ਫੇਸ ਪੈਕ - face pack gharelu nuskhe

ਅੱਜ ਕੱਲ ਹਰ ਔਰਤ ਆਪਣੇ ਆਪ ਨੂੰ ਸੁੰਦਰ ਬਣਾਉਣ ਦੇ ਲਈ ਕਈ ਭਾਂਤ ਦੇ ਪ੍ਰੋਡਕਟ ਆਪਣੇ ਫੇਸ ਤੇ ਲਗਾਉਣ ਲਈ ਵਰਤਦੀ ਹੈ। ਪਰ ਕਈ ਵਾਰ ਇਹ ਪ੍ਰੋਡਕਟ ਨੁਕਸਾਨਦਾਇਕ ਵੀ ਹੁੰਦੇ ਹਨ। ਇਸ ਲਈ ਅੱਜ ਅਸੀਂ ਆਪਦੇ ਲਈ ਅਤੇ ਆਪਦੇ ਚੇਹਰੇ ਨੂੰ ਸੁੰਦਰ ਦਿਖਾਉਣ ਦੇ ਲਈ ਫੇਸ ਪੇਕ ਲੈਕੇ ਆਏ ਹਾਂ। 
ਇਹ ਫੇਸ ਪੈਕ ਘਰੇਲੂ ਵਿਧੀ ਦੇ ਜਰੀਏ ਦਸਾਂਗੇ , ਫੇਸ ਪੈਕ - face pack gharelu nuskhe


                                                 ਕੇਲੇ ਦਾ ਫੇਸ ਪੈਕ 

-   ਕੇਲੇ ਨਾਲ ਚਿਹਰੇ ਤੇ ਕਾਫ਼ੀ ਨਿਖ਼ਾਰ ਆਉਂਦਾ ਹੈ।

-   ਜਲਦੀ ਗੋਰਾਪਣ ਲਿਆਉਣ ਦੇ ਲਈ ਤੁਸੀਂ ਕੇਲੇ ਦੇ ਬਣੇ ਹੋਏ ਮਾਸਕ ਜਾ ਫੇਸ ਪੈਕ ਲਗਾ ਸਕਦੇ ਹੋ।

-   ਇੱਕ ਪੱਕਾ ਹੋਇਆ ਕੇਲਾ ਲੈਕੇ ਉਸਨੂੰ ਚੰਗੀ ਤਰਾਂ ਗੁਦਾ ਕਰ ਲਓ।

-   ਇਸ ਵਿੱਚ ਥੋੜਾ ਸ਼ਹਿਦ ਤੇ ਇੱਕ ਚਮਚ ਦਹੀ ਵੀ ਮਿਲਾਕੇ ਚੰਗੀ ਤਰਾਂ ਘੋਲ ਲਿਓ।

-   ਇਸ ਪੈਕ ਨੂੰ ਪੂਰੇ ਚਿਹਰੇ ਤੇ ਲਗਾ ਕੇ 15 ਮਿੰਟ ਤੱਕ ਰੱਖ ਕੇ ਫਿਰ ਪਾਣੀ ਨਾਲ ਧੋਵੋ।

-   ਫਿਰ ਚਿਹਰਾ ਜਲਦ ਹੀ ਨਿਖਾਰ ਦਾ ਅਸਰ ਦਿਖਾਵੇਗਾ।

                                       
face pack gharelu nuskhe


                                         ਪੁਦੀਨੇ ਦਾ ਫੇਸ ਪੈਕ 

-   ਇਸ ਵਿੱਚ ਅਸਟਰੇਜੇਟ ਦੇ ਗੁਣ ਹੁੰਦੇ ਹਨ ,ਜੋ ਚਮੜੀ ਦੀ ਗੰਦਗੀ ਜਿਵੇ ਧੂਲ ,ਮਿੱਟੀ ਅਤੇ ਮਰੇ ਹੋਏ ਸੈੱਲਸ ਨੂੰ
    ਉਤਾਰ ਕੇ ਖਤਮ ਕਰਦੀ ਹੈ।

-   ਪੁਦੀਨੇ ਦਾ ਫੇਸ ਪੇਕ ਬਣਾ ਕੇ ਪੂਰੇ ਚਿਹਰੇ ਤੇ ਲਗਾਓ ,ਅਤੇ 15 ਮਿੰਟ ਤੱਕ ਰੱਖਣ ਤੋਂ ਬਾਅਦ ਪਾਣੀ ਨਾਲ ਧੋ ਲਓ।

-   ਇਹ ਚਮੜੀ ਦੇ ਰੋਗ ਸਿਦਰ ,ਧੁੱਪ ਨਾਲ ਜਲੀ ਚਮੜੀ ,ਨੂੰ ਠੀਕ ਕਰਦੀ ਹੈ।

-   ਜਿਸ ਨਾਲ ਚਿਹਰਾ ਗੋਰਾ ਅਤੇ ਨਿਖਰਿਆ ਨਜ਼ਰ ਆਉਂਦਾ ਹੈ।


                                     ਬਦਾਮ ਦੇ ਤੇਲ ਦਾ ਫੇਸ ਪੈਕ 

-   ਚਿਹਰੇ ਨੂੰ ਗੋਰਾ ਕਰਨ ਦੇ ਲਈ ਇਸਨੂੰ ਮਿੱਠੇ ਬਦਾਮ ਦੇ ਤੇਲ ਨਾਲ ਮਾਲਿਸ਼ ਕਰੋ।

-   ਬਦਾਮ ਦੇ ਤੇਲ ਨੂੰ ਥੋੜਾ ਜਾ ਨਿੱਘਾ ਕਰਕੇ ਚਿਹਰੇ ਤੇ ਲਗਾਕੇ ਮਾਲਿਸ਼ ਕਰੋ।

-   ਮਾਲਿਸ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ ,ਜਿਸ ਨਾਲ ਚਿਹਰੇ ਦੇ ਵਿੱਚ ਨਿਖਾਰ ਆਉਂਦਾ ਹੈ ਤੇ ਗੋਰਾਪਨ ਹੁੰਦਾ ਹੈ।

-   ਬਦਾਮ ਨੂੰ ਲਗਾਉਣ ਦਾ ਦੂਸਰਾ ਤਰੀਕਾ ਇਹ ਹੈ ਕਿ ਪਾਣੀ ਵਿੱਚ ਰਾਤ ਲਈ ਭਿਓ ਦਿਓ ,ਤੇ ਸਵੇਰੇ ਇਸਨੂੰ ਪੀਸ ਕੇ
    ਪੇਸਟ ਬਣਾ ਲਿਓ।

-   ਇਸ ਬਦਾਮ ਦੇ ਪੇਸਟ ਨੂੰ ਮਲਾਈ ਵਾਲੇ ਦੁੱਧ ਵਿੱਚ ਘੋਲ ਕੇ ਚਿਹਰੇ 15 ਮਿੰਟ ਲਈ ਲਗਾ ਕੇ ਰੱਖੋ।

-   ਬਾਅਦ ਵਿੱਚ ਚਿਹਰੇ ਨੂੰ ਠੰਡੇ ਪਾਣੀ ਨਾਲ ਧੋਕੇ ਸਾਫ਼ ਕਰ ਦਿਓ।

-   ਇਸ ਨਾਲ ਚਿਹਰੇ ਦੇ ਮਰੇ ਹੋਏ ਸੈੱਲਸ ਉਤਰ ਜਾਂਦੇ ਹਨ ,ਤੇ ਚਿਹਰੇ ਦੇ ਰੰਗ ਨੂੰ ਗੋਰਾ ਕਰਦੇ ਹਨ।


                                 ਕੁਦਰਤੀ ਚੀਜਾਂ ਦਾ ਫੇਸ ਪੈਕ 

-   ਘਰ ਵਿੱਚ ਬਣਾਏ ਹੋਏ ਫੇਸ ਪੈਕ ਕੋਈ ਵੀ ਨੁਕਸਾਨ ਨਹੀਂ ਕਰਦੇ ਹਨ।

-   ਤੁਸੀਂ ਫੇਸ ਪੈਕ ਨੂੰ ਦੁੱਧ ,ਦਹੀਂ ,ਅਤੇ ਹੋਰ ਬਹੁਤ ਸਾਰੇ ਫਲਾਂ ਦੇ ਉਪਯੋਗ ਨਾਲ ਤਿਆਰ ਕਰ ਸਕਦੇ ਹੋ।

-   ਕੇਸਰ ਅਤੇ ਦੁੱਧ ਦਾ ਫੇਸ ਪੈਕ।

-   ਕੇਸਰ ਅਤੇ ਦੁੱਧ ਦਾ ਫੇਸ ਪੈਕ ਚਮੜੀ ਲਈ ਬਹੁਤ ਅਸਰਦਾਇਕ ਹੁੰਦਾ ਹੈ

-   ਇਹ ਚਿਹਰੇ ਦੀਆ ਕਈ ਸਮੱਸਿਆ ਨੂੰ ਠੀਕ ਕਰਦੀਆਂ ਹਨ ,ਜਿਵੇ ਕਿ ਮੁਹਾਸੇ ਤੇ ਫੋੜੇ ,ਤੇ ਚਿਹਰੇ ਨੂੰ  ਨਮੀ ਵੀ
    ਵੀ ਦਿੰਦੀ ਹੈ,ਤੇ ਸਾਫ਼ ਤੇ ਗੋਰਾ ਵੀ ਕਰਦੀ ਹੈ।

-   ਕੱਚਾ ਦੁੱਧ ਸਭ ਤੋਂ ਵਧੀਆ ਕੰਮ ਕਰਦਾ ਹੈ ,ਤੇ ਰੰਗ ਗੋਰਾ ਵੀ ਕਰਦਾ ਹੈ। ਇਸ ਪੈਕ ਨੂੰ ਬਣਾਉਣ ਦੇ ਲਈ ਕਟੋਰੇ
    ਵਿੱਚ ਇੱਕ ਚਮਚ ਕੇਸਰ ਲੈਕੇ ਉਸ ਵਿੱਚ ਕੱਚਾ ਦੁੱਧ ਪਾ ਦਿਓ।

-   ਫਿਰ ਇਸ ਮਿਸ਼ਰਣ ਨੂੰ ਚਿਹਰੇ ਉੱਤੇ ਗੋਲ -ਗੋਲ ਅਕਾਰ ਵਿੱਚ ਮਾਲਿਸ਼ ਕਰਕੇ ਲਗਾਓ ,ਤੇ 15 ਮਿੰਟ ਲਈ ਚਿਹਰੇ
    ਤੇ ਲਗਾ ਰਹਿਣ ਦਿਓ ,ਤੇ ਬਾਅਦ ਵਿੱਚ ਪਾਣੀ ਨਾਲ ਧੋ ਲਿਓ


                                ਆਲੂ ਤੇ ਨਿੱਬੂ ਦਾ ਫੇਸ ਪੈਕ 

-   ਆਲੂ ਚਿਹਰੇ ਦੇ ਰੰਗ ਨੂੰ ਗੋਰਾ ਕਰਨ ਦਾ ਇੱਕ ਬਹੁਤ ਹੀ ਪੁਰਾਣਾ ਨੁਸਖਾ ਹੈ। ਇਹ ਚਿਹਰੇ ਦੀਆ ਛਾਈਆਂ ਨੂੰ
    ਠੀਕ ਕਰ ਉਸਨੂੰ ਤੰਦਰੁਸਤ ਬਣਾਉਂਦਾ ਹੈ।

-   ਇਹ ਤੇਲ ਵਾਲੀ ਚਮੜੀ ਤੋਂ ਕਾਲੇ ਦਾਗ -ਦੱਬੇ ਦੂਰ ਕਰਦਾ ਹੈ।

-   ਆਲੂ ਦੇ ਨਾਲ ਅੱਖਾਂ ਦੇ ਥੱਲੇ ਪਏ ਘੇਰਿਆ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਤੇ ਚਿਹਰੇ ਦੇ ਰੰਗ ਨੂੰ ਠੀਕ ਤੇ ਗੋਰਾ
    ਗੋਰਾ ਕਰਦਾ ਹੈ।

-   ਇਸ ਨੂੰ ਬਣਾਉਣ ਲਈ ਇੱਕ ਆਲੂ ਲੈਕੇ ਉਸਨੂੰ ਚੰਗੀ ਤਰਾਂ ਕਦੂਕਾਸ ਕਰਕੇ ਪੇਸਟ ਤਿਆਰ ਕਰ ਲਓ।

-   ਫਿਰ ਇਸ ਵਿੱਚ ਇੱਕ ਨਿੱਬੂ ਲੈਕੇ ਉਸਦਾ ਰਸ ਕੱਢ ਕੇ ਪੇਸਟ ਵਿੱਚ ਮਿਲਾਲੋ ,ਤੇ ਇਸ ਪੇਸਟ ਨੂੰ ਪੂਰੇ ਚਿਹਰੇ ਤੇ ਲਗਾਲੋ।

-   ਤੇ 20 ਮਿੰਟ ਲਗਾ ਰਹਿਣ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਦਿਓ।  

                                                      ਕਲਿੱਕ ↓ 
                                              ਫੇਸ ਕਿਵੇਂ ਸੁੰਦਰ ਹੋਵੇਗਾ