ਅੱਜ ਕੱਲ ਹਰ ਕੋਈ ਮੋਟਾਪਾ ਘਟਾਉਣ ਦੇ ਤਰੀਕੇ ਲੱਭ ਰਿਹਾ ਹੈ। ਕਿਉਂਕਿ ਹਰ ਕੋਈ ਮੋਟਾਪੇ ਤੋਂ ਪ੍ਰੇਸ਼ਾਨ ਹੈ। ਆਪ ਸਭ ਜਾਣਦੇ ਹੀ ਹੈ ਕਿ ਮੋਟੇ ਹੋਣ ਤੋਂ ਬਾਅਦ ਪਤਲਾ ਹੋਣਾ ਕਿੰਨਾ ਮੁਸ਼ਕਿਲ ਹੈ। ਇਸ ਲਈ ਸਾਨੂੰ ਪਹਿਲਾ ਹੀ ਮੋਟਾਪੇ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਮੋਟਾਪੇ ਤੋਂ ਬਚਣ ਲਈ ਸਾਨੂੰ ਜੋ ਤਰੀਕੇ ਵਰਤਣੇ ਚਾਹੀਦੇ ਹਨ। ਉਹ ਹੇਠ ਲਿਖੇ ਹਨ।

ਗ੍ਰੀਨ ਚਾਹ ਭਾਵ ਗ੍ਰੀਨ ਟੀ ਪੀਓ

ਸਾਨੂੰ ਅਗਰ ਪਤਲੇ ਹੋਣਾ ਹੈ ਤਾ ਸਾਨੂੰ ਚਾਹ ਨੂੰ ਹਮੇਸ਼ਾ ਬੰਦ ਕਰ ਦੇਣਾ ਚਾਹੀਦਾ ਹੈ।  ਅਗਰ ਸਾਨੂੰ ਚਾਹ ਪੀਣੀ ਹੀ ਹੈ ,ਤਾ ਸਾਨੂੰ ਕਦੇ ਵੀ ਖੰਡ ਵਾਲੀ ਚਾਹ ਨਹੀਂ ਪੀਣੀ ਚਾਹੀਦੀ ਹੈ। ਕਿਉਂਕਿ ਖੰਡ ਇੱਕ ਤਰਾਂ ਦਾ ਨਿਰਾ ਜ਼ਹਿਰ ਹੈ ,ਜੋ ਕਿ ਇੱਕ ਨਹੀਂ 100 ਬਿਮਾਰੀਆਂ ਫਲਾਊਦੀ ਹੈ। ਇਸ ਲਈ ਤੁਸੀਂ ਚਾਹ ਦੀ ਥਾਂ ਹਮੇਸ਼ਾ ਗ੍ਰੀਨ ਟੀ ਦੀ ਹੀ ਵਰਤੋਂ ਕਰੋ। ਗ੍ਰੀਨ ਟੀ ਨਾਲ ਵੀ ਮੋਟਾਪਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ। 

ਇਹ ਵੀ ਪੜੋ :- ਭਾਰ ਘੱਟ ਕਰਨ ਦੇ 50 ਤਰੀਕੇ 

ਸਵੇਰ ਦਾ ਖਾਣਾ ਕਦੇ ਵੀ ਨਾ ਛੱਡੋ

ਸਵੇਰ ਦਾ ਖਾਣਾ ਨਾ ਖਾਣਾ ਵੀ ਮੋਟਾਪੇ ਦਾ ਇੱਕ ਕਾਰਨ ਹੈ। ਜੋ ਲੋਕ ਸਵੇਰ ਦਾ ਖਾਣਾ ਨਹੀਂ ਖਾਂਦੇ ਬਲਕਿ ਬਾਅਦ ਵਿੱਚ ਇਕੱਠਾ ਹੀ ਖਾਣਾ ਖਾ ਲੈਂਦੇ ਹਨ। ਉਹ ਸਭ ਤੋਂ ਜ਼ਿਆਦਾ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ। ਇਸ ਲਈ ਸਾਨੂੰ ਸਵੇਰ ਦਾ ਖਾਣਾ ਕਦੇ ਵੀ ਨਹੀਂ ਛੱਡਣਾ ਚਾਹੀਦਾ। ਸਗੋਂ ਸਵੇਰ ਦਾ ਖਾਣਾ ਪੇਟ ਭਰ ਖਾ ਕੇ ਬਾਅਦ ਵਿੱਚ ਸਾਨੂੰ ਦੁਪਹਿਰ ਦਾ ਖਾਣਾ ਥੋੜਾ -2 ਕਰਕੇ ਖਾਣਾ ਚਾਹੀਦਾ ਹੈ। 

ਇਹ ਵੀ ਪੜੋ :- chia seeds ਕਿਵੇਂ ਵਜਨ ਘੱਟ ਕਰਨ ਲਈ ਫਾਇਦੇਮੰਦ ਹੈ 

ਪਾਣੀ ਜ਼ਿਆਦਾ ਮਾਤਰਾ ਵਿੱਚ ਪੀਓ

ਪਾਣੀ ਭਾਰ ਘਟਾਉਣ ਦਾ ਸਭ ਤੋਂ ਵੱਡਾ ਸਰੋਤ ਮੰਨਿਆ ਜਾਂਦਾ ਹੈ। ਜੋ ਲੋਕ ਭਾਰ ਘਟਾਉਣਾ ਚਾਹੁਦੇ ਹਨ ,ਉਨਾ ਨੂੰ ਪਾਣੀ ਹਮੇਸ਼ਾ ਜ਼ਿਆਦਾ ਤੋਂ ਜ਼ਿਆਦਾ ਪੀਣਾ ਚਾਹੀਦਾ ਹੈ। ਪਾਣੀ ਸਾਨੂੰ ਕਦੇ ਵੀ ਠੰਢਾ ਨਹੀਂ ਬਲਕਿ ਹਮੇਸ਼ਾ ਕੋਸਾ ਕਰਕੇ ਪੀਣਾ ਚਾਹੀਦਾ ਹੈ। ਇੱਕ ਦਿਨ ਵਿੱਚ ਸਾਨੂੰ ਹਮੇਸ਼ਾ 15 ਤੋਂ 20 ਗਿਲਾਸ ਪਾਣੀ ਦੇ ਪੀਣੇ ਚਾਹੀਦੇ ਹਨ। ਜੋ ਲੋਕ ਜ਼ਿਆਦਾ ਪਾਣੀ ਪੀਂਦੇ ਹਨ ,ਊਨਾ ਦਾ ਭਾਰ  ਬਹੁਤ ਹੀ ਜਲਦੀ ਘੱਟਦਾ ਹੈ। ਇਸ ਲਈ ਸਾਨੂੰ ਹਮੇਸ਼ਾ ਭਾਰ ਘਟਾਉਣ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। 

ਇਹ ਵੀ ਪੜੋ :- weight loss tips at home 

ਪੁਦੀਨਾ

ਪੁਦੀਨਾ ਵੀ ਭਾਰ ਘਟਾਉਣ ਲਈ ਕਾਫ਼ੀ ਫਾਇਦੇਮੰਦ ਹੈ। ਤੁਸੀਂ ਭਾਰ ਘਟਾਉਣ ਦੇ ਲਈ ਪੁਦੀਨੇ ਦੀ ਚਟਣੀ ਵੀ ਖਾ ਸਕਦੇ ਹੋ। ਜਾ ਫਿਰ ਪੁਦੀਨੇ ਦੀ ਚਾਹ ਬਣਾ ਕੇ ਪੀ ਲਉ। ਇਸ ਲਈ ਪੁਦੀਨਾ ਵੀ ਭਾਰ ਘਟਾਉਣ ਲਈ ਕਾਫ਼ੀ ਮਾਹਿਰ ਹੈ। 

ਇਹ ਵੀ ਪੜੋ :- ਵਜਨ ਘੱਟ ਕਰਨ ਲਈ ਖਾਣਾ ਕਦੋ ਅਤੇ ਕਿਵੇਂ ਖਾਣਾ ਚਾਹੀਦਾ ਹੈ 

ਸੋਫ

ਅਗਰ ਤੁਸੀਂ ਭਾਰ ਨੂੰ ਘਟਾਉਣਾ ਚਾਹੁਦੇ ਹੋ ,ਤਾ ਤੁਸੀਂ ਸੋਫ ਦੀ ਵਰਤੋਂ ਜਰੂਰ ਕਰੋ। ਕਿਉਂਕਿ ਭਾਰ ਨੂੰ ਘੱਟ ਕਰਨ ਦੇ ਲਈ ਸੋਫ਼ ਕਾਫੀ ਫਾਇਦੇਮੰਦ ਹੈ। ਸੋਫ ਨੂੰ ਖਾਣ ਦਾ ਤਰੀਕਾ ਇਸ ਪ੍ਰਕਾਰ ਦਾ ਹੈ :-

1 ਸਭ ਤੋਂ ਪਹਿਲਾ ਤੁਸੀਂ ਰਾਤ ਨੂੰ ਇੱਕ ਪਾਣੀ ਦੇ ਗਿਲਾਸ ਵਿੱਚ ਸੋਫ਼ ਨੂੰ ਭਿਓ ਕੇ ਰੱਖ ਦਿਓ। 

2 ਫਿਰ ਸਵੇਰੇ ਉੱਠ ਕੇ ਤੁਸੀਂ ਉਸ ਪਾਣੀ ਦੇ ਗਿਲਾਸ ਨੂੰ ਉਬਾਲ ਲਓ। 

ਇਹ ਵੀ ਪੜੋ :- ਗ੍ਰੀਨ ਟੀ ਕਿਵੇਂ ਵਜਨ ਘੱਟ ਕਰਨ ਵਿੱਚ ਫਾਇਦੇਮੰਦ ਹੈ 

3 ਜਦੋ ਤੱਕ ਪਾਣੀ ਦਾ ਰੰਗ ਪੀਲਾ ਨਹੀਂ ਹੁੰਦਾ ,ਉਦੋਂ ਤਕ ਪਾਣੀ ਨੂੰ ਉਬਲਦੇ ਰਹਿਣੇ ਦਿਓ। 

4 ਫਿਰ ਪਾਣੀ ਨੂੰ ਠੰਡਾ ਹੋਣ ਤੋਂ ਬਾਅਦ ਇਸਨੂੰ ਪੁਣ ਕੇ ਪੀ ਲਓ। 

5 ਅਗਰ ਤੁਸੀਂ ਪਾਣੀ ਪੀਣ ਤੋਂ ਬਾਅਦ ਅੱਧਾ ਘੰਟਾ ਕਸਰਤ ਕਰਦੇ ਹੋ ਤਾ ਤੁਹਾਡਾ ਭਾਰ ਬਹੁਤ ਹੀ ਜਲਦੀ ਘੱਟ ਜਾਵੇਗਾ। ਇਸ ਲਈ ਸੋਫ਼ ਵੀ ਭਾਰ ਘਟਾਉਣ ਲਈ ਕਾਫੀ ਫਾਇਦੇਮੰਦ ਹੈ। 

ਇਹ ਵੀ ਪੜੋ :- ਭਰਪੇਟ ਖਾਣਾ ਖਾਕੇ ਵੀ ਅਸੀਂ ਕਿਵੇਂ ਆਪਣਾ ਵਜਨ ਘਟਾ ਸਕਦੇ ਹਾਂ 

ਪਪੀਤਾ

ਪਪੀਤਾ ਵੀ ਭਾਰ ਘਟਾਉਣ ਲਈ ਕਾਫੀ ਫਾਇਦੇਮੰਦ ਹੈ। ਤੇ ਇਸਦੀ ਵਰਤੋਂ ਹਰ ਮੌਸਮ ਵਿੱਚ ਹੁੰਦੀ ਹੈ। ਅਗਰ ਤੁਸੀਂ ਹਰ ਰੋਜ ਪਪੀਤੇ ਦੀ ਵਰਤੋਂ ਕਰਦੇ ਹੋ ,ਤਾ ਤੁਸੀਂ ਬਹੁਤ ਹੀ ਜਲਦੀ ਆਪਣਾ ਭਾਰ ਘਟਾ ਸਕਦੇ ਹੋ। 

ਦਹੀਂ

ਸਾਨੂੰ ਹਮੇਸ਼ਾ ਹੀ ਭੋਜਨ ਦੇ ਨਾਲ ਦਹੀਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਦਹੀਂ ਕਾਫੀ ਹੱਦ ਤਕ ਭਾਰ ਘੱਟ ਕਰਦੀ ਹੈ। ਦਹੀ ਦਾ ਸੇਵਨ ਸਾਨੂੰ ਹਮੇਸ਼ਾ ਹੀ ਕਰਨਾ ਚਾਹੀਦਾ ਹੈ। ਰਾਤ ਨੂੰ ਦਹੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। 

ਇਹ ਵੀ ਪੜੋ :- ਪਤਲੇ ਹੋਣ ਦੇ ਅਜਿਹੇ ਤਰੀਕੇ ਜਿਨ੍ਹਾਂ ਨੂੰ ਪੜ ਕੇ ਤੁਸੀਂ ਹੈਰਾਨ ਹੋਵੋਗੇ 

ਸ਼ਹਿਦ

ਸ਼ਹਿਦ ਭਾਰ ਨੂੰ ਘੱਟ ਕਰਨ ਦੇ ਲਈ  ਇੱਕ ਤਰਾਂ ਦਾ ਵਰਦਾਨ ਹੈ। ਕਿਉਂਕਿ ਸ਼ਹਿਦ ਨੂੰ ਖਾਣ ਦੇ ਨਾਲ ਅਸੀਂ ਆਪਣਾ ਭਾਰ ਬਹੁਤ ਹੀ ਜਲਦੀ ਘੱਟ ਕਰ ਸਕਦੇ ਹਾਂ। ਸਾਨੂੰ ਸਵੇਰੇ ਹਰ ਰੋਜ਼ ਇੱਕ ਗਿਲਾਸ ਪਾਣੀ ਦਾ ਗਰਮ ਕਰਕੇ ਉਸ ਵਿੱਚ ਇੱਕ ਚਮਚ ਸ਼ਹਿਦ ਤੇ ਅੱਧਾ ਚਮਚ ਨਿੰਬੂ ਦਾ ਮਿਲਾ ਲੈਣਾ ਚਾਹੀਦਾ ਹੈ। ਫਿਰ ਇਸਨੂੰ ਪੀ ਲੈਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਭਾਰ ਬਹੁਤ ਹੀ ਜਲਦੀ ਘੱਟਦਾ ਹੈ।  

ਮੋਟਾਪਾ ਘਟਾਉਣ ਦੇ ਹੋਰ ਟਿਪਸ

1 ਮੋਟਾਪਾ ਘੱਟ ਕਰਨ ਲਈ ਨਿੰਬੂ ਦਾ ਰਸ ਗਰਮ ਪਾਣੀ  ਚੋ ਪਾ  ਨਿਰਨੇ ਕਾਲਜੇ ਪੀਓ ਅਤੇ ਬਾਅਦ ਵਿਚ ਗਾਜਰ ਅਤੇ ਪਾਲਕ ਦਾ ਰਸ ਪੀਓ। 

ਇਹ ਵੀ ਪੜੋ :- ਇੱਕ ਹਫਤੇ ਵਿੱਚ ਕਿਵੇਂ ਵਜਨ ਘੱਟ ਕਰੇ 

2 ਕਰੇਲੇ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਪੀਣ ਨਾਲ ਮੋਟਾਪਾ ਘੱਟਦਾ ਹੈ। 

3 ਯੋਗਾ ਕਰਨ ਨਾਲ ਵੀ ਮੋਟਾਪਾ ਕਾਫ਼ੀ ਤੇਜ਼ੀ ਨਾਲ ਘੱਟਦਾ ਹੈ। ਇਸ ਲਈ ਸਾਨੂੰ ਯੋਗਾ ਜਰੂਰ ਕਰਨਾ ਚਾਹੀਦਾ ਹੈ।

ਕਲਿੱਕ

WEIGHT LOSS TIPS IN PUNJABI

WEIGHT LOSS TIPS

HEALTH TIPS IN Hindi

HEALTH TIPS IN English

ਹਾਜੀ ਦੋਸਤੋ ਅਗਰ ਜਾਣਕਾਰੀ ਵਧੀਆ ਲੱਗੀ ਤਾ ਪਲੀਜ ਕੰਮੈਂਟ ਕਰਕੇ ਜਰੂਰ ਦੱਸੋ ,ਤੇ share ਅਤੇ follow ਜਰੂਰ ਕਰੋ । 

ਮੋਟਾਪਾ ਘਟਾਉਣ ਦੇ ਤਰੀਕੇ
ਮੋਟਾਪਾ ਘਟਾਉਣ ਦੇ ਤਰੀਕੇ