ਫੇਸ ਪੈਕ - face pack gharelu nuskhe

ਅੱਜ ਕੱਲ ਹਰ ਔਰਤ ਆਪਣੇ ਆਪ ਨੂੰ ਸੁੰਦਰ ਬਣਾਉਣ ਦੇ ਲਈ ਕਈ ਭਾਂਤ ਦੇ ਪ੍ਰੋਡਕਟ ਆਪਣੇ ਫੇਸ ਤੇ ਲਗਾਉਣ ਲਈ ਵਰਤਦੀ ਹੈ। ਪਰ ਕਈ ਵਾਰ ਇਹ ਪ੍ਰੋਡਕਟ ਨੁਕਸਾਨਦਾਇਕ ਵੀ ਹੁੰਦੇ ਹਨ। ਇਸ ਲਈ ਅੱਜ ਅਸੀਂ ਆਪਦੇ ਲਈ ਅਤੇ ਆਪਦੇ ਚੇਹਰੇ ਨੂੰ ਸੁੰਦਰ ਦਿਖਾਉਣ ਦੇ ਲਈ ਫੇਸ ਪੇਕ ਲੈਕੇ ਆਏ ਹਾਂ। 
ਇਹ ਫੇਸ ਪੈਕ ਘਰੇਲੂ ਵਿਧੀ ਦੇ ਜਰੀਏ ਦਸਾਂਗੇ , ਫੇਸ ਪੈਕ - face pack gharelu nuskhe

                                                ਦਹੀਂ ਅਤੇ ਉਟਸ ਦਾ ਫੇਸ ਪੈਕ

-   ਦਹੀਂ ਅਤੇ ਉਟਸ ਦੇ ਫੇਸ ਪੈਕ ਨਾਲ ਉਮਰ ਦੇ ਨਾਲ ਪਏ ਦਾਗ ,ਧੁੱਪ ਦੇ ਨਾਲ ਕਾਲਾਪਨ ਆਦਿ ਨੂੰ ਠੀਕ ਕਰਦਾ ਹੈ।

-   ਉਟਸ ਚਿਹਰੇ ਨੂੰ ਸਾਫ਼ ਕਰ ਉਸਦੀ ਗੰਦਗੀ ਅਤੇ ਮਰੇ ਹੋਏ ਸੈੱਲਜ਼ ਉਤਾਰ ਦਿੰਦਾ ਹੈ , ਜੋ ਕਿ ਚਮੜੀ ਦੀ ਸਭ ਤੋਂ ਉਪਰ
    ਵਾਲੀ ਪਰਤ ਉੱਤੇ ਰਹਿੰਦੀ ਹੈ।

-   ਇਸ ਪੈਕ ਨਾਲ ਕਿਲ ਤੇ ਮੁਹਾਸੇ ਵੀ ਨਹੀਂ ਆਉਂਦੇ।

-   ਇਸਨੂੰ ਬਣਾਉਣ ਦੇ ਲਈ ਉਟਸ ਅਤੇ ਦਹੀਂ ਲੈਕੇ ਮਿਲਾ ਲਓ ,ਤੇ ਪੂਰੇ ਚਿਹਰੇ ਤੇ ਗਰਦਨ ਉੱਤੇ ਲਗਾ ਲਉ।

-   ਫਿਰ 20 ਮਿੰਟ ਰੱਖਣ ਤੋਂ ਬਾਅਦ ਇਸਨੂੰ ਹੋਲੀ -2 ਸਕਰਬ ਕਰਦੇ ਹੋਏ ਪਾਣੀ ਨਾਲ ਧੋ ਲਉ।


                                          ਸੰਤਰੇ ਅਤੇ ਚੰਨਣ ਦਾ ਫੇਸ ਪੈਕ

-   ਸੰਤਰੇ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।

-   ਇਹ ਚਿਹਰੇ ਉੱਤੇ ਨੁਕਸਾਨ ਪਾਉਣ ਵਾਲੀਆਂ ਚੀਜਾਂ ਤੋਂ ਬਚਾਉਂਦੀ ਹੈ।

-   ਸੰਤਰੇ ਅਤੇ ਚੰਨਣ ਦਾ ਫੇਸ ਪੈਕ ਚਿਹਰੇ ਦੇ ਕਾਲੇ ਧੱਬੇ ਤਾ ਠੀਕ ਕਰਦਾ ਹੀ ਹੈ , ਤੇ ਨਾਲ ਹੋਰ ਵੀ ਬਹੁਤ ਸਾਰੇ ਚਮੜੀ
    ਦੇ ਰੋਗ ਵੀ ਠੀਕ ਕਰਦਾ ਹੈ।

-   ਇਸ ਪੈਕ ਨੂੰ ਬਣਾਉਣ ਦੇ ਲਈ ਇੱਕ ਚਮਚ ਚੰਨਣ ਦਾ ਪਾਉਡਰ ਲੈਕੇ ਉਸ ਵਿੱਚ ਸੰਤਰੇ ਦੇ ਛਿਲਕੇ ਦਾ ਪਾਉਡਰ ਵੀ
    ਮਿਲਾ ਲਉ।

-   ਥੋੜਾ ਜਾ ਪਾਣੀ ਮਿਲਾਕੇ ਗਾੜਾ ਜਾ ਪੇਸਟ ਬਣਾ ਕੇ ਤਿਆਰ ਕਰ ਲਉ , ਫਿਰ ਇਸ ਪੇਸਟ ਨੂੰ ਚਿਹਰੇ ਤੇ ਲਗਾਕੇ 5 ਮਿੰਟ
    ਲਈ ਮਾਲਿਸ਼ ਕਰੋ।

-   15 ਮਿੰਟ ਰੱਖਣ ਤੋਂ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਵੋ।


                                         ਸਟ੍ਰਾਬੇਰੀ ਤੇ ਸ਼ਹਿਦ ਦਾ ਫੇਸ ਪੈਕ 

-   ਇਸਦੇ ਪੇਸਟ ਨਾਲ ਚਿਹਰੇ ਦੀ ਰੰਗਤ ਨੂੰ ਠੀਕ ਕਰਨ ਵਿੱਚ ਮਦਦ ਮਿਲਦੀ ਹੈ।

-   ਇਹ ਫੇਸਪੈਕ ਹਰ ਉਮਰ ਦੇ ਲੋਕਾਂ ਲਈ ਅਤੇ ਹਰ ਕਿਸਮ ਦੀ ਚਮੜੀ ਲਈ ਫ਼ਾਇਦਾ ਕਰਦੀ ਹੈ।

-   ਇਸਦਾ ਪੇਸਟ ਬਣਾਉਣ ਦੇ ਲਈ ਥੋੜੀ ਸਟ੍ਰਾਬੇਰੀ ਮਸਲ ਲਉ ,ਅਤੇ ਫਿਰ ਉਸ ਵਿੱਚ ਥੋੜਾ ਦੁੱਧ ਅਤੇ ਸ਼ਹਿਦ ਮਿਲਾਕੇ
    ਮਿਸ਼ਰਨ ਤਿਆਰ ਕਰ ਲਉ।

-   ਇਸ ਮਿਸ਼ਰਣ ਨੂੰ ਚਿਹਰੇ ਤੇ ਲਗਾਕੇ 25 ਮਿੰਟ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਉ।


                                       ਨਿੱਬੂ ਅਤੇ ਦੁੱਧ ਦਾ ਪਾਉਡਰ 

-   ਇਸਦਾ ਫੇਸਪੈਕ ਇੱਕ ਦਿਨ ਛੱਡ ਕੇ ਲਗਾਉਣ ਨਾਲ ਚਿਹਰੇ ਤੇ ਕਾਫ਼ੀ ਨਿਖਾਰ ਆਉਂਦਾ ਹੈ।

-   ਨਾਲ ਹੀ ਕਾਲੇ ਦਾਗ ਅਤੇ ਧੱਬੇ ,ਧੁੱਪ ਦੇ ਨਾਲ ਪਏ ਕਾਲੇ ਨਿਸ਼ਾਨ ਠੀਕ ਹੋਕੇ ਚਿਹਰਾ ਸਾਫ਼ ਹੋ ਜਾਂਦਾ ਹੈ।

-   ਇਸਨੂੰ ਬਣਾਉਣ ਦੇ ਲਈ ਦੁੱਧ ਦਾ ਪਾਉਡਰ ਸ਼ਹਿਦ ਅਤੇ ਥੋੜਾ ਨਿੱਬੂ ਦਾ ਜੂਸ ਮਿਲਾਕੇ ਪੇਸਟ ਤਿਆਰ ਕਰ ਲਉ।

-   ਇਸਨੂੰ ਪੂਰੇ ਚਿਹਰੇ ਤੇ ਲਗਾਉ ,ਤੇ 20 ਮਿੰਟ ਲਈ ਲੱਗਾ ਰਹਿਣ ਦਿਓ।

-   ਫਿਰ ਥੋੜੀ ਜੀ ਮਾਲਿਸ਼ ਕਰਨ ਤੋਂ ਬਾਅਦ ਪਾਣੀ ਨਾਲ ਧੋਕੇ ਸਾਫ਼ ਕਰ ਲਓ।


                                     ਅਖਰੋਟ ਤੇ ਦੁੱਧ ਦੀ ਮਲਾਈ ਦਾ 

-   ਅਖਰੋਟ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਐਟੀ ਉਕਸੀਡੇਟਸ ,ਵਿਟਾਮਿਨ ਈ ,ਅਤੇ ਵਿਟਾਮਿਨ ਬੀ ਹੁੰਦਾ ਹੈ।

-   ਇਹ ਚਿਹਰੇ ਉੱਤੇ ਹੋਣ ਵਾਲੇ ਉਕਸੀਡੇਟਿਵ ਤਣਾਓ ਅਤੇ ਮਰੇ ਹੋਏ ਸੈੱਲਜ਼ ਕਰਕੇ ਨੁਕਸਾਨ ਨੂੰ ਰੋਕਦਾ ਅਤੇ ਠੀਕ
    ਕਰਦਾ ਹੈ।

-   ਇਹ ਚਮੜੀ ਦੀ ਉਮਰ ਨੂੰ ਵੀ ਘਟਾਉਣ ਵਿੱਚ ਮਦਦ ਕਰਦਾ ਹੈ ,ਮਲਾਈ ਚਿਹਰੇ ਨੂੰ ਨਮੀ ਦੇਣ ਵਿੱਚ ਅਤੇ ਮੁਲਾਇਮ
    ਅਤੇ ਗੋਰਾ ਕਰਨ ਵਿੱਚ ਮਦਦ ਕਰਦੀ ਹੈ।

-   ਇਸਨੂੰ ਬਣਾਉਣ ਦੇ ਲਈ ਅਖਰੋਟ ਦਾ ਚੂਰਨ ਤਿਆਰ ਕਰਕੇ ਉਸ ਵਿੱਚ ਥੋੜੀ ਦੁੱਧ ਦੀ ਮਲਾਈ ਪਾਕੇ ਪੇਸਟ ਤਿਆਰ
    ਕਰ ਲਓ।

                                   
face pack gharelu nuskhe

ਕਲਿੱਕ ↓