ਘਰੇਲੂ ਨੁਸਖੇ ,ਦੇਸੀ ਇਲਾਜ ,ਦਾਦੀ ਮਾਂ ਦੇ ਨੁਸਖੇ ,ਘਰ ਦਾ ਵੈਦ .
ਜੋੜਾਂ ਦੇ ਦਰਦ ਨੂੰ ਠੀਕ ਕਰਨ ਦੇ ਘਰੇਲੂ ਨੁਸਖੇ
ਜੋੜਾ ਦੇ ਦਰਦ ਦੀ ਸਮੱਸਿਆ ਜ਼ਿਆਦਾ ਤਰ ਬੁਢਾਪੇ ਵਿੱਚ ਆਉਂਦੀ ਹੈ। ਅਤੇ ਇਹ ਸਮੱਸਿਆ ਅੱਜ ਕੱਲ ਵੱਧ ਉਮਰ ਵਾਲੇ ਲੋਕਾਂ ਵਿੱਚ ਆਮ ਵੇਖਣ ਨੂੰ ਮਿਲਦੀ ਹੈ। ਜਿਵੇ ਸਾਨੂੰ ਪਤਾ ਹੀ ਹੈ ,ਕਿ ਜੋੜਾਂ ਦਾ ਦਰਦ ਬੁਢਾਪੇ ਵਿੱਚ ਬਹੁਤ ਤੰਗ ਕਰਦਾ ਹੈ ,ਇਸ ਲਈ ਅਗਰ ਇਸਦਾ ਇਲਾਜ਼ ਸਮੇਂ ਤੋਂ ਪਹਿਲਾਂ ਨਾ ਕੀਤਾ ਜਾਵੇ ,ਤਾ ਇਹ ਸਮੱਸਿਆ ਵੱਧਦੀ ਹੀ ਜਾਂਦੀ ਹੈ। ਇਸ ਲਈ ਜੋੜਾ ਦੇ ਦਰਦ ਦਾ ਘਰੇਲੂ ਇਲਾਜ਼ ਬਹੁਤ ਹੀ ਜਰੂਰੀ ਹੈ।
ਇਸ ਲਈ ਅੱਜ ਅਸੀਂ ਜੋੜਾ ਦੇ ਦਰਦ ਦੇ ਇਲਾਜ਼ ਲਈ ਕੁਝ ਘਰੇਲੂ ਨੁਸਖੇ ਲੈਕੇ ਆਏ ਹਾਂ ,ਜਿਨ੍ਹਾਂ ਨੂੰ ਪੜ ਕੇ ਤੁਸੀਂ ਆਪਣਾ ਘਰ ਵਿੱਚ ਹੀ ਦੇਸੀ ਇਲਾਜ਼ ਕਰ ਸਕਦੇ ਹੋ।
ਘਰੇਲੂ ਨੁਸਖੇ ,ਦੇਸੀ ਇਲਾਜ ,ਦਾਦੀ ਮਾਂ ਦੇ ਨੁਸਖੇ ,ਘਰ ਦਾ ਵੈਦ,ਜੋੜਾਂ ਦੇ ਦਰਦ ਨੂੰ ਦੂਰ ਕਰਨ ਦੇ ਘਰੇਲੂ ਨੁਸਖੇ.
ਅਦਰਕ :-
ਜਿਵੇ ਕਿ ਅਸੀਂ ਜਾਣਦੇ ਹੀ ਹਾਂ ਕਿ ਅਦਰਕ ਦੀ ਵਰਤੋਂ ਅਸੀਂ ਘਰਾਂ ਵਿੱਚ ਆਮ ਹੀ ਕਰਦੇ ਹਾਂ ,ਪਰ ਸਾਨੂੰ ਇਸ ਗੱਲ ਦਾ ਸ਼ਾਇਦ ਹੀ ਪਤਾ ਹੋਵੇਗਾ ਕਿ ,ਅਦਰਕ ਜੋੜਾ ਦੇ ਦਰਦ ਦੇ ਇਲਾਜ਼ ਲਈ ਕਾਫ਼ੀ ਫਾਇਦੇਮੰਦ ਹੈ। ਅਗਰ ਅਸੀਂ ਰੋਜਾਨਾ ਆਪਣੇ ਭੋਜਨ ਵਿੱਚ ਅਦਰਕ ਜਾ ਅਦਰਕ ਦੇ ਪਾਉਡਰ ਦੀ ਵਰਤੋਂ ਕਰਦੇ ਹਾਂ ,ਤਾ ਇਹ ਜੋੜਾ ਦੇ ਦਰਦ ਲਈ ਕਾਫ਼ੀ ਫਾਇਦੇਮੰਦ ਸਾਬਿਤ ਹੁੰਦਾ ਹੈ।
ਇਸਤੋਂ ਇਲਾਵਾ ਅਸੀਂ ਅਦਰਕ ਦੇ ਤੇਲ ਨਾਲ ਵੀ ਜੋੜਾ ਦੀ ਮਾਲਿਸ਼ ਕਰ ਸਕਦੇ ਹਾਂ।
ਅਦਰਕ ਦੀ ਵਰਤੋਂ ਸਾਨੂੰ ਇਸ ਤਰਾਂ ਕਰਨੀ ਚਾਹੀਦੀ ਹੈ :-
ਸਭ ਤੋਂ ਪਹਿਲਾ ਕਾਲੀ ਮਿਰਚ ,ਜ਼ੀਰੇ ਦੇ ਬੀਜ ,ਅਤੇ ਅਦਰਕ ਨੂੰ ਮਿਕਸ ਕਰਕੇ ਪੀਸ ਲਉ। ਅਤੇ ਦਿਨ ਵਿੱਚ 3 ਵਾਰ ਇੱਕ ਜਾ ਦੋ ਚਮਚ ਪਾਣੀ ਨਾਲ ਖਾਉ। ਇਸ ਤਰਾਂ ਜੋੜਾ ਦੇ ਦਰਦ ਤੋਂ ਕਾਫ਼ੀ ਰਾਹਤ ਮਿਲੇਗੀ।
ਗਲਾ ਖ਼ਰਾਬ ਦਾ ਇਲਾਜ਼ ਜਾ ਗਲਾ ਪੱਕਣਾ ,ਗਲੇ ਦਾ ਦਰਦ
ਹਲਦੀ :-
ਹਲਦੀ ਦੀ ਵਰਤੋਂ ਤਾ ਅਸੀਂ ਘਰਾਂ ਵਿੱਚ ਹਰ -ਰੋਜ਼ ਆਮ ਹੀ ਕਰਦੇ ਹਾਂ। ਹਲਦੀ ਵਿੱਚ ਐਂਟੀ -ਇਫਲੇਮੇਟਰੀ ਤੇ ਐਂਟੀਆਕਸੀਡੈਂਟ ਦੇ ਗੁਣ ਪਾਏ ਜਾਂਦੇ ਹਨ। ਜੋ ਕੀ ਜੋੜਾ ਦੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਹਲਦੀ ਦੀ ਵਰਤੋਂ ਸਾਨੂੰ ਇਸ ਤਰਾਂ ਕਰਨੀ ਚਾਹੀਦੀ ਹੈ :-
ਇੱਕ ਗਿਲਾਸ ਗਰਮ ਪਾਣੀ ਦੇ ਵਿੱਚ ਇੱਕ ਚਮਚ ਹਲਦੀ ਮਿਲਾਕੇ ਰਾਤ ਨੂੰ ਪੀਓ। ਤੁਸੀਂ ਇਸਦੇ ਵਿੱਚ ਥੋੜਾ ਸ਼ਹਿਦ ਵੀ ਮਿਲਾ ਸਕਦੇ ਹੋ।
ਇਸਤੋਂ ਇਲਾਵਾ ਤੁਸੀਂ 2 ਕੱਪ ਪਾਣੀ ਦੇ ਉਬਾਲ ਕੇ ਉਸ ਵਿੱਚ ਇੱਕ ਜਾ ਦੋ ਚਮਚ ਅਦਰਕ ਤੇ ਹਲਦੀ ਦੇ ਮਿਲਾਕੇ ਪੀਓ। ਇਸ ਤਰਾਂ ਵੀ ਜੋੜਾ ਦਾ ਦਰਦ ਕਾਫ਼ੀ ਘੱਟ ਜਾਵੇਗਾ।
ਫੇਸ ਪੈਕ ,face pack ਦੇ ਘਰੇਲੂ ਨੁਸਖੇ
ਲਸਣ :-
ਲਸਣ ਦੀ ਵਰਤੋਂ ਵੀ ਅਸੀਂ ਘਰਾਂ ਵਿੱਚ ਆਮ ਕਰਦੇ ਹਾਂ। ਲਸਣ ਵਿੱਚ ਸੇਲੀਨਿਯਮ ਤੇ ਸਲਫ਼ਰ ਪਾਇਆ ਜਾਂਦਾ ਹੈ। ਅਤੇ ਇਹ ਦੋਨੋ ਹੀ ਤੱਤ ਜੋੜਾ ਦੇ ਦਰਦ ਨੂੰ ਘੱਟ ਕਰਨ ਵਿੱਚ ਕਾਫ਼ੀ ਮਦਦਗਾਰ ਹੁੰਦੇ ਹਨ।
ਲਸਣ ਦੀ ਵਰਤੋਂ ਇਸ ਤਰਾਂ ਕਰਨੀ ਚਾਹੀਦੀ ਹੈ :-
ਜੋੜਾ ਦੇ ਦਰਦ ਦੇ ਮਰੀਜ਼ ਨੂੰ ਆਪਣੇ ਭੋਜਨ ਵਿੱਚ ਲਸਣ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰਨੀ ਚਾਹੀਦੀ ਹੈ।
ਲਸਣ ਦੇ ਤੇਲ ਨਾਲ ਜੋੜਾ ਦੇ ਦਰਦ ਵਾਲੀ ਜਗਾ ਦੀ ਮਾਲਿਸ਼ ਕਰੋ।
ਇੱਕ ਜਾ ਦੋ ਲਸਣ ਦੀਆਂ ਕਲੀਆਂ ਅਤੇ 2 ਚਮਚ ਸਰੋਂ ਦੇ ਤੇਲ ਦੇ ਲੈਕੇ ਗਰਮ ਕਰੋ। ਫਿਰ ਠੰਡਾ ਹੋਣ ਤੇ ਇਸਦੀ ਮਾਲਿਸ਼ ਕਰੋ।
ਅਗਰ ਅਸੀਂ ਦਿਨ ਵਿੱਚ ਦੋ ਜਾ ਤਿੰਨ ਵਾਰ ਇਸ ਤੇਲ ਦੀ ਵਰਤੋਂ ਕਰਦੇ ਹਾਂ ,ਤਾ ਅਸੀਂ ਜੋੜਾ ਦੇ ਦਰਦ ਤੋਂ ਕਾਫ਼ੀ ਰਾਹਤ ਪਾ ਸਕਦੇ ਹਾਂ।
ਪਿਆਜ਼ :-
ਪਿਆਜ਼ ਦੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਜੋ ਕਿ ਜੋੜਾ ਦੇ ਦਰਦ ਨੂੰ ਕਾਫ਼ੀ ਘੱਟ ਕਰਦਾ ਹੈ। ਅਤੇ ਪਿਆਜ਼ ਦੀ ਵਰਤੋਂ ਕਰਨ ਨਾਲ ਇਮਿਊਨ ਸਿਸਟਮ ਵਿੱਚ ਵੀ ਸੁਧਾਰ ਆਉਂਦਾ ਹੈ।
ਪਿਆਜ ਦੀ ਵਰਤੋਂ ਇਸ ਤਰਾਂ ਕਰਨੀ ਚਾਹੀਦੀ ਹੈ :-
ਹਰ -ਰੋਜ ਆਪਣੇ ਭੋਜਨ ਵਿੱਚ ਕੱਚੇ ਪਿਆਜ ਦੀ ਸਲਾਦ ਵਜੋਂ ਵਰਤੋਂ ਕਰੋ।
ਪਿਆਜ ਨੂੰ ਜੜਾ ਸਮੇਤ ਪਕਾ ਕੇ ਖਾਉ।
ਇਸ ਲਈ ਪਿਆਜ ਵੀ ਜੋੜਾ ਦੇ ਦਰਦ ਲਈ ਕਾਫ਼ੀ ਫਾਇਦੇਮੰਦ ਹੈ।
ਕਪੂਰ ਤੇਲ :-
ਕਪੂਰ ਦਾ ਤੇਲ ਸਰੀਰ ਦੇ ਸੰਚਾਰ ਨੂੰ ਠੀਕ ਰੱਖਦਾ ਹੈ। ਇਸ ਲਈ ਅਗਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਹੈ ਤਾ ਕਪੂਰ ਦੇ ਤੇਲ ਦੀ ਮਾਲਿਸ਼ ਜਰੂਰ ਕਰੋ। ਇਸ ਨਾਲ ਇੱਕ ਤਾ ਗਠੀਆ ਦਾ ਰੋਗ ਠੀਕ ਹੁੰਦਾ ਹੈ ,ਤੇ ਦੂਜਾ ਜੋੜਾ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਵੀ ਮਿਲਦੀ ਹੈ।
ਤਾ ਦੋਸਤੋ ਇਹ ਸੀ ਜੋੜਾ ਦੇ ਇਲਾਜ਼ ਦੀ ਜਾਣਕਾਰੀ ,ਅਗਰ ਵਧੀਆ ਲੱਗੀ ਤਾ ਦੋਸਤੋ ਪਲੀਜ ਨੀਚੇ ਜਾ ਕੇ ਇੱਕ COMMENT ਕਰਕੇ ਜਰੂਰ ਦੱਸਣਾ।
ਅਤੇ ਆਪਣੇ ਹੋਰ ਦੋਸਤਾ ਵਿੱਚ ਇਸ ਜਾਣਕਾਰੀ ਨੂੰ SHARE ਵੀ ਜਰੂਰ ਕਰਨਾ।
![]() |
ਘਰੇਲੂ ਨੁਸਖੇ ,ਦੇਸੀ ਇਲਾਜ ,ਦਾਦੀ ਮਾਂ ਦੇ ਨੁਸਖੇ ,ਘਰ ਦਾ ਵੈਦ,ਜੋੜਾਂ ਦੇ ਦਰਦ ਨੂੰ ਦੂਰ ਕਰਨ ਦੇ ਘਰੇਲੂ ਨੁਸਖੇ |
0 टिप्पणियाँ