ਲਸਣ ਦੇ ਫ਼ਾਇਦੇ- lahsun ke fayde
ਲਸਣ ਦੇ ਅਨੇਕਾਂ ਹੀ ਫਾਇਦੇ ਹੈ ,ਜਿਨ੍ਹਾਂ ਦੇ ਬਾਰੇ ਸਾਨੂੰ ਬਿਲਕੁਲ ਵੀ ਪਤਾ ਨਹੀਂ ਹੈ। ਲਸਣ ਸਾਡੇ ਸਰੀਰ ਨੂੰ ਅਨੇਕਾਂ ਹੀ ਰੋਗਾਂ ਤੋਂ ਮੁਕਤ ਕਰਦਾ ਹੈ ,ਤੇ ਸਾਨੂੰ ਅਨੇਕਾਂ ਹੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ ,ਇਸ ਲਈ ਸਾਨੂੰ ਹਮੇਸ਼ਾ ਹੀ ਲਸਣ ਦਾ ਪ੍ਰਯੋਗ ਹਰ ਸਬਜ਼ੀ ਦੇ ਵਿੱਚ ਕਰਨਾ ਚਾਹੀਦਾ ਹੈ।
![]() |
lahsun ke fayde |
ਆਜੋ ਅੱਜ ਜਾਣਦੇ ਹਾਂ ,ਲਸਣ ਦੇ ਅਨੇਕਾਂ ਹੀ ਫਾਇਦਿਆਂ ਦੇ ਬਾਰੇ ਮੈ ,ਜੋ ਕਿ ਸਾਡੇ ਲਈ ਕਾਫ਼ੀ ਲਾਭਦਾਇਕ ਹਨ।
ਲਸਣ ਦੇ ਫ਼ਾਇਦੇ
- ਲਸਣ ਦਾ ਖਾਲੀ ਪੇਟ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਲੱਛਣਾਂ ਤੋਂ ਅਰਾਮ ਮਿਲਦਾ ਹੈ।- ਲਸਣ ਖੂਨ ਦੇ ਸੰਚਾਰ ਨੂੰ ਵੀ ਠੀਕ ਕਰਦਾ ਹੈ।
- ਇਹ ਦਿਲ ਸੰਬੰਧੀ ਵੱਖ -2 ਸਮੱਸਿਆਵਾ ਤੋਂ ਵੀ ਬਚਾਉਂਦਾ ਹੈ।
- ਇਸ ਨਾਲ ਤੁਹਾਡੇ ਲੀਵਰ ਅਤੇ ਬਲੱਡ ਦੇ ਸਾਰੇ ਕੰਮ ਠੀਕ ਹੋ ਜਾਂਦੇ ਹਨ।
- ਲਸਣ ਡਾਇਰੀਆਂ ਵਰਗੀਆਂ ਪੇਟ ਦੀਆ ਸਮੱਸਿਆਵਾ ਦੇ ਇਲਾਜ਼ ਲਈ ਵੀ ਕਾਰਗਰ ਹੁੰਦਾ ਹੈ।
- ਲਸਣ ਨਾੜੀ ਤੰਤਰ ਦੀ ਸਮੱਸਿਆ ਦਾ ਵੀ ਸਟੀਕ ਉਪਾਹ ਹੈ ,ਇਸਦੇ ਲਈ ਇਸਨੂੰ ਸਵੇਰੇ ਨਿਰਣੇ ਪੇਟ ਖਾਣਾ ਚਾਹੀਦਾ ਹੈ।
- ਲਸਣ ਇਨਾ ਅਸਰਦਾਰ ਹੈ ਕਿ ਇਹ ਸਰੀਰ ਦੇ ਕੀੜੇ ਅਤੇ ਪਰਜੀਵੀਆਂ ਨੂੰ ਵੀ ਸਾਫ਼ ਕਰਦਾ ਹੈ।
- ਲਸਣ ਸ਼ੂਗਰ ,ਤਣਾਅ ਅਤੇ ਇਥੋਂ ਤੱਕ ਕਿ ਕੁਝ ਕਿਸਮ ਦੇ ਕੈਂਸਰ ਤੋਂ ਵੀ ਬਚਾਉਦਾ ਹੈ।
- ਇਸ ਨਾਲ ਪਾਚਨ ਤੰਤਰ ਵਧੀਆ ਹੁੰਦਾ ਹੈ ,ਅਤੇ ਭੁੱਖ ਵਧਦੀ ਹੈ।
- ਇਸ ਦੇ ਸੇਵਨ ਨਾਲ ਪੇਟ ਦੇ ਤਣਾਅ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਇਸ ਤਰਾਂ ਘਬਰਾਹਟ ਦੇ ਕਾਰਨ ਸਰੀਰ ਵਿੱਚ ਵਾਰ - ਵਾਰ ਬਣਨ ਵਾਲੇ ਐਸਿਡ ਦਾ ਉਤਪਾਦਨ ਵੀ ਬੰਦ ਹੋ ਜਾਂਦਾ ਹੈ।
- ਲਸਣ ਸਾਹ -ਪ੍ਰਣਾਲੀ ਲਈ ਕਾਫੀ ਚੰਗਾ ਹੈ। ਇਹ ਟੀ ਬੀ ,ਸਰਦੀ ,ਦਮਾ ,ਨਿਮੋਨੀਆ ,ਬ੍ਰੋਕਾਇਟਿਸ ,ਖ਼ਾਸੀ ਦੀ ਰੋਕਥਾਮ ਅਤੇ ਇਲਾਜ਼ ਲਈ ਚੰਗਾ ਹੁੰਦਾ ਹੈ।
- ਟਿਓਬਰਕਲੋਸਿਸ ਦੀ ਸਮੱਸਿਆ ਹੋਣ ਤੇ ਸਵੇਰੇ ਨਿਰਣੇ ਪੇਟ ਲਸਣ ਖਾਣਾ ਕਾਫ਼ੀ ਫਾਇਦੇਮੰਦ ਹੈ।
- ਫਲੂ ਭਾਵ ਇਨਫਲੂਏਜਾ ਵਿੱਚ ਸਵੇਰੇ ਉੱਠ ਕੇ ਗਰਮ ਪਾਣੀ ਨਾਲ ਲਸਣ ਅਤੇ ਪਿਆਜ ਦਾ ਰਸ ਪੀਣ ਨਾਲ ਫਲੂ ਤੋਂ ਛੁਟਕਾਰਾ ਮਿਲਦਾ ਹੈ।
- ਦੰਦਾਂ ਦੇ ਦਰਦ ਵੇਲੇ ਲਸਣ ਕਾਫ਼ੀ ਫਾਇਦੇਮੰਦ ਹੈ।
- ਜੇਕਰ ਕੀੜਾ ਲੱਗਣ ਕਾਰਨ ਤੁਹਾਡੇ ਦੰਦਾਂ ਵਿੱਚ ਦਰਦ ਹੋ ਰਿਹਾ ,ਤਾ ਤੁਸੀਂ ਲਸਣ ਦੇ ਟੁਕੜਿਆਂ ਨੂੰ ਗਰਮ ਕਰਕੇ ਦਰਦ ਵਾਲੀ ਥਾਂ ਤੇ ਰੱਖ ਕੇ ਕੁਝ ਦੇਰ ਲਈ ਦਬਾਉ। ਇਸ ਤਰਾਂ ਦੰਦ ਦਾ ਪੁਰਾਣਾ ਦਰਦ ਵੀ ਠੀਕ ਹੋ ਜਾਵੇਗਾ।
- ਫੋੜੇ ਹੋਣ ਤੇ ਲਸਣ ਨੂੰ ਪੀਸ ਕੇ ਉਸ ਦੀ ਪੱਟੀ ਬੰਨਣ ਨਾਲ ਫੋੜੇ ਠੀਕ ਹੋ ਜਾਂਦੇ ਹਨ।
- ਲਸਣ ਦੇ ਰੋਜਾਨਾ ਸੇਵਨ ਨਾਲ ਸਿਹਤ ਸੰਬੰਧੀ ਸਮੱਸਿਆਵਾ ਤੋਂ ਕੁਝ ਦਿਨਾਂ ਵਿੱਚ ਹੀ ਛੁਟਕਾਰਾ ਮਿਲ ਜਾਂਦਾ ਹੈ।
- ਟੀ. ਬੀ ਅਤੇ ਖ਼ਾਸੀ ਵਰਗੀਆਂ ਬਿਮਾਰੀਆਂ ਨੂੰ ਦੂਰ ਕਰਨ ਦੇ ਲਈ ਲਸਣ ਕਾਫ਼ੀ ਫਾਇਦੇਮੰਦ ਹੈ।
- ਲਸਣ ਦੇ ਰਸ ਦੀਆ ਬੂੰਦਾਂ ਨੂੰ ਰੂੰ ਦੇ ਤੂੰਬੇ ਨਾਲ ਭਿਓ ਕੇ ਸੁੰਘਣ ਨਾਲ ਸਰਦੀ ਠੀਕ ਹੋ ਜਾਂਦੀ ਹੈ।
ਲਸਣ ਕਦੋ ਨਾ ਖਾਉ
- ਜੇਕਰ ਤੁਸੀਂ ਕਿਸੇ ਤਰਾਂ ਦੀ ਐੱਲਅਰਜ਼ੀ ਤੋਂ ਪੀੜਤ ਹੋ ਤਾ ਧਿਆਨ ਰੱਖੋ ਕਿ ਲਸਣ ਕਦੇ ਕੱਚਾ ਨਾ ਖਾਉ।
- ਜੇਕਰ ਚਮੜੀ ਸੰਬੰਧੀ ਕਿਸੇ ਵੀ ਬਿਮਾਰੀ ਤੋਂ ਪੀੜਤ ਹੋ ਜਾ ਸਰੀਰਕ ਤਾਪਮਾਨ ਕਾਫੀ ਜ਼ਿਆਦਾ ਹੈ ,ਜਾ ਸਿਰ ਦਰਦ ਹੈ ਤਾ ਇਸ ਦਾ ਸੇਵਨ ਬੰਦ ਕਰ ਦਿਓ।
- ਏਡਜ ਦੀ ਦਵਾਈ ਖਾਣ ਵਾਲੇ ਰੋਗੀ ਨੂੰ ਇਸਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
ਕਲਿੱਕ ↓
ਟਮਾਟਰ ਦੇ ਅਜਬ -ਗਜ਼ਬ ਅਨੋਖੇ ਫ਼ਾਇਦੇ
0 टिप्पणियाँ