ਮੂਲੀ ਖਾਣ ਦੇ ਫ਼ਾਇਦੇ - muli ke fayde

ਮੂਲੀ ਖਾਣ ਦੇ ਫ਼ਾਇਦੇ - muli ke fayde

ਸਬਜ਼ੀ ਅਤੇ ਫਲਾ ਦਾ ਸਾਡੇ ਜੀਵਨ ਵਿੱਚ ਕਾਫ਼ੀ ਮਹੱਤਵ ਹੈ ,ਅਤੇ ਏਨਾ ਦੇ ਅਨੇਕਾਂ ਹੀ ਫਾਇਦੇ ਹੈ ,ਜੋ ਕਿ ਸਾਡੀ ਸਿਹਤ ਨੂੰ ਕਾਫੀ ਪ੍ਰੋਟੀਨ ,ਵਿਟਾਮਿਨ ਅਤੇ ਤਾਕਤ ਦਿੰਦੇ ਹਨ।
 
ਮੂਲੀ ਖਾਣ ਦੇ ਫ਼ਾਇਦੇ - muli ke fayde

               ਇਨ੍ਹਾਂ ਸਬਜ਼ੀਆਂ ਦੇ ਵਿੱਚੋ ਇੱਕ ਸਬਜ਼ੀ ਹੈ ਮੂਲੀ ,ਜਿਸਦੇ ਸਾਨੂੰ ਅਨੇਕਾਂ ਹੀ ਫਾਇਦੇ ਹੈ ,ਮੂਲੀ ਵਿੱਚ ਅਜਿਹੇ -ਗੁਣ 
    ਹਨ ਜਿਸਦੀ ਮਦਦ ਨਾਲ ਅਸੀਂ ਅਨੇਕਾਂ ਹੀ ਬਿਮਾਰੀਆਂ ਤੋਂ ਬਚ ਸਕਦੇ ਹਾਂ ,ਤੇ ਮੂਲੀ ਸਾਨੂੰ ਬਹੁਤ ਕੁਝ ਪ੍ਰਦਾਨ ਕਰਦੀ ਹੈ। 
    ਤੋਂ ਆਜੋ ਜਾਣਦੇ ਹਾਂ ,ਮੂਲੀ ਦੇ ਅਨੇਕਾਂ ਹੀ ਫਾਇਦੇ ਦੇ ਬਾਰੇ ਮੈ। 

ਮੂਲੀ ਖਾਣ ਦੇ ਫ਼ਾਇਦੇ - muli ke fayde

                                                 ਮੂਲੀ ਖਾਣ ਦੇ ਫ਼ਾਇਦੇ 

                                               ਪਿਸ਼ਾਬ ਨਾਲ ਵੀਰਜ ਨਿਕਲਣਾ 

-   ਅੱਧਾ ਕੱਪ ਮੂਲੀ ਦੇ ਰਸ ਵਿੱਚ 15-20 ਬੂੰਦਾਂ ਨਿੰਬੂ ਦੀਆ ਨਿਚੋੜ ਕੇ ਦਿਨ ਵਿੱਚ 3-4 ਵਾਰ ਪੀਣ ਨਾਲ ਵੀਰਜ ਨਿਕਲਣ ਦੀ
    ਸਮੱਸਿਆ ਦੂਰ ਹੋ ਜਾਂਦੀ ਹੈ।


                                              ਪੱਥਰੀ 

-   40 ਗ੍ਰਾਮ ਮੂਲੀ ਦੇ ਬੀਜਾਂ ਨੂੰ ਅੱਧਾ ਕਿਲੋ ਪਾਣੀ ਵਿੱਚ ਉਬਾਲੋ।

-   ਜਦੋ ਪਾਣੀ ਅੱਧਾ ਰਹਿ ਜਾਵੇ ਤਾ ਛਾਣ ਕੇ ਪੀਓ।

-   ਇਸ ਨਾਲ 10-15 ਦਿਨਾਂ ਵਿੱਚ ਪਿਸ਼ਾਬ ਮਾਰਗ ਦੀ ਪੱਥਰੀ ਟੁੱਟ ਕੇ ਨਿਕਲ ਜਾਂਦੀ ਹੈ।

-   ਮੂਲੀ ਦਾ ਰਸ ਪੀਣ ਨਾਲ ਪਿੱਤੇ ਵਿੱਚ ਪੱਥਰੀ ਵੀ ਨਹੀਂ ਬਣਦੀ ਹੈ।


                                           ਹੱਡੀਆਂ ਦੀ ਕੜਕੜਾਹਟ 

-   ਉੱਠਣ -ਬੈਠਣ ਵੇਲੇ ਗੋਡੇ ਦੀਆ ਜਾ ਹੱਥ ਉੱਪਰ -ਹੇਠਾਂ ਕਰਨ ਨਾਲ ਮੋਢੇ ਦੀਆ ਹੱਡੀਆਂ ਦੇ ਕੜਕਣ ਦੀ ਆਵਾਜ਼
    ਆਉਂਦੀ ਹੈ ,ਤਾ ਰੋਜਾਨਾ ਅੱਧਾ ਕੱਪ ਮੂਲੀ ਦੇ ਰਸ ਦਾ ਪੀਓ।


                                         ਮਾਸਪੇਸ਼ੀਆਂ ਵਿੱਚ ਦਰਦ

-   ਮੂਲੀ ਨੂੰ ਖਾਦੇ ਰਹਿਣ ਨਾਲ ਮਾਸਪੇਸ਼ੀਆਂ ਵਿੱਚ ਦਰਦ ਤੋਂ ਅਰਾਮ ਮਿਲਦਾ ਹੈ।


                                        ਗਠੀਆਂ 

-   ਮੂਲੀ ਦੇ ਇੱਕ ਕੱਪ ਵਿੱਚ 15-20 ਬੂੰਦਾਂ ਅਦਰਕ ਦੇ ਰਸ ਦੀਆ ਪਾਕੇ ਇੱਕ ਹਫਤਾ ਸਵੇਰੇ -ਸ਼ਾਮ ਦਿਨ ਵਿੱਚ 2 ਵਾਰ ਪੀਣ
    ਨਾਲ ਅਤੇ ਇੱਕ ਹਫ਼ਤਾ ਰੋਜਾਨਾ ਮੂਲੀ ਦੇ ਬੀਜ ਪੀ ਕੇ ਤਿਲਾਂ ਦੇ ਤੇਲ ਵਿੱਚ ਭੁੰਨ ਕੇ ਇਸ ਦਾ ਗਠੀਆ ਤੋਂ ਪ੍ਭਾਵਿਤ ਅੰਗਾਂ
    ਤੇ ਲੇਪ ਕਰਕੇ ਪੱਟੀ ਬੰਨਣ ਨਾਲ ਬਹੁਤ ਫਾਇਦਾ ਮਿਲਦਾ ਹੈ।


                                      ਵਾਲਾ ਦਾ ਝੜਨਾ 

-   ਸਾਡੇ ਵਿੱਚ ਫਾਸਫੋਰਸ ਦੀ ਕਮੀ ਹੋਣ ਕਾਰਨ ਵਾਲ ਝੜਨ ਲੱਗਦੇ ਹਨ।

-   ਬਿਨਾਂ ਛਿੱਲੇ ਮੂਲੀ ਤੇ ਉਸ ਦੇ ਨਰਮ ਪੱਤਿਆਂ ਨੂੰ ਖਾਦੇ ਰਹਿਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ।


                                    ਜੂੰਆਂ ਅਤੇ ਲੀਖਾ 

-   ਵਾਲ ਧੋ ਕੇ ਤੋਲੀਏ ਨਾਲ ਪੁੱਝ ਕੇ ਸੁੱਕਾ ਲਵੋ ,ਅਤੇ ਮੂਲੀ ਦਾ ਤਾਜ਼ਾ ਰਸ ਕੱਢ ਕੇ ਉਸ ਨੂੰ ਸਿਰ ਵਿੱਚ ਪਾਕੇ ਚੰਗੀ ਤਰਾਂ
    ਰਚਾ ਕੇ ਇੱਕ -ਦੋ ਘੰਟਿਆਂ ਲਈ ਧੁੱਪ ਵਿੱਚ ਬੈਠ ਜਾਵੋ।

-   ਇਸ ਤਰਾਂ ਕਰਨ ਨਾਲ ਜੂੰਆਂ ਤੇ ਲੀਖਾ ਮਰ ਜਾਂਦੀਆਂ ਹਨ। ਫਿਰ ਸਿਰ ਨੂੰ ਚੰਗੀ ਤਰਾਂ ਧੋ ਕੇ ਉਸ ਵਿੱਚ ਤੇਲ ਲਗਾ ਲੋ।


                                  ਖਾਰਸ਼

-   ਮੂਲੀ ਨੂੰ ਕੱਦੂਕਸ ਕਰਕੇ ਉਸ ਦੀ ਲੱਗਦੀ ਖੁਜਲੀ ਵਾਲੀ ਥਾਂ ਤੇ ਮਲ ਲੈਣ ਨਾਲ ਖੁਜਲੀ ਭਾਵ ਖਾਰਸ਼ ਤੋਂ ਕਾਫੀ ਰਾਹਤ
    ਮਿਲਦੀ ਹੈ।


                                 ਚਿਹਰੇ ਦੀਆ ਦਾਗ ਤੇ ਛਾਈਆਂ 

-   ਭੋਜਨ ਵਿੱਚ ਪੋਟਾਸ਼ੀਅਮ ਦੀ ਕਮੀ ਹੋਣ ਕਰਕੇ ਚਿਹਰੇ ਤੇ ਦਾਗ ਪੈ ਜਾਂਦੇ ਹਨ , ਤੇ ਛਾਈਆਂ ਬਣ ਜਾਂਦੀਆਂ ਹਨ।

-   ਇਸ ਲਈ ਇਕ ਹਫ਼ਤਾ ਰੋਜਾਨਾ ਇੱਕ ਕੱਪ ਮੂਲੀ ਤੇ ਉਸ ਦੇ ਪੱਤਿਆਂ ਦਾ ਰਸ ਪੀਣ ਨਾਲ ਚਿਹਰੇ ਦੇ ਦਾਗ ਤੇ ਛਾਈਆਂ
    ਮਿਟ ਜਾਂਦੀਆਂ ਹਨ ,ਤੇ ਚਿਹਰੇ ਤੇ ਨਿਖਾਰ ਵੀ ਆਉਂਦਾ ਹੈ।


                               ਦਾਦ 

-   ਰੋਜਾਨਾ ਮੂਲੀ ਦੇ ਸੁੱਕੇ ਪੱਤਿਆਂ ਨੂੰ ਨਿੰਬੂ ਦੇ ਰਸ ਵਿੱਚ ਪੀਹ ਕੇ ਗਰਮ ਕਰਕੇ ਲਗਾਉਂਦੇ ਰਹਿਣ ਨਾਲ ਕੁਝ ਹੀ ਦਿਨਾਂ ਵਿੱਚ
    ਫਾਇਦਾ ਮਿਲੇਗਾ।


                             ਪਿਸ਼ਾਬ ਵਿੱਚ ਤਕਲੀਫ਼ ਤੇ ਜਲਣ

-   ਇੱਕ ਕੱਪ ਮੂਲੀ ਦੇ ਪੱਤਿਆਂ ਦਾ ਰਸ ਦਿਨ ਵਿੱਚ 2-3 ਵਾਰ ਪੀਣ ਨਾਲ ਪਿਸ਼ਾਬ ਬਿਨਾ ਤਕਲੀਫ਼ ਦੇ ਖੁੱਲ ਕੇ ਆਉਂਦਾ ਹੈ ,ਤੇ
    ਜਲਣ ਵੀ ਨਹੀਂ ਹੁੰਦੀ ਹੈ।


                            ਬਿੱਛੂ ਦਾ ਕੱਟਣਾ 

-   ਮੂਲੀ ਦੇ ਬੀਜ ਵਿੱਚੋ ਇੱਕ ਗੋਲ -ਚਪਟਾ ਟੁਕੜਾ ਕੱਟ ਕੇ ਉਸ ਨੂੰ ਲੂਣ ਲਗਾਕੇ ਬਿੱਛੂ ਦੇ ਕੱਟੇ ਵਾਲੀ ਥਾਂ ਤੇ ਚਿਪਕਾ ਦਿਓ ,
    ਤੇ ਥੋੜੀ ਦੇਰ ਬਾਅਦ ਉਸਨੂੰ ਬਦਲਦੇ ਰਹੋ।

-   ਇਸ ਨਾਲ ਜ਼ਹਿਰ ਦਾ ਅਸਰ ਖ਼ਤਮ ਹੋ ਜਾਂਦਾ ਹੈ। ਅਤੇ ਦਰਦ ਤੇ ਜਲਣ ਤੋਂ ਛੁਟਕਾਰਾ ਮਿਲਦਾ ਹੈ।


                          ਬਵਾਸੀਰ 

-   ਹਰ -ਰੋਜ ਇੱਕ ਕੱਪ ਮੂਲੀ ਦਾ ਰਸ ਪੀਂਦੇ ਰਹਿਣ ਨਾਲ ਅਤੇ ਪਖਾਨਾ ਜਾਣ ਤੋਂ ਬਾਅਦ ਤੇ ਹੱਥ ਧੋਣ ਤੋਂ ਬਾਅਦ ਮੂਲੀ ਦੇ
    ਪਾਣੀ ਨਾਲ ਮੁੜ ਗੁਦਾ ਧੋਣ ਨਾਲ ਕੁਝ ਹੀ ਦਿਨਾਂ ਵਿੱਚ ਬਵਾਸੀਰ ਦੀ ਬਿਮਾਰੀ ਦੂਰ ਹੋ ਜਾਂਦੀ ਹੈ।


                         ਮਾਹਵਾਰੀ ਰੁਕਣੀ 

-   ਦੋ ਢਾਈ ਗ੍ਰਾਮ ਮੂਲੀ ਦੇ ਬੀਜਾਂ ਦਾ ਪਾਉਡਰ ਸਵੇਰੇ -ਸ਼ਾਮ ਪੀਣ ਨਾਲ ਅਤੇ ਖਾਣ ਨਾਲ ਕੁਝ ਹੀ ਦਿਨਾਂ ਵਿੱਚ ਮਾਹਵਾਰੀ
    ਖੁੱਲ ਕੇ ਆਉਣ ਲੱਗਦੀ ਹੈ।


                        ਫੋੜੇ -ਫਿਨਸੀਆਂ 

-   ਮੂਲੀ ਨੂੰ ਕੱਦੂਕਸ ਕਰਕੇ ਲੁਗਦੀ ਬਣਾਓ ,ਅਤੇ ਰੋਜਾਨਾ ਇਸ ਦਾ ਫੋੜੇ -ਫਿਨਸੀਆਂ ਤੇ ਲੇਪ ਕਰੋ।

-   ਮੂਲੀ ਦੇ ਨਰਮ ਪੱਤੇ ਵੀ ਖਾਓ ਜਾ ਸਵੇਰੇ -ਸ਼ਾਮ ਇੱਕ ਕੱਪ ਰਸ ਪੀਦੇ ਰਹਿਣ ਨਾਲ ਕੁਝ ਹੀ ਦਿਨਾਂ ਵਿੱਚ ਫੋੜੇ -ਫਿਨਸੀਆਂ
    ਠੀਕ ਹੋ ਜਾਂਦੀਆਂ ਹਨ। 

NOTE - ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲਵੋ। 

                                                         ਕਲਿੱਕ ↓  
                          ਲੀਚੀ ਖਾਣ ਦੇ ਅਨੋਖੇ ਫ਼ਾਇਦੇ

                           
muli ke fayde
                                     
ਮੂਲੀ ਖਾਣ ਦੇ ਫ਼ਾਇਦੇ - muli ke fayde