ਯੋਗਾ ਆਸਣ - yoga asana ke labh
ਯੋਗਾ ਆਸਣ ਕਰਨ ਦੇ ਅਨੇਕਾਂ ਹੀ ਸਰੀਰਕ ਫਾਇਦੇ ਹਨ। ਅਗਰ ਅਸੀਂ ਹਰ - ਰੋਜ਼ ਯੋਗਾ ਆਸਣ ਕਰਦੇ ਹਾਂ ,ਤਾ ਅਸੀਂ ਕਈ ਪ੍ਰਕਾਰ ਦੀਆ ਸਰੀਰਕ ਤੇ ਮਾਨਸਿਕ ਬਿਮਾਰੀਆਂ ਨਾਲ ਲੜ ਸਕਦੇ ਹਾਂ। ਇਸ ਲਈ ਯੋਗਾ ਆਸਣ ਦੇ ਸਾਨੂੰ ਬਹੁਤ ਹੀ ਲਾਭ ਹਨ। ਤੇ ਅਸੀਂ ਅੱਜ ਤੁਹਾਨੂੰ ਜਾਣਕਾਰੀ ਦੇਵਾਗੇ - ਯੋਗਾ ਆਸਣ - yoga asana ke labh
ਤਾ ਸ਼ੁਰੂ ਕਰਦੇ ਹਾਂ - ਯੋਗਾ ਆਸਣ - yoga asana ke labh
ਤਾ ਸ਼ੁਰੂ ਕਰਦੇ ਹਾਂ - ਯੋਗਾ ਆਸਣ - yoga asana ke labh
ਯੋਗਾ ਆਸਣ - yoga asana ke labh
ਯੋਗਾ ਆਸਨ ਦੇ ਫਾਇਦੇ
ਭੁਜ਼ੰਗਾਸਨ
- ਇਸ ਆਸਨ ਨੂੰ ਕਰਨ ਲਈ ਪੇਟ ਦੇ ਜ਼ੋਰ ਜ਼ੋਰ ਜ਼ਮੀਨ ਤੇ ਲੇਟ ਜਾਉ।
ਹੁਣ ਦੋਨਾਂ ਹੱਥਾਂ ਦੇ ਸਹਾਰੇ ਸਰੀਰ ਦੇ ਕਮਰ ਤੋਂ ਉਪਰੀ ਹਿੱਸੇ ਨੂੰ ਉੱਪਰ ਦੀ ਤਰਫ਼ ਉਠਾਓ ,ਲੇਕਿਨ ਕੂਹਣੀ ਮੁੜੀ
ਹੋਣੀ ਚਾਹੀਦੀ ਹੈ।
- ਹਥੇਲੀ ਖੁੱਲੀ ਅਤੇ ਜ਼ਮੀਨ ਉੱਤੇ ਫੈਲੀ ਹੋਵੇ।
- ਹੁਣ ਸਰੀਰ ਦੇ ਬਾਕੀ ਹਿੱਸਿਆਂ ਨੂੰ ਬਿਨਾਂ ਹਲਾਏ ਚਿਹਰੇ ਨੂੰ ਬਿਲਕੁਲ ਉੱਤੇ ਵੱਲ ਨੂੰ ਕਰੋ,ਕੁਝ ਟਾਈਮ ਲਈ ਇਸ
ਹਾਲਤ ਵਿੱਚ ਰਹੋ।
ਬਾਲਾਸਨ
- ਇਸ ਆਸਨ ਨੂੰ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਪੇਟ ਦੀ ਚਰਬੀ ਘਟਦੀ ਹੈ।
- ਇਸ ਆਸਨ ਨੂੰ ਕਰਨ ਲਈ ਗੋਡਿਆਂ ਦੇ ਜ਼ੋਰ ਜ਼ਮੀਨ ਉੱਤੇ ਬੈਠ ਜਾਓ ,ਅਤੇ ਸਰੀਰ ਦਾ ਭਾਰ ਅੱਡੀਆਂ ਉੱਤੇ ਪਾਓ।
- ਡੂੰਘਾ ਸਾਹ ਲੈਂਦੇ ਹੋਏ ਅੱਗੇ ਵੱਲ ਨੂੰ ਝੂਕੋ।
- ਤੁਹਾਡਾ ਸੀਨਾ ,ਗੋਡਿਆਂ ਤੋਂ ਉਪਰਲੇ ਹਿੱਸੇ ਵਿੱਚ ਲੱਤਾਂ ਦੇ ਨਾਲ ਲੱਗਣਾ ਹੋਣਾ ਚਾਹੀਦਾ ਹੈ।
- ਆਪਣੇ ਮੱਥੇ ਨਾਲ ਫਰਸ ਨੂੰ ਛੂਹਣ ਦੀ ਕੋਸ਼ਿਸ ਕਰੋ।
- ਕੁਝ ਸੈਕਿੱਟ ਤੱਕ ਇਸ ਦਿਸ਼ਾ ਵਿੱਚ ਰਹੋ ,ਅਤੇ ਵਾਪਸ ਸਮਾਨ ਅਵਸਥਾ ਵਿੱਚ ਆ ਜਾਉ।
- ਇਸ ਆਸਨ ਨਾਲ ਸਿਰ ,ਕਮਰ ,ਪੈਰ ਅਤੇ ਰੀੜ ਦੀ ਹੱਡੀ ਦੀ ਕਸਰਤ ਹੁੰਦੀ ਹੈ।
- ਇਸ ਆਸਨ ਦਾ ਅਭਿਆਸ ਖੜੇ ਰਹਿ ਕੇ ਕੀਤਾ ਜਾਂਦਾ ਹੈ।
- ਖੜੇ ਰਹਿ ਕੇ ਯੋਗ ਦਾ ਅਭਿਆਸ ਕਰਨ ਦੇ ਬਾਅਦ ਇਸ ਮੁਦਰਾ ਦਾ ਅਭਿਆਸ ਕਰਨਾ ਲਾਭਦਾਇਕ ਹੈ।
ਤਰਿਕੋਣਾਸਨ
- ਸਰੀਰ ਦੀ ਵਾਧੂ ਚਰਬੀ ਘਟਾਉਣ ਲਈ ਇਹ ਆਸਨ ਕਰੋ।
- ਇਸਨੂੰ ਕਰਨ ਲਈ ਸਿੱਧੇ ਖੜੇ ਹੋ ਜਾਉ।
- ਦੋਨਾਂ ਪੈਰਾਂ ਵਿੱਚ ਇੱਕ ਮੀਟਰ ਦਾ ਫਾਸਲਾ ਰੱਖੋ ,ਦੋਨਾਂ ਬਾਹਾਂ ਨੂੰ ਮੋਢੇ ਦੀ ਸੇਧ ਵਿੱਚ ਲਿਆਓ ,ਕਮਰ ਤੋਂ ਅੱਗੇ ਝੂਕੋ।
ਸਾਹ ਬਾਹਰ ਕੱਢੋ।
- ਹੁਣ ਸੱਜੇ ਹੱਥ ਨਾਲ ਖੱਬੇ ਪੈਰ ਨੂੰ ਛੂਹੋ ,ਖੱਬੀ ਹਥੇਲੀ ਨੂੰ ਅਕਾਸ ਦੀ ਤਰਫ਼ ਰੱਖੋ ,ਬਾਜੂ ਸਿੱਧੀ ਰੱਖੋ ,ਖੱਬੀ ਹਥੇਲੀ ਵੱਲ
ਵੇਖੋ ,ਇਸ ਦਿਸ਼ਾ ਵਿੱਚ 2-3 ਸੈਕਿੱਟ ਤੱਕ ਰੁਕੋ।
- ਹੁਣ ਸਰੀਰ ਨੂੰ ਸਿੱਧਾ ਕਰੋ ,ਅਤੇ ਸਾਹ ਲੈਂਦੇ ਹੋਏ ਖੜੇ ਹੋ ਜਾਉ।
ਪਸਚਿਮੋਤਾਨਾਸਨ
- ਕਬਜ ,ਬਦਹਜ਼ਮੀ ,ਗੈਸ ,ਡਕਾਰ ਅਤੇ ਡਾਇਬੀਟੀਜ ਵਿੱਚ ਲਾਭਦਾਇਕ ਹੈ।
- ਇਸਨੂੰ ਕਰਨ ਲਈ ਪੈਰਾਂ ਨੂੰ ਸਾਹਮਣੇ ਫੈਲਾ ਕੇ ਬੈਠ ਜਾਉ ,ਹੁਣ ਹਥੇਲੀਆਂ ਨੂੰ ਗੋਡਿਆਂ ਉੱਤੇ ਰੱਖਕੇ ਸਾਹ ਭਰਦੇ ਹੋਏ
ਹੱਥਾਂ ਨੂੰ ਉੱਤੇ ਵੱਲ ਉਠਾਓ ਅਤੇ ਕਮਰ ਨੂੰ ਸਿੱਧਾ ਕਰ ਉੱਤੇ ਤਰਫ਼ ਖਿੱਚੋ।
- ਸ਼ਾਹ ਕੱਢਦੇ ਹੋਏ ਅੱਗੇ ਦੀ ਤਰਫ਼ ਝੂਕੋ ਅਤੇ ਹੱਥਾਂ ਨਾਲ ਪੈਰਾਂ ਦੇ ਅੰਗੂਠਿਆਂ ਨੂੰ ਫੜ ਕੇ ਮੱਥੇ ਨੂੰ ਗੋਡਿਆਂ ਉੱਤੇ ਲਗਾਓ।
- ਇੱਥੇ ਗੋਡੇ ਮੁੜਨੇ ਨਹੀਂ ਚਾਹੀਦੇ ,ਕੂਹਣੀਆਂ ਨੂੰ ਜ਼ਮੀਨ ਉੱਤੇ ਲਗਾਉਣ ਦੀ ਕੋਸ਼ਿਸ ਕਰੋ।
- ਅੱਖਾਂ ਬੰਦ ਕਰਕੇ ਸ਼ਾਹ ਨੂੰ ਇੱਕੋ ਜਿਹੇ ਰੱਖਦੇ ਹੋਏ ਥੋੜੀ ਦੇਰ ਲਈ ਰੋਕੋ ,ਫਿਰ ਸ਼ਾਹ ਭਰਦੇ ਹੋਏ ਵਾਪਸ ਆ ਜਾਉ।
ਕਲਿੱਕ ↓
0 टिप्पणियाँ