![]() |
Kiwi Fruit Khane Ke Fayde Bataye |
Kiwi Fruit Khane Ke Fayde Bataye
ਕੀਵੀ ਫ਼ਲ ਕਿਹੋ ਜਾ ਹੁੰਦਾ ਹੈ?
ਅਸੀਂ ਜਾਣਦੇ ਹਾਂ ਕਿ ਕੀਵੀ ਵੈਸੇ ਤਾ ਕੋਈ ਬਹੁਤ ਮਸ਼ਹੂਰ ਫ਼ਲ ਨਹੀਂ ਹੈ। ਪਰ ਜੇ ਅਸੀਂ ਤੁਹਾਨੂੰ ਕੀਵੀ ਫਲ ਦੇ ਫਾਇਦੇ ਦੀ ਜਾਣਕਾਰੀ ਦੇਵਾਗੇ ,ਤਾ ਤੁਸੀਂ ਹੈਰਾਨ ਹੋ ਜਾਓਗੇ। ਕੀਵੀ ਦਾ ਫ਼ਲ ਭੁਰੇ ਰੰਗ ਦੇ ਛਿਲਕਿਆਂ ਵਾਲਾ ਅਤੇ ਅੰਦਰੋਂ ਮੁਲਾਇਮ ਤੇ ਹਰੇ ਰੰਗ ਦਾ ਹੁੰਦਾ ਹੈ। ਕੀਵੀ ਦੇ ਫ਼ਲ ਦੇ ਅੰਦਰ ਕਾਲੇ ਰੰਗ ਦੇ ਛੋਟੇ -ਛੋਟੇ ਬੀਜ ਹੁੰਦੇ ਹਨ।
ਕਬਜ ਤੋਂ ਰਾਹਤ ਲਈ
ਕੀਵੀ ਦੇ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਲਈ ਅਗਰ ਅਸੀਂ ਕੀਵੀ ਦੀ ਰੋਜ ਖਾਣੇ ਵਿੱਚ ਵਰਤੋਂ ਕਰਦੇ ਹਾਂ ,ਤਾ ਅਸੀਂ ਕਬਜ਼ ਦੀ ਸਮੱਸਿਆ ਤੋਂ ਵੀ ਬਚ ਸਕਦੇ ਹਾਂ ,ਕਿਉਂਕਿ ਕੀਵੀ ਵਿੱਚ ਫਾਈਬਰ ਦੀ ਵਧੇਰੇ ਮਾਤਰਾ ਹੋਣ ਦੇ ਕਰਕੇ ਇਸ ਨਾਲ ਪਾਚਨ ਕਿਰਿਆ ਵੀ ਦਰੁਸਤ ਰਹਿੰਦੀ ਹੈ।
ਐਂਟੀ ਆਕਸੀਡੈਂਟ ਨਾਲ ਭਰਪੂਰ
ਸਾਇਦ ਤੁਸੀਂ ਨਹੀਂ ਜਾਣਦੇ ਹੋ ਕਿ ਕੀਵੀ ਦੇ ਵਿੱਚ ਵਿਟਾਮਿਨ ਸੀ ਦੀ ਵਧੇਰੇ ਮਾਤਰਾ ਹੋਣ ਦੇ ਕਰਕੇ ਇਸ ਵਿੱਚ ਐਂਟੀ - ਆਕਸੀਡੈਂਟ ਮੌਜੂਦ ਹੁੰਦੇ ਹਨ। ਜਿਸ ਦੇ ਕਾਰਨ ਅਸੀਂ ਕਈ ਤਰਾਂ ਦੇ ਇਨਫੈਕਸ਼ਨ ਤੋਂ ਵੀ ਬਚ ਸਕਦੇ ਹਾਂ। ਇਸ ਲਈ ਅਗਰ ਅਸੀਂ ਕੀਵੀ ਦੀ ਵਰਤੋਂ ਕਰਦੇ ਹਾਂ ,ਤਾ ਸਾਨੂੰ ਇਨਫੈਕਸ਼ਨ ਦਾ ਵੀ ਕੋਈ ਡਰ ਨਹੀਂ ਰਹਿੰਦਾ ਹੈ।
ਕੀਵੀ ਸੋਜ਼ ਨੂੰ ਵੀ ਘੱਟ ਕਰਦੀ ਹੈ
ਕਿਉਂਕਿ ਕੀਵੀ ਦੇ ਵਿੱਚ ਇਫਲੀਮੇਟਰੀ ਦੇ ਗੁਣ ਮੌਜੂਦ ਹੁੰਦੇ ਹਨ। ਇਸ ਲਈ ਜੇਕਰ ਤੁਹਾਨੂੰ ਅਰਥਰਾਈਟਸ ਦੀ ਸਿਕਾਇਤ ਹੈ ,ਤਾ ਤੁਸੀਂ ਅਗਰ ਕੀਵੀ ਦੀ ਹਰਰੋਜ ਵਰਤੋਂ ਕਰਦੇ ਹੋ ,ਤਾ ਤੁਹਾਨੂੰ ਬਹੁਤ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਕੀਵੀ ਸਰੀਰ ਦੀ ਸੋਜ਼ ਨੂੰ ਘੱਟ ਕਰਨ ਅਤੇ ਜਖਮਾਂ ਨੂੰ ਭਰਨ ਵਿੱਚ ਵੀ ਮਦਦ ਕਰਦੀ ਹੈ।
ਕੀਵੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ
ਅਗਰ kiwi fruit ke fayde bataye ਤਾ ਕੀਵੀ ਫਰੂਟ ਦੇ ਫਾਇਦੇ ਇਹ ਵੀ ਨੇ ਕਿ ਕੀਵੀ ਹਾਈ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਇਸਤੋਂ ਇਲਾਵਾ ਕੀਵੀ ਕਈ ਹੋਰ ਬਿਮਾਰੀਆਂ ਜਿਵੇ ,ਦਿਲ ਦਾ ਦੌਰਾ ਤੇ ਸਟਰੋਕ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ।
ਭਾਰ ਘਟਾਉਣਾ
ਅਗਰ ਤੁਸੀਂ ਮੋਟਾਪੇ ਦੇ ਸ਼ਿਕਾਰ ਹੋ ਤਾ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ,ਕਿ ਕੀਵੀ ਖਾਣ ਨਾਲ ਅਸੀਂ ਆਪਣਾ ਵਜਨ ਵੀ ਘੱਟ ਕਰ ਸਕਦੇ ਹਾਂ। ਕਿਉਂਕਿ ਕੀਵੀ ਵਿੱਚ ਘੱਟ ਕੈਲੋਰੀ ,ਤੇ ਘੱਟ ਜੀਆਈ ,ਅਤੇ ਚੰਗੀ ਮਾਤਰਾ ਵਿੱਚ ਫਾਈਬਰ ,ਇਹ ਸਭ ਭਾਰ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਤਾ ਦੋਸਤੋ ਇਹ ਸੀ Kiwi Fruit Khane Ke Fayde Bataye In Punjabi/ਕੀਵੀ ਫਰੂਟ ਦੇ ਫਾਇਦੇ,ਅਗਰ ਜਾਣਕਾਰੀ ਵਧੀਆ ਲੱਗੇ,ਤਾ comment ,share ਜਰੂਰ ਕਰਨਾ।
0 टिप्पणियाँ