use watermelon daily summer body problems including dehydration
ਤਰਬੂਜ ਦੇ ਲਾਭ - tarbooz khane ke fayde in Punjabi
ਦੋਸਤੋ ਗਰਮੀਆਂ ਦੀ ਰੁੱਤ ਆ ਗਈ ਹੈ ,ਅਤੇ ਹੁਣ ਸਾਨੂੰ ਆਪਣੇ ਖਾਣ -ਪੀਣ ਵੱਲ ਪੂਰਾ ਧਿਆਨ ਦੇਣਾ ਪਵੇਗਾ,ਕਿਉਂਕਿ ਗਰਮੀ ਦੇ ਦਿਨਾਂ ਵਿੱਚ ਹੀ ਸਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ। ਜਿਸ ਕਰਕੇ ਸਾਨੂੰ ਅਜਿਹੇ ਫਲਾਂ ਨੂੰ ਖਾਣਾ ਚਾਹੀਦਾ ਹੈ ,ਜਿਸ ਵਿੱਚ ਭਰਪੂਰ ਮਾਤਰਾ ਵਿੱਚ ਪਾਣੀ ਹੋਵੇ ,ਅਤੇ ਸਾਡੇ ਸਰੀਰ ਵਿੱਚੋ ਪਾਣੀ ਦੀ ਘਾਟ ਨੂੰ ਵੀ ਪੂਰੀ ਕਰੇ।
ਇਸ ਲਈ ਅੱਜ ਅਸੀਂ ਤੁਹਾਨੂੰ ਤਰਬੂਜ ਦੇ ਲਾਭ ,ਅਤੇ ਤਰਬੂਜ ਦੇ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ। ਤਰਬੂਜ ਵਿੱਚ 92% ਪਾਣੀ ਦੀ ਮਾਤਰਾ ਹੁੰਦੀ ਹੈ ,ਇਸ ਲਈ ਤਰਬੂਜ ਦੀ ਵਰਤੋਂ ਨਾਲ ਸਰੀਰ ਵਿੱਚੋ ਡੀਹਾਈਡ੍ਰੇਸ਼ਨ ਤੋਂ ਬਚਾਅ ਰਹਿੰਦਾ ਹੈ। ਅਤੇ ਤਰਬੂਜ ਨਾ ਸਿਰਫ਼ ਸਰੀਰ ਨੂੰ ਠੰਡਕ ਦਾ ਅਹਿਸਾਸ ਕਰਾਉਂਦਾ ਹੈ ,ਬਲਕਿ ਅਨੇਕਾਂ ਬਿਮਾਰੀਆਂ ਨਾ ਲੜਨ ਵਿੱਚ ਮਦਦ ਵੀ ਕਰਦਾ ਹੈ। ਹੁਣ ਗੱਲ ਕਰਦੇ ਹੈ ,ਤਰਬੂਜ ਨੂੰ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਲਾਭ ਬਾਰੇ।
tarbooz khane ke fayde/ਤਰਬੂਜ ਦੇ ਲਾਭਵਾਲਾ ਅਤੇ ਚਮੜੀ ਲਈ ਫਾਇਦੇਮੰਦ
ਅਗਰ ਅਸੀਂ ਰੋਜ ਤਰਬੂਜ ਨੂੰ ਖਾਂਦੇ ਹਾਂ ,ਤਾ ਇਸ ਨਾਲ ਵਾਲਾ ਅਤੇ ਚਮੜੀ ਨੂੰ ਕਈ ਫਾਇਦੇ ਮਿਲਦੇ ਹਨ ,ਕਿਉਂਕਿ ਤਰਬੂਜ ਵਿੱਚ ਵਿਟਾਮਿਨ A ਹੁੰਦਾ ਹੈ ,ਇਸ ਲਈ ਤਰਬੂਜ ਨੂੰ ਖਾਣ ਨਾਲ ਵਾਲਾ ਨੂੰ ਨਮੀ ਮਿਲਦੀ ਹੈ ,ਤੇ ਵਾਲਾ ਸਬੰਧੀ ਕਈ ਹੋਰ ਸਮੱਸਿਆਵਾ ਵੀ ਦੂਰ ਹੁੰਦੀਆਂ ਹੈ ,ਤੇ ਤਰਬੂਜ ਨੂੰ ਰੋਜ ਖਾਣ ਨਾਲ ਚਮੜੀ ਵਿੱਚ ਵੀ ਕਸਾਵ ਆਉਂਦਾ ਹੈ।
ਬਲੱਡ ਪ੍ਰੈਸ਼ਰ ਨੂੰ ਘੱਟ ਕਰੇ
ਰੋਜ ਤਰਬੂਜ ਖਾਣ ਨਾਲ ,ਜਾ ਫਿਰ ਤਰਬੂਜ ਦਾ ਰਸ ਕੱਢ ਕੇ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਘੱਟ ਹੋ ਸਕਦੀ ਹੈ। ਤੇ ਤਰਬੂਜ ਦੀ ਵਰਤੋਂ ਨਾਲ ਧਮਣੀਆਂ ਵੀ ਚੰਗੀ ਤਰਾਂ ਕੰਮ ਕਰਦੀਆਂ ਹਨ। ਇਸ ਲਈ ਬਲੱਡ -ਪ੍ਰੈਸ਼ਰ ਦੇ ਰੋਗੀ ਨੂੰ ਤਰਬੂਜ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ।
ਅਸਥਮਾ ਤੋਂ ਰਾਹਤ
ਅਗਰ ਅਸੀਂ ਤਰਬੂਜ ਦੀ ਰੋਜ ਵਰਤੋਂ ਕਰਦੇ ਹਾਂ ,ਤਾ ਇਸਨੂੰ ਖਾਣ ਨਾਲ ਸਾਡੇ ਸਰੀਰ ਵਿੱਚੋ ਕਿਸੇ ਵੀ ਤਰਾਂ ਦੇ ਪੋਸ਼ਕ ਦੀ ਘਾਟ ਨਹੀਂ ਹੁੰਦੀ ਹੈ। ਇਸ ਲਈ ਸਾਨੂੰ ਗਰਮੀਆਂ ਵਿੱਚ ਰੋਜ ਇੱਕ ਜਾ ਦੋ ਕੱਪ ਤਰਬੂਜ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ ,ਅਜਿਹੇ ਵਿੱਚ ਅਸਥਮਾ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਵਿਟਾਮਿਨ C ਯੁਕਤ ਭੋਜਨ ਨਾ ਕਰੋ।
ਹੱਡੀਆਂ ਮਜਬੂਤ ਕਰੇ
ਤਰਬੂਜ ਨੂੰ ਰੋਜ਼ ਖਾਣ ਨਾਲ ਜਿਵੇ ਸਰੀਰ ਦੀਆ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ,ਉਸੇ ਤਰਾਂ ਤਰਬੂਜ ਦੇ ਸੇਵਨ ਨਾਲ ਹੱਡੀਆਂ ਵੀ ਮਜਬੂਤ ਹੁੰਦੀਆਂ ਹਨ।
ਮੋਟਾਪਾ ਘਟਾਵੇ
ਇਹ ਗੱਲ ਬਿਲਕੁੱਲ ਸੱਚ ਹੈ ,ਕਿ ਤਰਬੂਜ ਭਾਰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ। ਕਿਉਂਕਿ ਅਗਰ ਅਸੀਂ ਦਿਨ ਵਿੱਚ ਇੱਕ ਜਾ ਦੋ ਵਾਰ ਤਰਬੂਜ ਦਾ ਸੇਵਨ ਕਰਦੇ ਹਾਂ ,ਤਾ ਇਸਨੂੰ ਖਾਣ ਸਾਡਾ ਪੇਟ ਭਰ ਜਾਂਦਾ ਹੈ ,ਅਤੇ ਅਸੀਂ ਆਲਤੂ -ਫਾਲਤੂ ਦੀਆ ਚੀਜਾਂ ਨੂੰ ਖਾਣ ਤੋਂ ਵੀ ਬਚ ਜਾਂਦੇ ਹਾਂ। ਅਤੇ ਇਸਨੂੰ ਖਾਣ ਨਾਲ ਸਾਡੇ ਸਰੀਰ ਵਿੱਚ ਪਾਣੀ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ ,ਜਿਸ ਨਾਲ ਅਸੀਂ ਆਪਣੇ ਸਰੀਰ ਦੇ ਵੱਧ ਰਹੇ ਭਾਰ ਨੂੰ ਵੀ ਰੋਕ ਸਕਦੇ ਹਾਂ।
ਹੱਥਾਂ ਤੇ ਪੈਰਾਂ ਦੀ ਸੋਜ਼ ਵੀ ਘੱਟ ਕਰੇ
ਤਰਬੂਜ ਵਿੱਚ ਕੋਲੀਨ ਹੁੰਦਾ ਹੈ ,ਇਸ ਲਈ ਹੱਥਾਂ ਅਤੇ ਪੈਰਾਂ ਦੀ ਸੋਜ਼ ਨੂੰ ਘੱਟ ਕਰਨ ਲਈ ਤਰਬੂਜ ਦੀ ਰੋਜ਼ ਵਰਤੋਂ ਜਰੂਰ ਕਰੋ।
ਕੈਂਸਰ
ਤਰਬੂਜ ਵਿੱਚ ਲਾਈਕੋਪੀਨ ਪਾਇਆ ਜਾਂਦਾ ਹੈ ,ਤੇ ਇਹ ਐਂਟੀ ਆਕਸੀਡੈਂਟ ਦਾ ਵੀ ਚੰਗਾ ਸਰੋਤ ਹੈ। ਇਸ ਲਈ ਤਰਬੂਜ ਨੂੰ ਖਾਣ ਨਾਲ ਕੈਂਸਰ ਤੋਂ ਵੀ ਬਚਿਆਂ ਜਾਂਦਾ ਹੈ। ਇਸ ਲਈ ਕੈਂਸਰ ਦੇ ਰੋਗੀ ਨੂੰ ਤਰਬੂਜ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ।
ਤਰਬੂਜ ਨੂੰ ਖਾਣ ਨਾਲ ਹੋਰ ਵੀ ਰੋਗਾਂ ਤੋਂ ਬਚਿਆ ਜਾਂਦਾ ਹੈ ,ਜੋ ਇਸ ਪ੍ਰਕਾਰ ਹਨ
- ਤਰਬੂਜ ਨੂੰ ਖਾਣ ਨਾਲ ਦਿਲ ਦੀਆ ਸਮੱਸਿਆਵਾ ਵੀ ਦੂਰ ਹੁੰਦੀਆਂ ਹਨ।
- ਤਰਬੂਜ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ।
- ਤਰਬੂਜ ਹਾਈ ਬਲੱਡ -ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ .
- ਤਰਬੂਜ ਨੂੰ ਖਾਣ ਨਾਲ ਪੂਰੀ ਨੀਂਦ ਵੀ ਆਉਂਦੀ ਹੈ।
- ਤਰਬੂਜ ਨੂੰ ਖਾਣ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ।
- ਤਰਬੂਜ ਵਿੱਚ ਵਿਟਾਮਿਨ A ਅਤੇ ਵਿਟਾਮਿਨ C ਪਾਇਆ ਜਾਂਦਾ ਹੈ ,ਜਿਸ ਕਰਕੇ ਇਸ ਮਸੂੜਿਆਂ ਸੰਬੰਧੀ ਵੀ ਕਈ ਬਿਮਾਰੀਆਂ ਦੂਰ ਕਰਦਾ ਹੈ।
- ਤਰਬੂਜ ਵਿੱਚ ਪਾਣੀ ਅਤੇ ਫਾਈਬਰ ਦੀ ਮਾਤਰਾ ਹੋਣ ਕਰਕੇ ਇਸ ਭੁੱਖ ਨੂੰ ਵੀ ਦੂਰ ਕਰਦਾ ਹੈ।
0 टिप्पणियाँ