਕਰਕੇ ਉਸਦਾ ਪੇਸਟ ਤਿਆਰ ਕਰ ਲਉ।
- ਫਿਰ ਇਸ ਪੇਸਟ ਵਿੱਚ ਨਿੱਬੂ ਦੀਆ ਕੁਝ ਬੂੰਦਾਂ ਪਾਕੇ ਇਸ ਨੂੰ ਚੰਗੀ ਤਰਾਂ ਮਿਲਾ ਲਉ।
- ਇਸ ਪੇਸਟ ਨੂੰ ਚਿਹਰੇ ਤੇ ਚੰਗੀ ਤਰਾਂ ਲਗਾਕੇ 20 ਮਿੰਟ ਤੱਕ ਰੱਖਣ ਤੋਂ ਬਾਅਦ ਪਾਣੀ ਨਾਲ ਸਾਫ਼ ਕਰਲੋ।
ਬਦਾਮ ਅਤੇ ਕੇਲੇ ਦਾ ਫੇਸਪੈਕ
- ਕੇਲਾ ਚਿਹਰੇ ਤੇ ਖਿਚਆਓ ਲਿਆਉਣ ਵਿੱਚ ਮਦਦ ਕਰਦਾ ਹੈ।
- ਕਿਉਂਕਿ ਇਸ ਵਿੱਚ ਚਮੜੀ ਦੇ ਲਈ ਕੋਲੇਜਨ ਬਣਾਉਣ ਦੀ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ।
- ਬਦਾਮ ਦਾ ਤੇਲ ਚਿਹਰੇ ਤੇ ਨਮੀ ਬਣਾਏ ਰੱਖਣ ਵਿੱਚ ਕਾਫ਼ੀ ਮਦਦ ਕਰਦਾ ਹੈ।
- ਕੇਲੇ ਦੇ ਗੁਦੇ ਨੂੰ 1 ਚਮਚ ਗੁਦੇ ਦੇ ਤੇਲ ਵਿੱਚ ਮਿਲਾਕੇ ਚਿਹਰੇ ਤੇ ਲਗਾਉਣ ਨਾਲ ਰੰਗ ਵਿੱਚ ਕਾਫ਼ੀ ਫਰਕ ਪੈਂਦਾ ਹੈ।
ਨਿੱਬੂ ਤੇ ਐਲੋਵੇਰਾ ਦਾ ਫੇਸਪੈਕ
- ਤੁਸੀਂ ਐਲੋਵੇਰਾ ਦੀ ਕਾਫ਼ੀ ਜੈੱਲ ਕੱਢਕੇ ਇਸਨੂੰ ਇਕੱਠੀ ਕਰਕੇ ਇਸ ਵਿੱਚ ਨਿੱਬੂ ਦਾ ਰਸ ਮਿਲਾ ਲਉ।
- ਫਿਰ ਇਸ ਪੇਸਟ ਨੂੰ ਪੂਰੇ ਚਿਹਰੇ ਤੇ ਲਗਾਕੇ ਹੋਲੀ -2 ਮਾਲਿਸ਼ ਕਰੋ ,ਤਾ ਕਿ ਜੈੱਲ ਚੰਗੀ ਤਰਾਂ ਚਮੜੀ ਦੇ ਅੰਦਰ
ਰਚ ਜਾਵੇ।
- ਥੋੜੀ ਦੇਰ ਬਾਅਦ ਤੂੰਆਨੂੰ ਆਪਣੇ ਚਿਹਰੇ ਦੇ ਉਪਰ ਖਿਚਾਆਓ ਨਜ਼ਰ ਆਵੇਗਾ ,ਤੇ ਚਮੜੀ ਮੁਲਾਇਮ ਲਗੇਗੀ।
- ਬਾਅਦ ਵਿੱਚ ਇਸਨੂੰ ਪਾਣੀ ਨਾਲ ਧੋ ਲਉ ,ਇਸ ਨੁਸ਼ਕੇ ਨਾਲ ਗੋਰਾਪਨ ਆਉਣ ਲੱਗਦਾ ਹੈ।
0 टिप्पणियाँ