ਔਰਤਾਂ ਦੇ ਰੋਗ,ਔਰਤਾਂ ਦੀ ਮਹਾਵਾਰੀ ਦੇ ਰੋਗ - woman mahmari ka bar bar aana
ਮਹਾਵਾਰੀ ਕਿਵੇਂ ਹੁੰਦੀ ਹੈ
- ਮਹਾਵਾਰੀ ਭਾਵ ਔਰਤਾਂ ਨੂੰ ਡੇਟ ਆਉਣਾ ਨੂੰ ਮਹਾਵਾਰੀ ਕਹਿੰਦੇ ਹਨ।
- ਮਹਾਵਾਰੀ 10 ਤੋਂ 15 ਸਾਲ ਦੀ ਉਮਰ ਵਿੱਚ ਔਰਤਾਂ ਨੂੰ ਹੋਣ ਲੱਗਦੀ ਹੈ।
- ਮਹਾਵਾਰੀ ਵਿੱਚ ਔਰਤਾਂ ਦੀ ਯੋਨੀ ਦੇ ਵਿੱਚੋ ਗੰਦਾ ਖੂਨ ਬਾਹਰ ਆਉਂਦਾ ਹੈ।
- ਮਹਾਵਾਰੀ ਮਹੀਨੇ ਵਿੱਚ ਇੱਕ ਵਾਰ ਆਉਂਦੀ ਹੈ ,ਤੇ ਇਹ 2 ਤੋਂ 4 ਦਿਨ ਰਹਿੰਦੀ ਹੈ।
- ਮਹਾਵਾਰੀ ਕਈ ਵਾਰ 6-7 ਦਿਨ ਤੱਕ ਵੀ ਚੱਲਦੀ ਰਹਿੰਦੀ ਹੈ।
- ਅਗਰ ਮਹਾਵਾਰੀ 15 ਤੋਂ 20 ਦਿਨ ਜਾ ਫਿਰ ਪੂਰਾ ਮਹੀਨਾ ਚਲਦੀ ਰਹੇ ,ਤਾ ਇਹ ਇੱਕ ਗੰਭੀਰ ਸਮੱਸਿਆ ਹੈ।
- ਅਗਰ ਮਹਾਵਾਰੀ ਇਸੇ ਤਰਾਂ 15 ਤੋਂ 20 ਦਿਨ ਜਾ ਫਿਰ ਪੂਰਾ ਮਹੀਨਾ ਆਉਂਦੀ ਹੈ ,ਤਾ ਫਿਰ ਔਰਤਾਂ ਨੂੰ ਇਸ ਦੇ ਲਈ ਜਲਦ ਤੋਂ ਜਲਦ ਡਾਕਟਰ ਦੇ ਕੋਲ ਜਾ ਕੇ ਇਸਦਾ ਇਲਾਜ ਜਾ ਫਿਰ ਸਲਾਹ ਲੈਣੀ ਚਾਹੀਦੀ ਹੈ।
- ਨਹੀਂ ਤਾ ਮਹਾਵਾਰੀ ਹੋਰ ਰੋਗਾਂ ਦੀ ਲਪੇਟ ਵਿੱਚ ਆ ਜਾਂਦੀ ਹੈ।
- ਅਗਰ ਮਹਾਵਾਰੀ ਸਮੇ ਸਿਰ ਬੰਦ ਨਹੀਂ ਹੁੰਦੀ ਹੈ ,ਤਾ ਇਸ ਨਾਲ ਯੋਨੀ ਵਿੱਚ ਜਲਨ ,ਇੰਫੈੱਕਸਨ ਆਦਿ ਹੋਣ ਲੱਗਦੀ ਹੈ।
- ਇਸ ਨਾਲ ਬੱਚੇਦਾਨੀ ਤੇ ਬੁਰਾ ਅਸਰ ਤੇ ਕਈ ਬਿਮਾਰੀਆਂ ਹੋਣ ਲੱਗਦੀਆਂ ਹਨ।
- ਮਹਾਵਾਰੀ ਦੇ ਦੌਰਾਨ ਔਰਤਾਂ ਦੇ ਪੇਟ ਤੇ ਕਮਰ ਵਿੱਚ ਵੀ ਦਰਦ ਰਹਿੰਦਾ ਹੈ।
ਕਦੋ ਬੰਦ ਹੁੰਦੀ ਹੈ
- ਮਹਾਵਾਰੀ ਕੇਵਲ ਗਰਭ -ਅਵਸਥਾ ਵਿੱਚ ਬੱਚੇ ਦੇ ਜਨਮ ਤੱਕ 9 ਮਹੀਨੇ ਤੱਕ ਬੰਦ ਰਹਿੰਦੀ ਹੈ।
- ਤੇ ਇਹ ਬੱਚੇ ਦੇ ਜਨਮ ਤੋਂ ਬਾਅਦ ਵੀ 3-4 ਮਹੀਨੇ ਲਈ ਬੰਦ ਰਹਿੰਦੀ ਹੈ।
- ਅਗਰ ਮਹਾਵਾਰੀ ਬੱਚੇ ਦੇ ਜਨਮ ਤੋਂ 6-7 ਮਹੀਨੇ ਬਾਅਦ ਵੀ ਸ਼ੁਰੂ ਨਹੀਂ ਹੁੰਦੀ ਤਾ ਇਹ ਇੱਕ ਸਮੱਸਿਆ ਹੈ।
ਮਹਾਵਾਰੀ ਦੇ ਲੱਛਣ
- ਮਹਾਵਾਰੀ ਦਾ ਪੂਰਾ ਮਹੀਨਾ ਜਾ ਫਿਰ ਮਹੀਨੇ ਵਿੱਚ 2 ਵਾਰ ਆਉਣਾ ਮਹਾਵਾਰੀ ਦਾ ਲੱਛਣ ਹੈ।
- ਮਹਾਵਾਰੀ ਸਮੇ ਪੇਟ ਵਿੱਚ ਦਰਦ ਦਾ ਰਹਿਣਾ।
- ਮਹਾਵਾਰੀ ਦੇ ਸਮੇ ਯੋਨੀ ਵਿੱਚੋ ਗਾੜਾ ਖੂਨ ਜਾ ਫਿਰ ਖੂਨ ਵਿੱਚੋ ਬਦਬੂ ਦਾ ਆਉਣਾ,ਜਾ ਫਿਰ ਯੋਨੀ ਵਿੱਚ ਖਾਰਸ਼ ਜਾ ਜਲਨ ਦਾ ਹੋਣਾ।
- 2 ਜਾ 3 ਮਹੀਨਿਆਂ ਵਿੱਚ ਆਉਣਾ ਜਾ ਫਿਰ ਨਾ ਆਉਣਾ ਆਦਿ।
ਮਹਾਵਾਰੀ ਦਾ ਦੇਸੀ ਇਲਾਜ਼
- ਮਹਾਵਾਰੀ ਦੀ ਦਰਦ ਦੂਰ ਕਰਨ ਲਈ ਇੱਕ ਲੀਟਰ ਗਰਮ ਪਾਣੀ ਨੂੰ ਕੱਚ ਦੀ ਬੋਤਲ ਵਿੱਚ ਪਾ ਕੇ ਪੇਟ ਤੇ ਫੇਰੋ। ਇਸ ਨਾਲ ਦਰਦ ਤੋਂ ਅਰਾਮ ਮਿਲੇਗਾ।
- ਗਾਜਰ ਦੇ ਬੀਜ 3 ਚਮਚ ਪੀਸ ਕੇ ਅੱਧਾ ਲੀਟਰ ਪਾਣੀ ਵਿੱਚ ਉਬਾਲੋ ,ਜਦ ਪਾਣੀ ਅੱਧਾ ਰਹਿ ਜਾਵੇ ਤਾ ,ਥੋੜੀ ਜਿਹੀ ਸ਼ੱਕਰ ਪਾ ਕੇ ਪੀਓ ,ਤੇ 3-4 ਦਿਨ ਪੀਣ ਨਾਲ ਮਹਾਵਾਰੀ ਖੁੱਲ ਕੇ ਆ ਜਾਂਦੀ ਹੈ।
- ਮਾਸਿਕ ਧਰਮ ਸਮੇ ਵਧੇਰੇ ਖੂਨ -ਵਹਾਅ ਹੋਣ ਤੇ ਉਸ ਦੀ ਰੋਕਥਾਮ ਲਈ ਪਾਈਆ ਦੁੱਧ ਵਿੱਚ ਕੇਲੇ ਦੇ ਪੱਤੇ ਦਾ ਛਟਾਕ ਰਸ ਮਿਲਾਕੇ ਖਾਲੀ ਪੇਟ ਇੱਕ ਹਫਤੇ ਤੱਕ ਲਉ।
- ਇੱਕ ਚਮਚ ਕਤੀਰਾ ਗੁੰਦ ,ਇੱਕ ਕੱਪ ਪਾਣੀ ਵਿੱਚ ਭਿਓ ਕੇ ਸਵੇਰੇ ਪੀਸੀ ਹੋਈ ਮਿਸਰੀ ਰਲਾ ਕੇ ਪੀਓ ,ਇਸ ਨਾਲ ਮਹਾਵਾਰੀ ਠੀਕ ਆ ਜਾਵੇਗੀ।
- ਜਾਮਨ ਦਾ ਹਰਾ ਤਾਜ਼ਾ ਸ਼ੱਕ ਛਾਂ ਵਿੱਚ ਸੁਕਾ ਕੇ ਬਰੀਕ ਪੀਸ ਕੇ ਇੱਕ ਚਮਚ ਸਵੇਰੇ -ਸ਼ਾਮ ਗਾਂ ਜਾ ਬੱਕਰੀ ਦੇ ਦੁੱਧ ਨਾਲ ਲੈਣ ਨਾਲ ਪ੍ਰਦਰ ਰੋਗ ਵਿੱਚ ਲਾਭ ਹੁੰਦਾ ਹੈ।
- ਪ੍ਰਦਰ ਦੀ ਤਕਲੀਫ਼ ਦੂਰ ਕਰਨ ਲਈ ,ਤੁਲਸੀ ਦੇ ਰਸ ਵਿੱਚ ਜੀਰਾ ਮਿਲਾਉ ,ਤੇ ਗੋਕੇ ਦੁੱਧ ਨਾਲ ਲਓ।
- ਔਲ਼ੇ ਦਾ ਚੂਰਨ ਸ਼ਹਿਦ ਵਿੱਚ ਮਿਲਾਕੇ ਹਰ -ਰੋਜ਼ ਇੱਕ ਚਮਚ ਲਗਾਤਰ ਲੈਣ ਨਾਲ ਚਿੱਟੇ ਪ੍ਰਦਰ (ਪਾਣੀ ਪੈਣਾ ,ਲੁਕੇਰੀਆਂ ) ਸਮੇ ਲਾਭ ਹੁੰਦਾ ਹੈ।
NOTE - ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨ੍ਹਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਦੀ ਸਲਾਹ ਜਰੂਰ ਲਵੋ।
ਕਲਿੱਕ ↓
0 टिप्पणियाँ