ਗਲਾ ਖਰਾਬ ਦਾ ਇਲਾਜ - ਗਲੇ ਦਾ ਦਰਦ

ਮੌਸਮ ਦੇ ਬਦਲਣ ਨਾਲ ਸਾਨੂੰ ਗਲੇ ਸੰਬੰਧੀ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ :-ਗਲਾ ਪੱਕਣਾ ,ਗਲੇ ਦੇ ਰੋਗ ,ਗਲੇ ਵਿੱਚ ਖਾਰਸ਼ ,ਗਲੇ ਦਾ ਬੈਠ ਜਾਣਾ ,ਗਲੇ ਵਿੱਚ ਸੋਜ਼ ,ਗਲੇ ਦਾ ਕੈਂਸਰ ,ਗਲੇ ਦੇ ਛਾਲੇ ,ਆਦਿ ਹੋਰ ਵੀ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਲਈ ਗਲਾ ਖਰਾਬ ਦਾ ਇਲਾਜ ਕਾਫੀ ਜਰੂਰੀ ਹੈ। 

ਗਲੇ ਖ਼ਰਾਬ ਹੋਣ ਦਾ ਕਾਰਨ ਹੈ :-ਮੌਸਮ ਦੇ ਬਦਲਣ ਨਾਲ ਸਾਡੇ ਖਾਣ -ਪੀਣ ਵਿੱਚ ਧਿਆਨ ਨਾ ਦੇਣਾ ,ਹੀ ਗਲੇ ਖ਼ਰਾਬ ਹੋਣ ਦਾ ਅਸਲੀ ਕਾਰਨ ਹੈ। ਸਾਨੂੰ ਮੌਸਮ ਦੇ ਬਦਲਣ ਨਾਲ ਸਾਡੇ ਖਾਣ -ਪੀਣ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਗਲੇ ਖਰਾਬ ਦਾ ਇਲਾਜ ਸਾਨੂੰ ਛੇਤੀ ਕਰਨਾ ਚਾਹੀਦਾ ਹੈ। ਨਹੀਂ ਤਾ ਇਹ ਕਾਫ਼ੀ ਖ਼ਤਰਨਾਕ ਬਿਮਾਰੀ ਵੀ ਬਣ ਸਕਦੀ ਹੈ।
     
ਚਲੋ ਹੁਣ ਜਾਣਦੇ ਹਾਂ ,ਗਲਾ ਖਰਾਬ ਦਾ ਇਲਾਜ ,ਗਲੇ ਦਾ ਦਰਦ ਦੇ ਬਾਰੇ ,ਕੀ ਕਿਵੇਂ ਅਸੀਂ ਘਰੇਲੂ ਨੁਸਖੇ ਦੇ ਦੁਆਰਾ ਗਲੇ ਖਰਾਬ ਦਾ ਇਲਾਜ ਕਰ ਸਕਦੇ ਹਾ।  

ਮੇਥੀਦਾਣਾ :-

ਮੇਥੀਦਾਣਾ ਦੀ ਵਰਤੋਂ ਨਾਲ ਵੀ ਅਸੀਂ ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰ ਸਕਦੇ ਹਾਂ। ਸਾਨੂੰ ਥੋੜੇ ਜਿਹੇ ਪਾਣੀ ਦੇ ਵਿੱਚ ਮੇਥੀਦਾਣਾ ਪਾਕੇ ਉਸਨੂੰ ਉਬਾਲਣਾ ਚਾਹੀਦਾ ਹੈ। ਫਿਰ ਜਦੋ ਪਾਣੀ ਠੰਢਾ ਹੋ ਜਾਵੇ ਤਾ ,ਉਸਦੇ ਗਰਾਰੇ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਗਲਾ ਖਰਾਬ ਦਾ ਇਲਾਜ-  ਜਲਦੀ ਹੋ ਜਾਂਦਾ ਹੈ।


ਨਮਕ ਵਾਲੇ ਪਾਣੀ ਦੇ ਗਰਾਰੇ :- 

ਜੇਕਰ ਤੁਹਾਡੇ ਗਲੇ ਦੇ ਵਿੱਚ ਖਾਰਸ਼ ਜਾ ਦਰਦ ਹੋ ਰਿਹਾ ਹੈ। ਤਾ ਸਾਨੂੰ ਥੋੜੇ ਜੇ ਕੋਸੇ ਪਾਣੀ ਦੇ ਵਿੱਚ ਨਮਕ ਪਾ ਕੇ ਗਰਾਰੇ ਕਰਨੇ ਚਾਹੀਦੇ ਹਨ। ਇਸ ਨਾਲ ਅਗਰ ਸਾਡੇ ਗਲੇ ਦੇ ਵਿੱਚ ਸੋਜ ਹੈ ,ਤਾ ਉਹ ਵੀ ਘੱਟ ਜਾਵੇਗੀ। ਇਸ ਤਰਾਂ ਅਸੀਂ ਨਮਕ ਵਾਲੇ ਪਾਣੀ ਦੇ ਨਾਲ ਵੀ ਗਲਾ ਖਰਾਬ ਦਾ ਇਲਾਜ ਕਰ ਸਕਦੇ ਹੈ। 


ਤੁਲਸੀ ਤੇ ਕਾਲੀ ਮਿਰਚ :-

ਇੱਕ ਗਿਲਾਸ ਪਾਣੀ ਦੇ ਵਿੱਚ ਤੁਸੀਂ 3-4 ਕਾਲੀ ਮਿਰਚਾਂ ਤੇ ਤੁਲਸੀ ਦੀਆ ਥੋੜੀਆਂ ਪੱਤੀਆਂ ਪਾ ਕੇ ਉਹਨਾਂ ਨੂੰ ਉਬਾਲ ਲਓ ,ਤੇ ਜਦੋ ਇਸਦਾ ਕਾੜਾ ਜਾ ਬਣ ਜਾਵੇ ਤਾ ਇਸਨੂੰ ਪੀ ਲਓ ,ਇਸ ਤਰਾਂ ਵੀ ਤੁਸੀਂ ਆਪਣੇ ਗਲਾ ਖਰਾਬ ਦਾ ਇਲਾਜ ਕਰ ਸਕਦੇ ਹੋ। 


ਗਲਾ ਖਰਾਬ ਦਾ ਇਲਾਜ ਜਾ ਗਲਾ ਪੱਕਣਾ ਦਾ ਇਲਾਜ ਤੁਸੀਂ ਹੇਠ ਲਿਖੇ ਤਰੀਕੇ ਨਾਲ ਵੀ ਕਰ ਸਕਦੇ ਹੋ :- 

ਗਲੇ ਦਾ ਦਰਦ ਜਾ ਜਲਣ ਨੂੰ ਦੂਰ ਕਰਨ ਦੇ ਲਈ ਤੁਸੀਂ ਮੁਲੱਠੀ ਨੂੰ ਮੂੰਹ ਵਿੱਚ ਪਾਕੇ ਚੂਸ ਸਕਦੇ ਹੋ। 

-  ਅਗਰ ਤੁਹਾਡਾ ਗਲਾ ਬੈਠ ਗਿਆ ਹੈ ,ਤਾ ਤੁਸੀਂ ਇੱਕ ਗੰਨਾ ਭੁੰਨ ਕੇ ਚੂਪੋ ,ਇਸ ਨਾਲ ਤੁਹਾਡਾ ਗਲਾ ਖੁੱਲ ਜਾਂਦਾ ਹੈ। 

ਇਹ ਜਰੂਰ ਪੜੋ :- ਕਮਰ ਦਰਦ ਦਾ ਇਲਾਜ 

-  ਗਲੇ ਦੇ ਖਰਾਬ ਹੋਣ ਤੇ ਤੁਸੀਂ ਅਦਰਕ ਨੂੰ ਪੀਸ ਕੇ ਉਸਨੂੰ ਸ਼ਹਿਦ ਵਿੱਚ ਮਿਲਾਕੇ ਖਾਉ ਇਸ ਨਾਲ ਤੁਹਾਡੇ ਗਲਾ ਖਰਾਬ ਦਾ ਇਲਾਜ ਹੋ ਜਾਵੇਗਾ।

- ਗਲੇ ਦੇ ਰੋਗਾਂ ਨੂੰ ਠੀਕ ਕਰਨ ਦੇ ਲਈ ਤੁਸੀਂ ਜਾਮਣ ਦੇ ਛਿੱਲੜ ਨੂੰ ਪਾਣੀ ਦੇ ਵਿੱਚ ਘੋਲ ਕੇ ਮੂੰਹ ਵਿੱਚ ਪਾਓ ਤੇ ਕੁਰਲੀ ਕਰੋ। ਇਸ ਨਾਲ ਤੁਹਾਡੇ ਗਲੇ ਦੇ ਰੋਗ ਠੀਕ ਹੋ ਜਾਣਗੇ। 


- ਅਗਰ ਤੁਹਾਡੇ ਗਲੇ ਵਿੱਚ ਸੋਜ਼ ਜਾ ਦਰਦ ਹੋ ਰਿਹਾ ਹੈ ,ਤਾ ਤੁਸੀਂ ਇੱਕ ਕੱਪ ਕੋਸੇ ਪਾਣੀ ਦੇ ਵਿੱਚ ਨਿੰਬੂ ਨਿਚੋੜ ਕੇ ਲੂਣ ਨੂੰ ਮਿਲਾਓ ,ਤੇ ਫਿਰ ਇਸ ਪਾਣੀ ਨੂੰ ਤੁਸੀਂ ਸਵੇਰੇ -ਸਾਮ ਥੋੜੇ -ਥੋੜੇ ਟਾਈਮ ਕੇ ਬਾਅਦ ਗਲੇ ਦੇ ਅੰਦਰ ਲਿਜਾ ਕੇ ਕੁਰਲੇ ਕਰੋ ,ਇਸ ਨਾਲ ਤੁਹਾਡੇ ਗਲਾ ਖਰਾਬ ਦਾ ਇਲਾਜ ਜਲਦੀ ਹੋ ਜਾਵੇਗਾ।  

- ਜੇਕਰ ਕਿਸੇ ਕਾਰਨ ਸਾਡਾ ਗਲਾ ਬੈਠ ਜਾਵੇ ,ਤਾ ਸਾਨੂੰ ਇੱਕ ਕੱਪ ਪਾਣੀ ਦੇ ਵਿੱਚ ਚੁੰਡੀ ਭਰ ਹਲਦੀ ਪਾ ਕੇ ਉਸਨੂੰ ਉਬਾਲੋ,ਤੇ ਕੋਸੇ ਪਾਣੀ ਦੀਆ ਕੁਰਲੀਆਂ ਕਰੋ। 


- ਅਗਰ ਤੁਸੀਂ ਮੁਲੱਠੀ ਦੇ ਟੁਕੜੇ ਨੂੰ ਮੂੰਹ ਵਿੱਚ ਪਾ ਕੇ 15 ਮਿੰਟ ਲਈ ਚੱਬਦੇ ਹੋ ,ਤਾ ਤੁਹਾਡਾ ਬੈਠਿਆਂ ਗਲਾ ਖੁੱਲ ਸਕਦਾ ਹੈ। 

- ਅਗਰ ਤੁਹਾਡੇ ਗਲੇ ਦੇ ਵਿੱਚ ਖਾਰਸ਼ ਹੋ ਰਹੀ ਹੈ ,ਤਾ ਤੁਸੀਂ ਅਨਾਰ ਦੇ ਛਿੱਲੜ ਤੇ ਪੀਸੇ ਹੋਏ ਲੌਂਗ ਨੂੰ ਪਾਣੀ ਵਿੱਚ ਉਬਾਲੋ ,ਤੇ ਜਦੋ ਪਾਣੀ ਅੱਧਾ ਰਹੇ ਜਾਵੇ ਤਾ ,ਉਸ ਵਿੱਚ ਥੋੜੀ ਜਿਹੀ ਫਟਕੜੀ ਨੂੰ ਪਾ ਲਉ ,ਅਤੇ ਇਸ ਪਾਣੀ ਦੀਆ ਫਿਰ ਕੁਰਲੀਆਂ ਕਰੋ। 


- ਅਗਰ ਤੁਹਾਡੇ ਗਲੇ ਦੇ ਵਿੱਚ ਕਾਂ ਦੇ ਵੱਧ ਜਾਣ ਤਾ ਤੁਸੀਂ ਦਾਲਚੀਨੀ ਨੂੰ ਬਰੀਕ ਪੀਸ ਉਗਲ ਨਾਲ ਸਵੇਰੇ -ਸ਼ਾਮ ਕਾਂ ਤੇ ਲਾਵੋ ,ਲਾਰ ਵਗਦੀ ਰਹਿਣ ਦਿਓ ,ਇਸ ਨਾਲ ਤੁਹਾਡਾ ਕਾਂ ਦਾ ਵਧਣਾ ਰੁਕ ਜਾਵੇਗਾ। 

- ਤੁਸੀਂ ਦਹੀ ਦੇ ਵਿੱਚ ਪਿਆਜ ਦੇ ਟੁਕੜੇ ਤੇ ਮਿਸਰੀ ਮਿਲਾਕੇ ਖਾਓ ,ਇਸ ਨਾਲ ਤੁਹਾਡੀ ਗਲੇ ਦੀ ਸੋਜ ਠੀਕ ਹੋ ਜਾਵੇਗੀ। 


NOTE - ਇਹ ਸਾਰੇ ਘਰੇਲੂ ਉਪਚਾਰ ਨੇ ਜੋ ਕਿ ਪੁਰਾਣੇ ਜਮਾਨੇ ਵੇਲੇ ਪਿੰਡਾਂ ਵਿੱਚ ਵਰਤੇ ਜਾਂਦੇ ਸੀ ,ਇਸ ਲਈ ਅਗਰ ਤੁਸੀਂ ਇਨਾਂ ਨੂੰ ਅਪਣਾਉਂਦੇ ਹੋ ,ਤਾ ਇੱਕ ਵਾਰ ਡਾਕਟਰ ਜਾ ਕਿਸੇ ਘਰ ਦੇ ਵੱਡੇ ਮੈਂਬਰ ਨੂੰ ਜਰੂਰ ਪੁੱਛੋਂ।