ਨੱਕ ਦੀਆ ਬਿਮਾਰੀਆਂ - naak ki bimariyan

ਅੱਜ ਅਸੀਂ ਗੱਲ ਕਰਦੇ ਹਾਂ , ਨੱਕ ਦੀਆ ਬਿਮਾਰੀਆਂ ਭਾਵ naak ki bimariyan ਦੀ ,ਜਿਸ ਦੇ ਵਿੱਚ ਅਸੀਂ ਤੁਹਾਨੂੰ ਨੱਕ ਦੀਆ ਬਿਮਾਰੀਆਂ ਦੇ ਇਲਾਜ ਦੇ ਬਾਰੇ ਵਿੱਚ ਘਰੇਲੂ ਨੁਖਸੇ ਦੇਵਾਗੇ। 
ਅਗਰ ਤੁਹਾਨੂੰ ਨੱਕ ਦੀਆ ਬਿਮਾਰੀਆਂ ਨੇ ਜਿਵੇ - ਨਕਸੀਰ ਆਉਣੀ ਜਾ ਨੱਕ ਬੰਦ ਹੋਣਾ ਆਦਿ। 

ਨੱਕ ਦੀਆ ਬਿਮਾਰੀਆਂ - naak ki bimariyan ਦੇ ਕੁਝ ਦੇਸੀ ਨੁਖਸੇ 

-   ਨਿੱਮ ਦੇ ਕੁਝ ਪੱਤੇ ਲਉ ,ਇਨਾਂ ਦਾ ਰਸ ਕੱਢ ਕੇ ਇੱਕ -ਇੱਕ ਬੂੰਦ ਹਰ ਰੋਜ਼ ਨੱਕ ਵਿੱਚ ਪਾਓ ,ਇਸ ਨਾਲ ਨੱਕ ਦੇ ਰੋਗ
    ਠੀਕ ਹੋ ਜਾਣਗੇ ਤੇ ਬੰਦ ਨੱਕ ਖੁੱਲ ਜਾਵੇਗਾ।

-   ਨਿੱਬੂ ਦੇ ਰਸ ਨੂੰ ਡ੍ਰਾਪਰ ਰਾਹੀਂ ਨੱਕ ਵਿੱਚ ਦੋ -2 ਬੂੰਦਾਂ ਪਾਉਂਦੇ ਰਹੋ ,ਤਾ ਨਕਸੀਰ ਦੂਰ ਹੋ ਜਾਂਦੀ ਹੈ।

-   ਜੇ ਨੱਕ ਵਿੱਚ ਕੋਈ ਚੀਜ਼ ਫਸ ਗਈ ਹੋਵੇ ,ਤਾ ਤਬਾਕੂ ਪੀਕੇ ਸੁੱਘੇ ,ਤਾ ਛਿਕਾ ਆਉਣ ਤੇ ਫਸੀ ਚੀਜ਼ ਬਾਹਰ ਆ ਜਾਂਦੀ ਹੈ।

-   ਇੱਕ ਚਮਚ ਔਲੇ ਦੇ ਪਾਉਡਰ ਨੂੰ ਅੱਧਾ ਗਿਲਾਸ ਪਾਣੀ ਵਿੱਚ ਮਿਲਾਓ ,ਸਵੇਰੇ ਪੁਣ ਕੇ ਪਾਣੀ ਪੀਊ।

-   ਮਹਿੰਦੀ ਨੂੰ ਪਾਣੀ ਵਿੱਚ ਘੋਲ ਲਉ ,ਸਵੇਰੇ ਇਸਨੂੰ ਤਲਿਆ ਤੇ ਲਗਾਓ ਤਾ ਨਕਸੀਰ ਬੰਦ ਹੋ ਜਾਂਦੀ ਹੈ।

-   ਨਕਸੀਰ ਆਉਣ ਤੇ ਨੱਕ ਤੇ ਪਾਣੀ ਪਾਓ ,ਜਾ ਬਰਫ ਘਸਾਓ ਤਾ ਇਸ ਨਾਲ ਖੂਨ ਰੋਕਣ ਵਿੱਚ ਮਦਦ ਮਿਲਦੀ ਹੈ।

-   2-4 ਬੂੰਦਾਂ ਦੇਸੀ ਘਿਉ 4-5 ਘੰਟਿਆਂ ਪਿੱਛੋਂ ਨੱਕ ਵਿੱਚ ਪਾਉਣ ਨਾਲ ਨੱਕ ਦੀ ਫੁੰਸੀ ,ਨੱਕ ਵਿੱਚ ਸੁੱਕਾਪਨ ,ਤੇ ਨੱਕ ਦੀ
    ਨਕਸੀਰ ਤੋਂ ਅਰਾਮ ਮਿਲਦਾ ਹੈ।

-   ਸਵੇਰੇ -ਸ਼ਾਮ ਔਲੇ ਦਾ ਰਸ 20-20 ਗ੍ਰਾਮ ਲਉ ,ਤਾ ਵਾਰ -2 ਨਕਸੀਰ ਆਉਣੀ ਬੰਦ ਹੋਵੇਗੀ।

-   ਗਰਮੀ ਕਾਰਣ ਨੱਕ ਵਿੱਚੋ ਖੂਨ ਵਗੇ ਤਾ ਸਿਰ ਉੱਤੇ ਥੋੜਾ ਟਾਈਮ ਪਾਣੀ ਪਾਉਂਦੇ ਰਹੋ ,ਤਾ ਖੂਨ ਵਗਣਾ ਬੰਦ ਹੋ ਜਾਂਦਾ ਹੈ।

-   ਨਾਰੀਅਲ ਦਾ ਪਾਣੀ ਦਿਨ ਵਿੱਚ ਵਾਰ -2 ਪੀਣ ਨਾਲ ਨੱਕ ਵਿੱਚੋ ਖੂਨ ਵਗਣਾ ਬੰਦ ਹੋ ਜਾਂਦਾ ਹੈ ,ਗਰਮੀ ਦੀ ਰੁੱਤ ਵਿੱਚ
    ਇਹ ਪਾਣੀ ਵਧੇਰੇ ਗੁਣਕਾਰੀ ਹੁੰਦਾ ਹੈ।

ਤਾ ਇਹ ਸੀ ਨੱਕ ਦੀਆ ਬਿਮਾਰੀਆਂ - naak ki bimariyan ਦੇ ਇਲਾਜ ਦੀ ਜਾਣਕਾਰੀ। 

NOTE- ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲੇਲੋ।

                                               
naak ki bimariyan


                                                 ਚਮੜੀ ਰੋਗ ਦੇ ਉਪਾਹ

    ਅਗਰ ਕਿਸੇ ਨੂੰ ਚਮੜੀ ਰੋਗ ਵੀ ਨੇ ਤਾ ਇਨ੍ਹਾਂ ਦੇ ਇਲਾਜ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ਗਈ ਹੈ। 

-   ਮਸਰਾਂ ਦੀ ਦਾਲ ਪੀਸ ਕੇ ਦੁੱਧ ਵਿੱਚ ਮਿਲਾਕੇ ਗਾੜਾ ਲੇਪ ਬਣਾਓ ,ਇਹ ਲੇਪ ਮੌਕੇ ਉਪਰ ਲਗਾਓ ,ਤੇ ਫ਼ਿਰ ਪਾਣੀ
    ਨਾਲ ਧੋ ਲਉ।

-   ਇੱਕ ਬਦਾਮ ਪਾਣੀ ਵਿੱਚ ਪਾਕੇ ਰੱਖ ਦਿਓ ,ਸਾਮੀ ਛਿਲੜ ਲਾ ਕੇ ਪੱਥਰ ਤੇ ਘਸਾ ਕੇ ਲੇਪ ਬਣਾਓ ,ਤੇ ਫਿਰ ਨਿੱਬੂ ਦੇ
    ਰਸ ਦੀਆ 10-15 ਬੂੰਦਾਂ ਰਲਾ ਲਓ ,ਤੇ ਫਿਰ ਮੂੰਹ ਤੇ ਲੇਪ ਕਰਕੇ ਪਿੱਛੋਂ ਕੋਸੇ ਪਾਣੀ ਨਾਲ ਧੋ ਲਵੋ।

-   ਇੱਕ ਚਮਚ ਮਲਾਈ ਵਿੱਚ ਨਿੱਬੂ ਦਾ 4 ਹਿੱਸਾ ਨਿਚੋੜ ਕੇ ਮੂੰਹ ਤੇ ਲਾਉਣ ਨਾਲ ਚਿਹਰੇ ਦਾ ਰੰਗ ਸਾਫ਼ ਹੋਵੇਗਾ ,ਤੇ ਮੁਹਾਸੇ
    ਖ਼ਤਮ ਹੋ ਜਾਣਗੇ। ਇਸਨੂੰ ਗਿੱਲੇ ਮੁਹਾਸਿਆਂ ਤੇ ਨਾ ਲਾਵੋ।

-   ਮੁਹਾਸੇ ਹੋਣ ਤੇ ਕਬਜ਼ ਨਹੀਂ ਹੋਣੀ ਚਾਹੀਦੀ ,ਗਰਮ ਤਲੇ ਹੋਏ ਅਤੇ ਮਿਰਚ ਮਸਾਲੇਦਾਰ ਚੀਜਾਂ ਨਹੀਂ ਖਾਣੀਆਂ ਚਾਹੀਦੀਆਂ।

-   ਮੁਲਤਾਨੀ ਮਿੱਟੀ 2 ਚਮਚ ,ਇੱਕ ਚਮਚ ਮਹਿੰਦੀ ਅਤੇ ਆਉਲੇ ਰਾਤ ਨੂੰ ਭਿਓ ਕੇ ਰੱਖ ਦਿਓ ,ਤੇ ਸਵੇਰੇ ਤਿੰਨੋ ਵਸਤਾਂ ਮਿਲਾ
    ਲਓ ,ਇਸ ਮਿਸ਼ਰਣ ਵਿੱਚ ਪੀਸੀ ਹੋਈ ਹਲਦੀ ,5ਚਮਚ ਦਹੀਂ ,ਇੱਕ ਚਮਚ ਮੱਖਣ ,ਇੱਕ ਚਮਚ ਜੋਆ ਦਾ ਆਟਾ ,ਇੱਕ
    ਚਮਚ ਕਣਕ ਦਾ ਬ੍ਰੀਕ ਆਟਾ ,ਆਦਿ ਸਾਰੇ ਮਿਲਾਕੇ ਲੇਪ ਬਣਾਕੇ ਮੁਹਾਸਿਆਂ ਤੇ ਲਗਾਉ।

-   ਲਾਲ ਚੰਦਨ ,ਜੈਫਲ ,ਕਾਲੀ ਮਿਰਚ ,ਬਰਾਬਰ ਮਾਤਰਾ ਵਿੱਚ ਲੈਕੇ ਪਾਣੀ ਵਿੱਚ ਘੋਟ ਕੇ ਲਾਉਣ ਨਾਲ ਮੁਹਾਸੇ ਠੀਕ ਹੋ
    ਜਾਂਦੇ ਹਨ।

-   ਫਟਕੜੀ ਅਤੇ ਕਾਲੀ ਮਿਰਚ ਬਰਾਬਰ ਮਾਤਰਾ ਵਿੱਚ ਪੀਸ ਕੇ ਗਾੜਾ ਲੇਪ ਬਣਾ ਲਉ ,ਤੇ ਨਾਲ ਹੀ ਚੰਦਨ ਵੀ ਘਸਾ
    ਲਉ ,ਤੇ ਰਾਤ ਨੂੰ ਮੁਹਾਸਿਆਂ ਤੇ ਲਗਾਓ ,ਤੇ ਸਵੇਰੇ ਮੂੰਹ ਧੋਵੋ ,ਤੇ ਫਿਰ ਹਲਕੀ ਜਹੀ ਕ੍ਰੀਮ ਲੈ ਲਵੋ।

NOTE- ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲੇਲੋ।

                                                     ਕਲਿੱਕ ↓
                                      ਗੈਸ ਤੇ ਕੰਨ ਦੀ ਬਿਮਾਰੀ ਤੋਂ ਛੁਟਕਾਰਾ